ਸੰਜੀਵ ਸੂਦ
- ਪੁਲਿਸ ਨੇ ਕੱਟਿਆ ਕੇਕ
ਲੁਧਿਆਣਾ, 10 ਮਈ 2020 - ਪੰਜਾਬ ਵਿੱਚ ਕਰਫਿਊ ਦੇ ਕਾਰਨ ਜਿੱਥੇ ਮੈਰਿਜ ਪੈਲੇਸ ਰੈਸਟੋਰੈਂਟ ਅਤੇ ਹੋਟਲ ਆਦਿ ਬੰਦ ਨੇ ਉੱਥੇ ਹੀ ਕਿਸੇ ਵੀ ਤਰ੍ਹਾਂ ਦੇ ਇਕੱਠ ਤੋਂ ਲੋਕਾਂ ਨੂੰ ਮਨਾਹੀ ਹੈ, ਅਜਿਹਾ ਹੀ ਇੱਕ ਮਿਸਾਲ ਪੇਸ਼ ਕਰ ਦੇਣ ਵਾਲਾ ਵਿਆਹ ਲੁਧਿਆਣਾ ਵਿੱਚ ਹੋਇਆ ਹੈ, ਜਿੱਥੇ ਲਾੜਾ ਆਪਣੀ ਲਾੜੀ ਨੂੰ ਮੋਟਰ ਸਾਈਕਲ 'ਤੇ ਹੀ ਲੈ ਕੇ ਆਇਆ, ਨਾ ਕੋਈ ਬੈਂਡ ਬਾਜਾ, ਨਾ ਮਹਿੰਗੀਆਂ ਗੱਡੀਆਂ, ਨਾ ਰਿਸ਼ਤੇਦਾਰ ਸਾਦਾ ਵਿਆਹ ਕੀਤਾ ਉਹ ਵੀ ਮਹਿਜ 1000 ਰੁਪਏ ਦੇ ਖਰਚੇ 'ਤੇ। ਲੁਧਿਆਣਾ ਵੱਲੋਂ ਪੁਲਿਸ ਵੀ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਹੈ ਅਤੇ ਕੇਕ ਕੱਟਿਆ ਗਿਆ ਹੈ।
ਲਾੜੇ ਆਸ਼ੇਸ਼ ਸਿੰਘ ਨੇ ਦੱਸਿਆ ਕਿ ਸ਼ਿਮਲਾਪੁਰੀ ਉਹ ਵਿਆਹ ਕਰਨ ਗਿਆ ਸੀ, ਇਸ ਦੌਰਾਨ ਸਿਰਫ਼ 9 ਮੈਂਬਰਾਂ ਨੇ ਹੀ ਇਕੱਠੇ ਹੋ ਕੇ ਅਨੰਦ ਕਾਰਜ ਕਰਵਾਏ, 1000 ਰੁਪਏ ਤੋਂ ਵੀ ਘੱਟ ਖਰਚੇ ਵਿੱਚ ਉਹਨਾਂ ਦਾ ਵਿਆਹ ਹੋ ਗਿਆ, ਉਧਰ ਆਸ਼ੇਸ਼ ਦੀ ਨਵ ਵਿਆਹੀ ਨੂੰਹ ਨੇ ਵੀ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਫੋਕੀ ਸ਼ਾਨੋ-ਸ਼ੌਕਤ ਲਈ ਲੱਖਾਂ ਰੁਪਿਆ ਵਿਆਹ ਤੇ ਲਾਉਣਾ ਸਹੀ ਨਹੀਂ ਹੈ ਜਦੋਂ ਕਿ ਵਿਆਹ ਸਾਦੇ ਹੋ ਸਕਦੇ ਨੇ।
ਉਧਰ ਲੁਧਿਆਣਾ ਦੀ ਪੁਲਿਸ ਨੇ ਵੀ ਇਸ ਵਿਆਹ ਦੀ ਸ਼ਲਾਘਾ ਕੀਤੀ ਹੈ, ਅਤੇ ਕਿਹਾ ਕਿ ਅਜਿਹੇ ਹਲਾਤਾਂ ਵਿੱਚ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਜੋੜੇ ਵੱਲੋਂ ਸਾਦਾ ਵਿਆਹ ਕਰਕੇ ਸਮਾਜ ਵਿੱਚ ਇੱਕ ਚੰਗਾ ਸੁਨੇਹਾ ਦਿੱਤਾ ਗਿਆ ਹੈ, ਇਸ ਦੌਰਾਨ ਪੁਲਿਸ ਵੱਲੋਂ ਕੇਕ ਕੱਟ ਕੇ ਇਸ ਜੋੜੀ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਸੋ ਜਿੱਥੇ ਕਰੋਨਾ ਵਾਇਰਸ ਕਰਕੇ ਪੰਜਾਬ ਭਰ ਚੋਂ ਅਤੇ ਵਿਦੇਸ਼ ਵਿੱਚ ਵੱਖਰੇ ਰੰਗ ਵੇਖਣ ਨੂੰ ਮਿਲ ਰਹੇ ਨੇ ਉੱਥੇ ਹੀ ਸਾਦੇ ਵਿਆਹ ਵੀ ਲੋਕ ਕਰਵਾ ਰਹੇ ਨੇ ਇਹ ਹੁਣ ਉਨ੍ਹਾਂ ਦੀ ਮਜਬੂਰੀ ਹੈ ਜਾ ਸਮਾਜ ਨੂੰ ਸੁਨੇਹਾ ਪਰ ਕਦਮ ਸ਼ਲਾਘਾਯੋਗ ਹੈ।