ਦੋ ਦਿਨ ਲਈ ਖੁੱਲੇ ਬੈਂਕ, ਲੱਗੀਆਂ ਵੱਡੀਆਂ ਲਾਈਨਾਂ, ਸ਼ੋਸ਼ਲ ਡਿਸਟੈਂਸ ਬਿਲਕੁਲ ਨਜ਼ਰ ਨਹੀਂ ਆਇਆ
ਸਰਕਾਰੀ ਹਦਾਇਤਾਂ ਨੂੰ ਦਰਕਿਨਾਰ ਕਰਦੀਆਂ ਆਈਆਂ ਨਜ਼ਰ
ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 30 ਮਾਰਚ 2020 - ਪੰਜਾਬ 'ਚ ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਏ ਗਏ ਕਰਫਿਊ 'ਚ ਢਿੱਲ ਦਿੰਦਿਆਂ ਸਰਕਾਰੀ ਹੁਕਮਾਂ ਤੇ ਸਾਰੀਆਂ ਬੈਂਕਾਂ ਦੋ ਦਿਨ (30-31 ਮਾਰਚ ) ਲਈ ਖੋਲ੍ਹੀਆਂ ਜਾ ਰਹੀਆਂ ਹਨ। ਉੱਥੇ ਹੀ ਇਹ ਬੈਂਕਾਂ ਨੂੰ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਤੋਂ ਹਫ਼ਤੇ 'ਚ ਦੋ ਦਿਨ ਖੋਲ੍ਹਣ ਦਾ ਵੀ ਐਲਾਨ ਕੀਤਾ ਗਿਆ ਹੈ। ਬੇਸ਼ੱਕ ਬੈਂਕਾਂ ਦੇ ਖੁੱਲ੍ਹਣ ਨਾਲ ਜਨਤਾ ਨੇ ਸੁੱਖ ਦਾ ਸਾਹ ਲਿਆ ਹੈ ਪਰ ਉੱਥੇ ਹੀ ਭੀੜ ਨਾ ਇਕੱਠੀ ਕਰਨ ਦੀਆਂ ਸਰਕਾਰੀ ਹਦਾਇਤਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ।
ਉੱਥੇ ਹੀ ਅੱਜ ਅਜਨਾਲਾ ਅਤੇ ਗੁਰੂ ਹਰਸਹਾਏ ਵਿਖੇ ਬੈਂਕ ਖੁੱਲ੍ਹਣ ਤੋਂ ਬਾਅਦ ਜਿੱਥੇ ਜਨਤਾ ਨੇ ਸੁੱਖ ਦਾ ਸਾਹ ਲਿਆ ਉੱਥੇ ਹੀ ਬੈਂਕਾਂ ਦੇ ਬਾਹਰ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਲੋਕ ਇੱਕੋ ਹੀ ਜਗ੍ਹਾ ਤੇ ਇਕੱਠੇ ਹੋ ਗਏ ਉੱਥੇ ਹੀ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਚੱਲਦਿਆਂ ਇੱਥੋਂ ਦੇ ਬੈਂਕ ਪ੍ਰਸ਼ਾਸਨ ਵੱਲੋਂ ਭੀੜ ਨੂੰ ਕਾਬੂ ਕਰਨ ਦੇ ਲਈ ਕੋਈ ਵੀ ਪ੍ਰਬੰਧ ਨਹੀਂ ਕੀਤੇ ਗਏ ਕਿਉਂਕਿ ਇਸ ਤਰ੍ਹਾਂ ਭੀੜ ਇਕੱਠੀ ਹੋਣ ਦੇ ਕਾਰਨ ਕੋਰੋਨਾ ਵਾਇਰਸ ਦੇ ਦਾ ਖ਼ਤਰਾ ਵਧਣ ਦੇ ਆਸਾਰ ਬਣੇ ਹੋਏ ਹਨ।। ਇਸ ਭੀੜ ਸਬੰਧੀ ਪਤਾ ਚੱਲਦਿਆਂ ਹੀ ਗੁਰੂ ਹਰਸਹਾਏ ਦੇ ਡੀ.ਐੱਸ.ਪੀ ਸਰਦਾਰ ਭੁਪਿੰਦਰ ਸਿੰਘ ਵੱਲੋਂ ਮੌਕੇ 'ਤੇ ਪਹੁੰਚ ਕੇ ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਦੇ ਕੇ ਲੋਕਾਂ ਨੂੰ ਸੋਸ਼ਲ ਡਿਸਟੈਂਸ ਬਣਾਏ ਰੱਖਣ ਨੂੰ ਕਿਹਾ ਅਤੇ ਲੋਕਾਂ ਦੀਆਂ ਲਾਈਨਾਂ ਲਾਈਆ।