← ਪਿਛੇ ਪਰਤੋ
ਸੰਜੀਵ ਸੂਦ - ਮਜ਼ਦੂਰਾਂ ਨੇ ਪ੍ਰਸ਼ਾਸਨ 'ਤੇ ਵੀ ਲਾਏ ਇਲਜ਼ਾਮ... ਲੁਧਿਆਣਾ, 22 ਅਪ੍ਰੈਲ 2020 - ਪੰਜਾਬ ਦੇ ਵਿੱਚ ਕਰਫਿਊ ਲਗਾਤਾਰ ਜਾਰੀ ਹੈ ਅਤੇ ਦੇਸ਼ ਭਰ ਦੇ ਵਿੱਚ ਲੋਕ ਡਾਊਨ ਹੈ ਜਿਸ ਕਰਕੇ ਲੁਧਿਆਣਾ 'ਚ ਵੱਡੀ ਤਦਾਦ 'ਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਹੁਣ ਆਪਣੇ ਘਰ ਪਰਤਣਾ ਚਾਹੁੰਦੇ ਹਨ। ਦੇਰ ਰਾਤ ਵੱਡੀ ਤਦਾਦ 'ਚ ਪ੍ਰਵਾਸੀ ਮਜ਼ਦੂਰ ਲੁਧਿਆਣਾ ਤੋਂ ਪੈਦਲ ਸਾਈਕਲਾਂ ਅਤੇ ਮੋਟਰਸਾਈਕਲਾਂ 'ਤੇ ਆਪਣੇ ਪਰਿਵਾਰਾਂ ਸਣੇ ਨਿਕਲ ਗਏ। ਮਜ਼ਦੂਰਾਂ ਨੇ ਕਿਹਾ ਕਿ ਉਹ 20 ਤਰੀਕ ਤੱਕ ਦੀ ਉਡੀਕ ਕਰ ਰਹੇ ਹਨ ਪਰ ਸਰਕਾਰ ਵੱਲੋਂ ਕੋਈ ਰਿਆਇਤ ਨਾ ਦੇਣ ਮਗਰੋਂ ਉਨ੍ਹਾਂ ਨੇ ਘਰ ਪਰਤਣ ਦਾ ਫੈਸਲਾ ਲਿਆ। ਦੇਰ ਰਾਤ ਲੁਧਿਆਣਾ ਦੀਆਂ ਸੜਕਾਂ 'ਤੇ ਜਿੱਥੇ ਵੱਡੀ ਤਾਦਾਦ 'ਚ ਪਰਵਾਸੀ ਮਜ਼ਦੂਰ ਵਿਖਾਈ ਦਿੱਤੇ। ਇਹ ਮਜ਼ਦੂਰ ਕਿਸੇ ਫੈਕਟਰੀ ਜਾਂ ਉਸਾਰੀ ਦੇ ਕੰਮ 'ਤੇ ਨਹੀਂ ਸਗੋਂ ਆਪਣੇ ਪਰਿਵਾਰਾਂ ਨਾਲ ਪੈਦਲ ਸਾਈਕਲ ਅਤੇ ਮੋਟਰਸਾਈਕਲ 'ਤੇ ਆਪਣੇ ਸੂਬੇ 'ਚ ਪਰਤਣ ਲਈ ਨਿਕਲੇ। ਗੱਲਬਾਤ ਦੌਰਾਨ ਇਨ੍ਹਾਂ ਪ੍ਰਵਾਸੀਆਂ ਨੇ ਦੱਸਿਆ ਕਿ ਹੁਣ ਉਨ੍ਹਾਂ ਦਾ ਸਬਰ ਟੁੱਟ ਚੁੱਕਾ ਹੈ, ਉਹ ਹੋਰ ਦੇਰ ਆਪਣੇ ਘਰਾਂ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ, ਲੁਧਿਆਣਾ ਵਿੱਚ ਰਹਿੰਦਿਆਂ ਆਪਣੀਆਂ ਮੁਸ਼ਕਿਲਾਂ ਬਾਰੇ ਵੀ ਇਨ੍ਹਾਂ ਪਰਵਾਸੀਆਂ ਨੇ ਦੱਸਿਆ। ਸੋ ਪੰਜਾਬ 'ਚ ਕਣਕ ਦੀ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਝੋਨੇ ਦਾ ਸੀਜ਼ਨ ਆਉਣ ਵਾਲਾ ਹੈ। ਅਜਿਹੇ 'ਚ ਪਰਵਾਸੀਆਂ ਦੇ ਜਾਣ ਕਰਨ ਨਾਲ ਪਹਿਲਾਂ ਹੀ ਲੇਬਰ ਦੀ ਕਮੀ ਨਾਲ ਜੂਝ ਰਹੇ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਨੇ ਇਹ ਕਹਿਣਾ ਗਲਤ ਨਹੀਂ ਹੋਵੇਗਾ।
Total Responses : 267