ਹਰਿੰਦਰ ਨਿੱਕਾ
- ਪ੍ਰਸ਼ਾਸਨ ਤੇ ਪੰਚਾਇਤ ਵਿਭਾਗ ਨੂੰ ਪਈਆਂ ਭਾਜੜਾਂ
- ਪੰਚਾਇਤੀ ਜਮੀਨ ਦੀ ਬੋਲੀ ਰੱਦ ਕਰਨ ਤੋਂ ਭੜਕਿਆ ਸਰਪੰਚ
ਬਰਨਾਲਾ, 24 ਅਪ੍ਰੈਲ 2020 - ਸ਼ਹਿਣਾ ਬਲਾਕ ਦੇ ਪਿੰਡ ਭਗਤਪੁਰਾ ਮੌੜ ਦਾ ਸਰਪੰਚ ਅੰਗਰੇਜ ਸਿੰਘ ਪੰਚਾਇਤੀ ਜਮੀਨ ਦੀ ਬੋਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਰੱਦ ਕੀਤੇ ਜਾਣ ਤੋਂ ਖਫਾ ਹੋ ਕੇ ਰੋਸ ਪ੍ਰਗਟ ਕਰਨ ਲਈ ਆਪਣੇ ਪਿੰਡ ਹੀ ਪਾਣੀ ਦੀ ਟੈਂਕੀ ਤੇ ਜਾ ਚੜਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੰਚਾਇਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਅਤੇ ਥਾਣਾ ਸ਼ਹਿਣਾ ਦੇ ਐਸਐਚਉ ਤਰਸੇਮ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚ ਗਏ। ਐਸਐਚਉ ਤਰਸੇਮ ਸਿੰਘ ਨੇ ਕਿਹਾ ਕਿ ਹਾਲੇ ਉਹ ਮੌਕੇ 'ਤੇ ਪਹੁੰਚੇ ਹੀ ਹਨ। ਸਰਪੰਚ ਨਾਲ ਗੱਲਬਾਤ ਕਰਕੇ ਉਸਦੀ ਸਮੱਸਿਆ ਨੂੰ ਆਲਾ ਅਧਿਕਾਰੀਆਂ ਤੇ ਸਬੰਧਿਤ ਵਿਭਾਗ ਦੇ ਧਿਆਨ ਚ, ਲਿਆ ਕੇ ਉਸ ਨੂੰ ਟੈਂਕੀ ਤੋਂ ਉਤਾਰਨ ਦਾ ਯਤਨ ਕੀਤਾ ਜਾਵੇਗਾ।