ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 14 ਮਈ 2020 - ਇੰਟਰਨੈਸ਼ਨਲ ਹਿਊਮਨ ਰਾਇਟਸ ਕੌਸਲ ਪੰਜਾਬ ਦੇ ਸੈਕਟਰੀ ਅਤੁਲ ਗੋਇਲ ਵੱਲੋਂ ਕੋਰੋਨਾ ਵਾਇਰਸ ਦੇ ਕਾਰਨ ਲੱਗੇ ਕਰਫਿਊ / ਲਾਕ ਡਾਊਨ ਵਿੱਚ ਸੇਵਾ ਨਿਭਾ ਰਹੇ ਵੱਖ-ਵੱਖ ਬੈਂਕਾਂ ਵਿੱਚ ਜਾ ਕੇ ਸਟਾਫ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਅਤੁਲ ਗੋਇਲ ਨੇ ਕਿਹਾ ਕੋਰੋਨਾ ਸੰਕਟ ਦੌਰਾਨ ਜਿੱਥੇ ਸਿਹਤ ਵਿਭਾਗ, ਪੁਲਿਸ ਵਿਭਾਗ ਅਤੇ ਹੋਰ ਮੁਲਾਜ਼ਮ ਡਿਊਟੀ ਨਿਭਾ ਰਹੇ ਹਨ ਉੱਥੇ ਹੀ ਬੈਂਕ ਕਰਮਚਾਰੀ ਵੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੇ ਹਨ ਉਨ੍ਹਾਂ ਕਿਹਾ ਅੱਜ ਕੈਪਟਲ ਬੈਂਕ , ਡੀ ਸੀ ਬੀ ਬੈਂਕ, ਇਲਾਹਾਬਾਦ ਬੈਂਕ ਵਿੱਚ ਜਾ ਕੇ ਸਟਾਫ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਇਸ ਤੋਂ ਪਹਿਲਾਂ ਮਾਸਕ ਵੰਡੇ ਗਏ ਸਨ। ਅਤੁਲ ਗੋਇਲ ਨੇ ਅੱਗੇ ਕਿਹਾ ਪੁਲਿਸ ਵਿਭਾਗ, ਸਿਹਤ ਵਿਭਾਗ ਅਤੇ ਹੋਰ ਕਰਮਚਾਰੀਆਂ ਨੂੰ ਆਉਂਣ ਵਾਲੇ ਦਿਨਾਂ ਵਿੱਚ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਕੈਪਟਲ ਬੈਂਕ ਦੇ ਮੈਨਜਰ ਰੋਹਿਤ ਕਟਾਰੀਆ ਨੇ ਅਤੁਲ ਗੋਇਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਕੀਤੀ। ਇਸ ਮੌਕੇ ਤੇ ਰਾਕੇਸ਼ ਸ਼ਰਮਾ, ਰਮਨ ਚਾਵਲਾ ਆਦਿ ਹਾਜਰ ਸਨ।