ਹਰੀਸ ਕਾਲੜਾ
- ਰੈਡ ਕਰਾਸ ਦੀ ਸੰਸਥਾ ਸੰਕਟ ਸਮੇਂ ਅਤੇ ਆਮ ਜੀਵਨ ਦੌਰਾਨ ਜਰੂਤਰਮੰਦਾ ਦੀ ਸੇਵਾ ਲਈ ਮਹਾਨ ਕਾਰਜ਼ ਕਰ ਰਹੀ-ਡੀ.ਸੀ.
- ਬਜ਼ੁਰਗਾਂ ਨੂੰ ਵੱਡੀ ਮਾਤਰਾ 'ਚ ਭੇਂਟ ਕੀਤੀ ਰਾਸ਼ਨ ਸਮਗਰੀ
ਰੂਪਨਗਰ, 8 ਮਈ 2020 - ਵਿਸ਼ਵ ਰੈੱਡ ਕਰਾਸ ਦਿਵਸ ਦੇ ਮੌਕੇ ਤੇ ਅੱਜ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਰੂਪਨਗਰ ਵਲੋਂ ਸ਼ਾਖਾ ਦੇ ਚੇਅਰਪਰਸਨ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਦੀ ਅਗਵਾਈ 'ਚ ਬਜ਼ੁਰਗਾਂ ਦੇ ''ਆਪਣਾ ਘਰ" ਹਵੇਲੀ ਕਲਾਂ ਵਿਖੇ ਇਕ ਸਮਾਗਮ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ''ਆਪਣਾ ਘਰ" 'ਚ ਬਜ਼ੁਰਗਾਂ ਲਈ ਕੀਤੇ ਗਏ ਪ੍ਰਬੰਧ ਵੇਖੇ ਅਤੇ ਇਸ ਘਰ ਵਿੱਚ ਰਹਿ ਰਹੇ ਮਹਿਮਾਨ ਬਜ਼ੁਰਗਾਂ ਨੂੰ ਮਿਲੇ। ਉਨ੍ਹਾਂ ਰੈਡ ਕਰਾਸ ਵਲੋਂ ਬਜ਼ਰਗਾਂ ਨੂੰ ਵੱਡੀ ਮਾਤਰਾ 'ਚ ਰਾਸ਼ਨ ਸਮਗਰੀ ਅਤੇ ਫਰੂਟ ਭੇਟ ਕੀਤਾ।
ਇਸ ਮੌਕੇ ਤੇ ਬੋਲਦਿਆ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਕਿਹਾ ਕਿ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਰੈਡ ਕਰਾਸ ਦੀ ਸੰਸਥਾ ਵਿਸ਼ਵ ਅੰਦਰ ਸੰਕਟ ਸਮੇਂ ਅਤੇ ਆਮ ਜੀਵਨ ਦੌਰਾਨ ਜਰੂਤਰਮੰਦਾ ਦੀ ਸੇਵਾ ਲਈ ਮਹਾਨ ਕਾਰਜ਼ ਕਰ ਰਹੀ ਹੈ। ਇਸ ਸੰਸਥਾ ਦੇ ਉਦੇਸ਼ ਦੀ ਪ੍ਰਾਪਤੀ ਲਈ ਬਹੁਤ ਸਾਰੀਆਂ ਐਨ.ਜੀ.ੳਜ਼. ਵੀ ਮਹੱਤਵਪੂਰਨ ਰੋਲ ਅਦਾ ਕਰ ਰਹੀਆ ਹਨ। ਉਨ੍ਹਾ ਕਿਹਾ ਕਿ ''ਆਪਣਾ ਘਰ" ਦੇ ਪ੍ਰਬੰਧਕ ਵੀ ਰੈਡ ਕਰਾਸ ਦੇ ਬਾਨੀ ਦੀ ਵਿਚਾਰਧਾਰਾ ਤੇ ਚਲਦੇ ਹੋਏ ਬਜ਼ੁਰਗਾਂ ਦੀ ਸੇਵਾ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ। ਜਿਸ ਲਈ ਇਹ ਟਰੱਸਟ ਵਧਾਈ ਦਾ ਪਾਤਰ ਹੈ। ਉਨ੍ਹਾਂ ਕਿਹਾ ਕਿ ਇਸ ਘਰ 'ਚ ਅੱਜ ਦਾ ਦਿਨ ਮਨਾਉਣ ਦਾ ਮੁੱਖ ਮਕਸਦ ਇਹ ਵੀ ਸੀ ਕਿ ਇੱਥੇ ਰਹਿ ਰਹੇ ਬਜ਼ੁਰਗ ਆਪਣੇ ਆਪ ਨੂੰ ਇਕਲੇ ਮਹਿਸੂਸ ਨਾ ਕਰਨ ਸਮਾਜ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਵੱਧ ਤੋਂ ਵੱਧ ਲੋਕਾਂ ਨੂੰ ਰੈਡ ਕਰਾਸ ਮੂਵਮੈਂਟ ਨਾਲ ਜੁੜਣ ਦੀ ਲੋੜ ਤੇ ਵੀ ਜ਼ੋਰ ਦਿੱਤਾ।
ਇਸ ਮੌਕੇ ''ਆਪਣਾ ਘਰ" ਟਰੱਸਟ ਦੇ ਪ੍ਰਧਾਨ ਰਾਜਿੰਦਰ ਸੈਣੀ ਨੇ ਵਿਸ਼ਵ ਰੈਡ ਕਰਾਸ ਦਿਵਸ ਆਪਣਾ ਘਰ ਵਿੱਚ ਮਨਾਉਣ ਲਈ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ। ਉਨ੍ਹਾਂ ਸਮਾਜ ਸੇਵਾ ਦੀ ਵਿਚਾਰਧਾਰਾ ਦੇ ਮੋਢੀ ਰੈਡ ਕਰਾਸ ਦੇ ਬਾਨੀ ਹੈਨਰੀ ਡੂਨਟ ਅਤੇ ''ਆਪਣਾ ਘਰ" ਦੇ ਸੰਸਥਾਪਿਕ ਐਲ.ਆਰ. ਮੁੰਦਰਾ ਦੀਆਂ ਸਮਾਜ ਸੇਵਾ ਪ੍ਰਤੀ ਸੇਵਾਵਾਂ ਨੂੰ ਵੀ ਯਾਦ ਕੀਤਾ। ਇਸ ਮੌਕੇ ''ਆਪਣਾ ਘਰ" ਟਰੱਸਟ ਦੇ ਟਰੱਸਟੀ ਵਿਨੋਦ ਜੈਨ, ਐਡਵੋਕੇਟ ਰਾਵਿੰਦਰ ਸਿੰਘ ਮੁੰਦਰਾ, ਬਹਾਦਰਜੀਤ ਸਿੰਘ ਆਪਣਾ ਘਰ ਦੇ ਮੈਨੇਜ਼ਰ ਕੇ. ਐਸ. ਭੋਗਲ, ਜ਼ਿਲ੍ਹਾ ਰੈਡ ਕਰਾਸ ਸ਼ਾਖਾ ਦੇ ਸਕੱਤਰ ਗੁਰਸੋਹਨ ਸਿੰਘ ਸਮੂਚੇ ਸਟਾਫ ਨਾਲ ਹਾਜ਼ਰ ਸਨ।