ਹਰੀਸ਼ ਕਾਲੜਾ
ਰੂਪਨਗਰ, 01 ਜੂਨ 2020: ਸੋਨਾਲੀ ਗਿਰੀ ਡਿਪਟੀ ਕਮਿਸ਼ਨਰ, ਰੂਪਨਗਰ ਦੀ ਪ੍ਰਧਾਨਗੀ ਹੇਠ ਜ਼ਿਲ੍ਰਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਆਨ-ਲਾਈਨ ਕਾਊਂਸਲਿੰਗ ਕਰਵਾਈ ਜਾ ਰਹੀ ਹੈ। ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਦੇ ਬਚਾਅ ਲਈ ਕੀਤੀ ਤਾਲਾਬੰਦੀ ਵਿੱਚ ਦਿੱਤੀ ਜਾ ਰਹੀ ਢਿੱਲ ਤੋਂ ਬਾਅਦ ਜ਼ਿਲ੍ਹੇ ਅੰਦਰ ਫੈਕਟਰੀਆਂ, ਏਜੰਸੀਆਂ ਅਤੇ ਹੋਰ ਕੰਮਕਾਜ ਵਾਲੀਆਂ ਸੰਸਥਾਵਾਂ ਨੂੰ ਚਲਾਉਣ ਲਈ ਇਜਾਜ਼ਤ ਦਿੱਤੀ ਗਈ ਹੈ ਪਰ ਕੋਵਿਡ-19 ਦੇ ਚਲਦੇ ਸਾਰੀਆਂ ਵਿਦਿਅੱਕ ਸੰਸਥਾਵਾਂ ਬੰਦ ਹੋਣ ਕਾਰਨ ਪ੍ਰਾਰਥੀਆਂ ਦਾ ਨੁਕਸਾਨ ਨੂੰ ਰੋਕਣ ਲਈ ਸਕੱਤਰ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਰਾਹੁਲ ਤਿਵਾੜੀ ਦੇ ਦਿਸ਼ਾ - ਨਿਰਦੇਸ਼ਾਂ ਅਨੁਸਾਰ ਮਿਸ਼ਨ ਘਰ- ਘਰ ਰੋਜਗਾਰ ਤਹਿਤ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਲੋਂ ਸਕੂਲਾਂ ਅਤੇ ਕਾਲਜ਼ਾਂ ਦੇ ਵਿਦਿਆਰਥੀਆਂ ਨੂੰ ਆਨ- ਲਾਈਨ ਵੀਡਿਓ ਕਾਨਫਰੰਸ ਰਾਹੀਂ ਕਾਊਂਸਲਿੰਗ ਦਿੱਤੀ ਜਾ ਰਹੀ ਹੈ। ਸਰਕਾਰੀ ਕਾਲਜ, ਰੂਪਨਗਰ ਨਾਲ ਹੋਏ ਸੈਸਨ ਦੌਰਾਨ ਲੱਗਭਗ 80 ਪ੍ਰਾਰਥੀਆਂ ਨੇ ਭਾਗ ਲਿਆ। ਕੰਵਲਪੁਨੀਤ ਕੌਰ, ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫਤਰ, ਨੰਗਲ ਵਲੋਂ ਇਸ ਪ੍ਰੋਗਰਾਮ ਵਿੱਚ ਖਾਸ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਪ੍ਰਾਰਥੀਆਂ ਨੂੰ ਬੈਂਕ ਦੇ ਪੇਪਰਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸੈਸਨ ਦੇ ਦੌਰਾਨ ਵਿਦਿਆਰਥੀਆਂ ਨੇ ਬੈਂਕ ਦੇ ਪੇਪਰਾਂ ਲਈ ਸਵਾਲ ਵੀ ਪੁੱਛੇ ਜਿਸ ਦਾ ਉਨ੍ਹਾਂ ਨੂੰ ਉਤਰ ਵੀ ਦਿੱਤਾ ਗਿਆ। ਰਵਿੰਦਰਪਾਲ ਸਿੰਘ, ਜ਼ਿਲ੍ਰਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਰੂਪਨਗਰ ਵਲੋਂ ਪ੍ਰਾਰਥੀਆਂ ਨੂੰ PGRKAM.COM ਤੇ ਆਨ-ਲਾਈਨ ਜਾ ਕੇ ਆਪਣਾ ਨਾਮ ਰਜਿਸਟਰ ਕਰਨ ਨੂੰ ਕਿਹਾ ਗਿਆ ਅਤੇ ਵਧੇਰੀ ਜਾਣਕਾਰੀ ਲਈ ਉਨ੍ਹਾਂ ਨੂੰ ਹੈਲਪ- ਲਾਈਨ ਨੰ: 85570- 10066 ਤੇ ਸੰਪਰਕ ਕਰਨ ਨੂੰ ਕਿਹਾ ਗਿਆ। ਕਰੀਅਰ ਕਾਊਂਸਲਰ ਸੁਪ੍ਰੀਤ ਕੌਰ ਨੇ ਆਨ-ਲਾਈਨ ਆਏ ਹੋਏ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅੱਗੇ ਵੱਧਨ ਲਈ ਰੋਜਗਾਰ ਬਿਊਰੋ ਰੂਪਨਗਰ ਵੱਲੋਂ ਦਿੱਤਿਆਂ ਜਾਣ ਵਾਲਿਆਂ ਮੁਫਤ ਸੇਵਾਂਵਾ ਜਿਵੇਂ ਕਿ ਮੁਫਤ ਇੰਟਰਨੇਟ, ਸਕਿੱਲ ਕੋਰਸ, ਸਵੈ ਰੋਜਗਾਰ, ਕਰਿਅਰ ਕਾਊਂਸਲਿੰਗ ਅਤੇ ਪਲੇਸਮੈਂਟ ਆਦਿ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕੋਵਿਡ-19 ਦੀ ਤਾਲਾਬੰਦੀ ਦੌਰਾਨ ਘਰ ਵਿੱਚ ਬੈਠ ਕੇ ਸਮੇਂ ਦਾ ਸਹੀ ਉਪਯੋਗ ਕਰਨ ਲਈ ਵੀ ਗਾਈਡ ਕੀਤਾ ਅਤੇ ਉਨ੍ਹਾਂ ਨੂੰ ਪੜ੍ਰਾਈ ਕਰਨ ਲਈ ਵੱਖ- ਵੱਖ ਰਣਨੀਤੀ ਦਸਦੇ ਹੋਏ ਪ੍ਰੇਰਿਤ ਕੀਤਾ ਗਿਆ ਅਤੇ ਆਏ ਹੋਏ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਸੈਸਨ ਵਿੱਚ ਸਰਕਾਰੀ ਕਾਲਜ, ਰੂਪਨਗਰ ਦੇ ਪ੍ਰੋਫੇੈਸਰ ਸੁਰਿੰਦਰ ਸਿੰਘ ਅਤੇ ਲਵਲੀਨ ਵਰਮਾ ਨੇ ਵੀ ਭਾਗ ਲਿਆ।