ਰੂਪਨਗਰ: ਵਾਰਡ ਨੰਬਰ 4 ਵਿੱਚ ਲਗਾਇਆ ਕੋਵਿਡ ਵੈਕਸੀਨੇਸ਼ਨ ਕੈਂਪ
ਹਰੀਸ਼ ਕਾਲੜਾ
ਰੂਪਨਗਰ, 11 ਜੂਨ 2021: ਅੱਜ ਕਰੋਨਾ ਮਹਾਂਮਾਰੀ ਦੀ ਬੀਮਾਰੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਸੰਤੋਖ ਕੰਪਲੈਕਸ ,ਨੇੜੇ ਗੁਰਦਵਾਰਾ ਭੱਠਾ ਸਾਹਿਬ ਚੌਕ ਵਾਰਡ ਨੰਬਰ 4 ਵਿੱਚ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ । ਜਿਸ ਵਿੱਚ 134 ਵਿਅਕਤੀਆਂ ਦੇ ਵੈਕਸੀਨ ਲਗਵਾਈ। ਇਸ ਕੈਂਪ ਦਾ ਉਦਘਾਟਨ ਡਾ ਤਰਸੇਮ ਸਿੰਘ ਐੱਸ ਐੱਮ ਓ ਰੂਪਨਗਰ ਨੇ ਕੀਤਾ। ਇਸ ਕੈਂਪ ਵਿੱਚ ਗੁਰਿੰਦਰ ਪਾਲ ਸਿੰਘ ਬਿੱਲਾ ਵਾਈਸ ਚੇਅਰਮੈਨ ਪੰਜਾਬ ਰਾਜ ਪੱਛੜੀਆਂ ਸ਼ੇਣੀਆਂ ਕਮਿਸ਼ਨ ਤੇ ਮੈਂਬਰ ਕਰੋਨਾ ਕੰਟਰੋਲ ਕਮੇਟੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਸਿਹਤ ਮੰਤਰੀ ਸ ਬਲਬੀਰ ਸਿੰਘ ਸਿੱਧੂ ਦੀ ਸੁਚੱਜੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਕਰੋਨਾ ਦੀ ਬੀਮਾਰੀ ਤੋਂ ਬਚਾਅ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਬਿੱਲਾ ਨੇ ਜਿਲੇ ਦੇ ਡਿਪਟੀ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਦਾ ਧੰਨਵਾਦ ਕਰਦਿਆ ਕਿਹਾ ਕਿ ਉਨਾਂ ਵੱਲੋਂ ਇਸ ਬੀਮਾਰੀ ਦੇ ਬਚਾਅ ਲਈ ਜੋ ਉਪਰਾਲੇ ਕੀਤੇ ਗਏ ਉਹ ਸ਼ਲਾਘਾਯੋਗ ਹਨ । ਬਿੱਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਨ। ਇਸ ਕੈਂਪ ਦਾ ਪਬੰਧ ਵਾਰਡ ਨੰਬਰ 4 ਦੇ ਕੌਂਸਲਰ ਅਮਰਿੰਦਰ ਸਿੰਘ ਰੀਹਲ ਵੱਲੋਂ ਕੀਤਾ ਗਿਆ। ਇਸ ਮੌਕੇ ਜਗਨੰਦਨ ਸਿੰਘ ਠੇਕੇਦਾਰ,ਜਗਦੀਸ਼ ਚੰਦਰ ਕਾਂਝਲਾ,ਦਲਜੀਤ ਸਿੰਘ ਸੈਣੀ, ਪ੍ਰੋਫੈਸਰ ਸੁਖਵਿੰਦਰ ਸਿੰਘ, ਦੀਪਇੰਦਰ ਸਿੰਘ ਰੀਹਲ, ਅਮ੍ਰਿਤ ਪਾਲ ਸਿੰਘ ,ਸਿਕੰਦਰ ਸਿੰਘ, ਅਮਰਜੀਤ ਸਿੰਘ ਸੁਪਰਡੈਟ , ਡਾ ਸ਼ਹੀਨ ਵਾਲੀਆ ਸੁਰਿੰਦਰ ਸਿੰਘ ਸੈਣੀ ਤੋ ਇਲਾਵਾ ਹੋਰ ਕਈ ਸਾਥੀ ਹਾਜ਼ਰ ਸਨ।