ਨਵੀਂ ਦਿੱਲੀ, 27 ਮਾਰਚ 2020 - ਆਰ.ਬੀ.ਆਈ. ਗਵਰਨਰ ਸ਼ਕਤੀ ਕਾਂਤ ਦਾਸ ਨੇ ਪ੍ਰੈਸ ਕਾਨਫ਼ਰੰਸ ਕਰਕੇ ਜਾਣਕਾਰੀ ਦਿੱਤੀ ਕਿ ਰੇਪੋ ਰੇਟ ਵਿਚ 75 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਗਈ ਹੈ। ਇਸ ਕਟੌਤੀ ਤੋਂ ਬਾਅਦ ਰੇਪੋ ਰੇਟ 5.15 ਤੋਂ ਘੱਟ ਕੇ 4.45 ਫੀਸਦੀ 'ਤੇ ਆ ਗਈ ਹੈ। ਰੇਪੋ ਰੇਟ ਦੀ ਇਹ ਕਟੌਤੀ ਆਰ.ਬੀ.ਆਈ. ਇਤਿਹਾਸ ਦੀ ਸਭ ਤੋਂ ਵੱਡੀ ਕਟੌਤੀ ਹੈ।
ਇਸ ਦੇ ਨਾਲ ਹੀ ਆਰ.ਬੀ.ਆਈ. ਨੇ ਰਿਵਰਸ ਰੇਪੋ ਰੇਟ ਵਿਚ ਵੀ 90 ਬੇਸਿਸ ਪੁਆਇੰਟ ਕਟੌਤੀ ਕਰਦੇ ਹੋਏ 4 ਫੀਸਦੀ ਕਰ ਦਿੱਤੀ ਹੈ। ਰੇਪੋ ਰੇਟ ਕਟੌਤੀ ਦਾ ਫਾਇਦਾ ਹੋਮ, ਕਾਰ, ਜਾਂ ਹੋਰ ਤਰ੍ਹਾਂ ਦੇ ਲੋਨ ਸਮੇਤ ਕਈ ਤਰ੍ਹਾਂ ਦੇ ਈ.ਐਮ.ਆਈ. ਭਰਨ ਵਾਲੇ ਕਰੋੜਾਂ ਲੋਕਾਂ ਨੂੰ ਲਾਭ ਮਿਲਣ ਦੀ ਉਮੀਦ ਹੈ। ਕੈਸ਼ ਰਿਜ਼ਰਵ ਰੇਸ਼ੋ 'ਚ 100 ਬੇਸਿਸ ਪੁਆਇੰਟ ਦੀ ਕਟੌਤੀ ਕਰਕੇ 3 ਫੀਸਦੀ ਕਰ ਦਿੱਤਾ ਗਿਆ ਹੈ।