ਸੰਜੀਵ ਸੂਦ
ਲੁਧਿਆਣਾ, 10 ਮਈ 2020 - ਲੁਧਿਆਣਾ ਦੇ ਫੋਕਲ ਪੁਆਇੰਟ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਵੱਡੀ ਤਦਾਦ 'ਚ ਪ੍ਰਵਾਸੀ ਮਜਦੂਰ ਇੱਥੇ ਇਕੱਠੇ ਹੋ ਗਏ, ਇਹ ਮਜ਼ਦੂਰ ਰਾਸ਼ਨ ਲੈਣ ਲਈ ਆਏ ਸਨ, ਇਸ ਦੌਰਾਨ ਇੱਕ ਮਜ਼ਦੂਰ ਵੱਲੋਂ ਖੁਦਕੁਸ਼ੀ ਵੀ ਕਰ ਲਈ ਗਈ ਜੋ ਕਿ ਲੁਧਿਆਣਾ ਦੇ ਸਗਲ ਪਵਿਤ ਗਾਂਧੀ ਕਲੋਨੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਸੀ, ਮੌਕੇ 'ਤੇ ਪਹੁੰਚੇ ਥਾਣਾ ਫੋਕਲ ਪੁਆਇੰਟ ਦੇ ਐਸਐਚਓ ਮੁਹੰਮਦ ਜਮੀਲ ਨੇ ਦੱਸਿਆ ਕਿ ਇਕੱਠ ਨੂੰ ਖਦੇੜਿਆ ਗਿਆ ਹੈ ਅਤੇ ਖੁਦਕੁਸ਼ੀ ਮਾਮਲੇ ਦੇ ਤਫਤੀਸ਼ ਜਾਰੀ ਹੈ।
ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਅਤੇ ਆਮ ਲੋਕਾਂ ਨੇ ਦੱਸਿਆ ਕੇ ਉਨ੍ਹਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਰੋਜ਼ਾਨਾ ਰਾਸ਼ਨ ਲਈ ਚੌਂਕੀ ਜਾਂਦੇ ਸਨ, ਅਤੇ ਖਾਲੀ ਹੱਥ ਪਰਤਦੇ ਸਨ ਜਿਸ ਕਰਕੇ ਉਨ੍ਹਾਂ ਵਲੋਂ ਇਹ ਕਦਮ ਚੁੱਕਿਆ ਗਿਆ, ਉੱਧਰ ਸਥਾਨਕ ਲੋਕਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਪ੍ਰੇਸ਼ਾਨ ਹਨ।
ਉਧਰ ਦੂਜੇ ਪਾਸੇ ਲੁਧਿਆਣਾ ਦੇ ਫੋਕਲ ਪੁਆਇੰਟ ਦੇ ਐਸਐਚਓ ਮੁਹੰਮਦ ਜਮੀਲ ਨੇ ਕਿਹਾ ਕਿ ਬੀਤੀ ਰਾਤ ਖ਼ੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਨ੍ਹਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ, ਜੋ ਵੀ ਪਰਿਵਾਰਕ ਮੈਂਬਰਾਂ ਦਾ ਬਿਆਨ ਹੋਵੇਗਾ ਉਸ ਦੇ ਅਧਾਰ 'ਤੇ ਕਾਰਵਾਈ ਹੋਵੇਗੀ। ਉੱਧਰ ਵੱਡੀ ਤਦਾਦ 'ਚ ਲੋਕ ਇਕੱਠੇ ਹੋਣ ਤੇ ਵੀ ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਫੋਨ ਕਰਕੇ ਸੱਦਿਆ ਜਾਂਦਾ ਸੀ ਪਰ ਹੁਣ ਸਿੱਧਾ ਉਹਨਾਂ ਕੋਲ ਮੈਸੇਜ ਆਉਂਦਾ ਹੈ ਅਤੇ ਉਹ ਰਾਸ਼ਨ ਲੈਣ ਲਈ ਪਹੁੰਚ ਜਾਂਦੇ ਨੇ ਜਿਸ ਕਰਕੇ ਇਹ ਇਕੱਠ ਹੁੰਦਾ ਹੈ।