ਪਰਵਿੰਦਰ ਸਿੰਘ ਕੰਧਾਰੀ
- ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹ ਸਕਣਗੀਆਂ ਇਹ ਦੁਕਾਨਾਂ
- ਕਰਫਿਊ ਦੇ ਨਿਯਮਾਂ ,ਸਮਾਜਿਕ ਦੂਰੀ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਵੀ ਆਦੇਸ਼ ਦਿੱਤੇ
- ਹੌਟ ਸਪੌਟ ਅਤੇ ਕੰਟੇਨਮੈਂਟ ਜ਼ੋਨਾਂ ਵਿੱਚ ਇਹ ਢਿੱਲ ਨਹੀਂ ਦਿੱਤੀ ਜਾਏਗੀ।
ਫਰੀਦਕੋਟ, 10 ਮਈ 2020 - ਜ਼ਿਲ੍ਹਾ ਮੈਜਿਸਟਰੇਟ ਕੁਮਾਰ ਸੌਰਭ ਰਾਜ ਨੇ ਕਰੋਨਾ ਮਹਾਂਮਾਰੀ ਤੋ ਬਚਾਅ ਲਈ 23 ਮਾਰਚ ਤੋਂ ਲਗਾਏ ਕਰਫਿਊ ਦੀ ਲਗਾਤਾਰਤਾ ਵਿਚ ਫਰੀਦਕੋਟ ਜ਼ਿਲ੍ਹੇ ਵਿਚ ਰੈਸਟੋਰੇਂਟ, ਖਾਣ ਪੀਣ ਵਾਲੀਆਂ ਦੁਕਾਨਾਂ, ਜੂਸ ਦੁਕਾਨਾਂ, ਆਈਸ ਕਰੀਮ ਆਦਿ ਦੀਆਂ ਦੁਕਾਨਾਂ ਨੂੰ ਸ਼ਰਤਾਂ ਸਹਿਤ ਅਤੇ ਜ਼ੋਨ ਵਾਈਜ ਕਰਫਿਊ ਤੋਂ ਖੁੱਲ ਦਿੱਤੀ ਹੈ। ਇਹ ਖੁੱਲ ਸਿਰਫ ਦੁਕਾਨਦਾਰਾਂ ਨੂੰ ਉਪਰੋਕਤ ਵਸਤਾਂ ਦੀ ਘਰਾਂ ਵਿਚ ਸਪਲਾਈ ਲਈ ਕੀਤੀ ਗਈ ਹੈ ਇਸ ਲਈ ਦੁਕਾਨਾਂ ਖੁੱਲਣ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾ ਹੋਵੇਗਾ। ਹੌਟ ਸਪੌਟ ਅਤੇ ਕੰਟੇਨਮੈਂਟ ਜ਼ੋਨਾਂ ਵਿੱਚ ਇਹ ਢਿੱਲ ਨਹੀਂ ਦਿੱਤੀ ਜਾਏਗੀ।
ਜ਼ਿਲ੍ਹਾ ਫਰੀਦਕੋਟ ਵਿੱਚ ਰੈਸਟੋਰੈਂਟ, ਈਟਰਜ਼, ਹਲਵਾਈ ਆਈਸ ਕਰੀਮ ਦੁਕਾਨਾਂ, ਜੂਸ ਦੁਕਾਨਾਂ ਨੂੰ ਹੇਠ ਲਿਖੀਆਂ ਸ਼ਰਤਾਂ ਦੇ ਤਹਿਤ ਹੋਮ ਡਿਲਿਵਰੀ ਲਈ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ।
ਬੈਠ ਕੇ ਖਾਣੇ ਦੀ ਆਗਿਆ ਨਹੀਂ ਹੋਵੇਗੀ.
ਕੰਮ ਵਾਲੀ ਜਗ੍ਹਾ 'ਤੇ ਸਫਾਈ ਨੂੰ ਧਿਆਨ ਵਿੱਚ ਰਖਿਆ ਜਾਵੇਗਾ ।
ਰੈਸਟੋਰੈਂਟ ਮਾਲਕ ਨੂੰ ਹਰ ਰੋਜ਼ ਰੈਸਟੋਰੈਂਟ ਵਿਚ ਆਉਣ ਵਾਲੇ ਸਾਰੇ ਕਰਮਚਾਰੀਆਂ ਦਾ ਤਾਪਮਾਨ ਰਿਕਾਰਡ ਕਰਨਾ ਹੋਵੇਗਾ ਅਤੇ ਉਸਦਾ ਰਿਕਾਰਡ ਵੀ ਰਖਣਾ ਪਵੇਗਾ। .
ਕੰਮ ਦੀ ਜਗਾ ਅਤੇ ਟੱਚ ਪੁਆਇੰਟਾਂ ਦੀ ਵਾਰ ਵਾਰ ਸਫਾਈ / ਰੋਗਾਣੂ ਮੁਕਤ ਕਰਨਾ ਯਕੀਨੀ ਬਣਾਇਆ ਜਾਵੇਗਾ ਜਿਵੇਂ ਕਿ ਦਰਵਾਜ਼ੇ ਦੇ ਹੈਂਡਲ ਆਦਿ।
ਫੇਸ ਮਾਸਕ ਸਾਰੇ ਕਰਮਚਾਰੀਆਂ ਲਈ ਲਾਜ਼ਮੀ ਹੋਵੇਗਾ ਅਤੇ ਹਰ ਦਿਨ ਬਦਲਿਆ ਜਾਣਾ ਚਾਹੀਦਾ ਹੈ।
ਕੰਮ ਕਰਦੇ ਹੋਏ ਸਮਾਜਕ ਦੂਰੀ ਨੂੰ ਯਕੀਨੀ ਬਣਾਇਆ ਜਾਵੇ।
ਕੰਮ ਕਰਨ ਵਾਲਿਆ ਲਈ ਹੱਥ ਧੋਣ ਅਤੇ ਸੈਨੇਟਾਈਜਰ ਦੀ ਵਰਤੋ ਨੂੰ ਯਕੀਨੀ ਬਣਾਇਆ ਜਾਵੇ।
ਖਾਣੇ ਦੀ ਘਰ ਘਰ ਸਪਲਾਈ ਦੇ ਦੌਰਾਨ ਇਨ੍ਹਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ:
ਘਰ ਘਰ ਖਾਣ ਪੀਣ ਵਾਲੀਆਂ ਵਸਤਾਂ ਦੀ ਸਪਲਾਈ ਲਈ ਵਸਤਾਂ ਨੂੰ ਚੰਗੀ ਤਰਾਂ ਨਾਲ ਪੈਕ ਕੀਤਾ ਜਾਣਾ ਚਾਹੀਦਾ ਹੈ।
ਡਿਲਿਵਰੀ / ਟ੍ਰਾਂਸਪੋਰਟ ਵਾਹਨਾਂ ਦੀ ਨਿਯਮਤ ਤੌਰ 'ਤੇ ਸਾਫ ਅਤੇ ਸਫਾਈ ਕੀਤੀ ਜਾਏਗੀ।
ਲੋਕਾਂ ਨੂੰ ਭੋਜਨ ਪਹੁੰਚਾਉਂਦੇ ਸਮੇਂ ਕਿਸੇ ਦੇ ਸੰਪਰਕ ਵਿਚ ਨਾ ਆਇਆ ਜਾਵੇ ਅਤੇ ਆਮ ਟੱਚ ਪੁਆਇੰਟ ਜਿਵੇਂ ਡੋਰ ਬੈਲ ਨਾਲ ਸੰਪਰਕ ਕਰਨ ਤੋਂ ਪਰਹੇਜ਼ ਕੀਤਾ ਜਾਵੇ। .
ਘਰ ਘਰ ਸਪਲਾਈ ਕਰਨ ਵਾਲੇ ਕਾਮਿਆਂ ਲਈ ਫੇਸ ਮਾਸਕ ਤੇ ਗਲਵਜ ਦੀ ਵਰਤੋਂ ਕੀਤੀ ਜਾਵੇ।
ਫਰੀਦਕੋਟ,ਕੋਟਕਪੂਰਾ ਅਤੇ ਜੈਤੋ ਵਿਖੇ ਜੋਨ ਵਾਈਜ ਅਤੇ ਦਿਨ ਵਾਈਜ਼ ਖੁੱਲਣ ਵਾਲੇ ਰੈਸਟੋਰੈਂਟ, ਈਟਰਜ਼, ਹਲਵਾਈ ਆਈਸ ਕਰੀਮ ਦੁਕਾਨਾਂ, ਜੂਸ ਦੁਕਾਨਾਂ ਦਾ ਵੇਰਵਾ (ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ)
ਜ਼ੋਨ ਏ- ਫਰੀਦਕੋਟ, ਸਰਕੂਲਰ ਰੋਡ ਫਰੀਦਕੋਟ ਦਾ ਸਾਰਾ ਖੇਤਰ, ਸੋਮਵਾਰ ਅਤੇ ਵੀਰਵਾਰ ਉਪਰੋਕਤ ਸਮੇਂ ਅਨੁਸਾਰ ਹੋਮ ਡਿਲੀਵਰੀ ਲਈ ਦੁਕਾਨਾਂ ਖੁੱਲਣਗੀਆਂ।
ਜ਼ੋਨ ਬੀ- ਫਰੀਦਕੋਟ, ਉਹ ਦੁਕਾਨਾਂ ਜਿਹੜੀਆਂ ਕਿ ਭੋਲੂਵਾਲਾ ਰੋਡ ਦੇ ਖੱਬੇ ਪਾਸੇ ਤੋਂ ਰੇਲਵੇ ਸਟੇਸ਼ਨ ਤੋਂ ਭਾਈ ਘਨੱਈਆ ਚੌਂਕ ਤੋਂ ਬੱਸ ਸਟੈਂਡ ਰੋਡ ਤੋਂ ਅੱਗੇ ਅਮਰ ਆਸ਼ਰਮ ਤੋਂ ਕਮਿਆਨਾ ਚੌਕ ਅਤੇ ਟੀ ਸੀ ਪੀ ਆਰਮੀ ਗੇਟ ਤੱਕ, ਮੰਗਲਵਾਰ ਤੇ ਸੁਕਰਵਾਰ,ਉਪਰੋਕਤ ਸਮੇਂ ਅਨੁਸਾਰ ਹੋਮ ਡਿਲੀਵਰੀ ਲਈ ਦੁਕਾਨਾਂ ਖੁੱਲਣਗੀਆਂ।
ਜ਼ੋਨ ਸੀ- ਫਰੀਦਕੋਟ, ਉਹ ਦੁਕਾਨਾਂ ਜਿਹੜੀਆਂ ਕਿ ਭੋਲੂਵਾਲਾ ਰੋਡ ਦੇ ਸੱਜੇ ਪਾਸੇ ਭੋਲੂਵਾਲਾ ਰੋਡ ਤੋਂ ਰੇਲਵੇ ਸਟੇਸ਼ਨ ਤੋਂ ਭਾਈ ਘਨੱਈਆ ਚੌਂਕ ਤੋਂ ਨੰਦਿਆਣਾ ਗੇਟ ਗਊਸ਼ਾਲਾ ਤੋਂ ਨਿਊ ਮਾਡਲ ਸਕੂਲ ਤੋਂ ਕਮਿਆਨਾ ਚੌਂਕ ਅਤੇ ਟੀ ਸੀ ਪੀ ਆਰਮੀ ਗੇਟ ਤੱਕ ਦੀਆਂ ਦੁਕਾਨਾਂ ਬੁੱਧਵਾਰ ਤੇ ਸ਼ਨੀਵਾਰ,ਉਪਰੋਕਤ ਸਮੇਂ ਅਨੁਸਾਰ ਹੋਮ ਡਿਲੀਵਰੀ ਲਈ ਖੁੱਲਣਗੀਆਂ।
ਕੋਟਕਪੂਰਾ ਸ਼ਹਿਰ ਦਾ ਜੋਨ ਵਾਈਜ ਵੇਰਵਾ (ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 03 ਵਜੇ)
ਜੋਨ ਏ- ਕੋਟਕਪੂਰਾ, ਉਹ ਦੁਕਾਨਾਂ ਜਿਹੜੀਆਂ ਮੁਕਤਸਰ ਰੋਡ ਤੋਂ ਖੱਬੇ ਪਾਸੇ ਤੋਂ ਬੱਤੀਆਂ ਵਾਲਾ ਚੌਕ ਤੋਂ ਮੋਗਾ ਰੋਡ ਤੱਕ ਹਨ, ਸੋਮਵਾਰ ਤੇ ਵੀਰਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਮ ਡਿਲੀਵਰੀ ਲਈ ਖੁੱਲਣਗੀਆਂ।
ਜੋਨ ਬੀ- ਕੋਟਕਪੂਰਾ, ਉਹ ਦੁਕਾਨਾਂ ਜਿਹੜੀਆਂ ਮੁਕਤਸਰ ਰੋਡ ਤੋਂ ਸੱਜੇ ਪਾਸੇ ਤੋਂ ਬੱਤੀਆਂ ਵਾਲਾ ਚੌਕ ਤੋਂ ਪੁਰਾਣਾ ਜੈਤੋ ਰੋਡ ਤੱਕ ਹਨ,ਮੰਗਲਵਾਰ ਤੇ ਸੁਕਰਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਮ ਡਿਲੀਵਰੀ ਲਈ ਖੁੱਲਣਗੀਆਂ।
ਜੋਨ ਸੀ- ਕੋਟਕਪੂਰਾ, ਉਹ ਦੁਕਾਨਾਂ ਜਿਹੜੀਆਂ ਬੱਤੀਆਂ ਵਾਲਾ ਚੌਂਕ ਦੇ ਵਿਚ ਹਨ ਤੋਂ ਓਲਡ ਜੈਤੋ ਰੋਡ ਅਤੇ ਮੋਗਾ ਰੋਡ ਤੱਕ, ਬੁੱਧਵਾਰ ਅਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਮ ਡਿਲੀਵਰੀ ਲਈ ਖੁੱਲਣਗੀਆਂ।
ਜੈਤੋ ਦਾ ਜੋਨ ਵਾਈਜ ਵੇਰਵਾ (ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 03 ਵਜੇ)
ਜੋਨ ਏ- ਜੈਤੋ, ਉਹ ਦੁਕਾਨਾਂ ਜਿਹੜੀਆਂ ਸਿਰਫ ਕੋਟਕਪੂਰਾ ਤੋਂ ਬਠਿੰਡਾ ਮੇਨ ਰੋਡ ਦੇ ਖੱਬੇ ਪਾਸੇ ਹਨ, ਸੋਮਵਾਰ ਤੇ ਵੀਰਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਮ ਡਿਲੀਵਰੀ ਲਈ ਖੁੱਲਣਗੀਆਂ।
ਜੋਨ ਬੀ- ਜੈਤੋ, ਉਹ ਦੁਕਾਨਾਂ ਜਿਹੜੀਆਂ ਕੋਟਕਪੂਰਾ ਬਠਿੰਡਾ ਰੋਡ ਦੇ ਵਿਚਕਾਰ,ਰੇਲਵੇ ਲਾਈਨ ਤੱਕ, ਮੰਗਲਵਾਰ ਤੇ ਸ਼ੁਕਰਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਮ ਡਿਲੀਵਰੀ ਲਈ ਖੁੱਲਣਗੀਆਂ।
ਜੋਨ ਸੀ- ਜੈਤੋ,ਰੇਲਵੇ ਕਰੋਸਿੰਗ ਤੋਂ ਪਾਰ ਦੀਆਂ ਦੁਕਾਨਾਂ, ਬਸਤੀ ਪੀਰ ਖਾਨਾ ਤੋਂ ਮੁਕਤਸਰ ਰੋਡ, ਬੁੱਧਵਾਰ ਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਮ ਡਿਲੀਵਰੀ ਲਈ ਖੁੱਲਣਗੀਆਂ।
ਉਪਰੋਕਤ ਦਰਸਾਏ ਗਏ ਸਮੇਂ (ਸਵੇਰੇ 07 ਵਜੇ ਤੋਂ ਦੁਪਹਿਰ 3 ਵਜੇ ਤੱਕ) ਤੋਂ ਬਾਅਦ ਕਿਸੇ ਕਿਸਮ ਦੀ ਦੁਕਾਨ ਨਹੀਂ ਖੁੱਲੀ ਜਾਵੇਗੀ ਅਤੇ ਐਤਵਾਰ ਨੂੰ ਕੋਈ ਦੁਕਾਨ ਨਹੀਂ ਖੋਲੀ ਜਾਵੇਗੀ।
ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ।