ਐਸ ਏ ਐਸ ਨਗਰ, ਜੁਲਾਈ 02, 2020: ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਰ ਨੋਵਲ ਕਰੋਨਾ ਵਾਈਰਸ (ਕੋਵਿਡ-19) ਬੀਮਾਰੀ ਦੇ ਖਿਲਾਫ ਮਿਸ਼ਨ ਫਤਿਹ ਸ਼ੁਰੂ ਕੀਤਾ ਗਿਆ ਹੈ ਜਿਸ ਲਈ 03 ਜੁਲਾਈ ਤੋਂ ਪੰਜਾਬ ਦੇ ਸਮੂਹ ਵਸਨੀਕਾਂ ਲਈ ਇੱਕ ਦਿਨ ਦਾ ਵਿਸ਼ੇਸ਼ ਕੰਨਟੈਕਟ ਪ੍ਰੋਗਰਾਮ ਚਲਾਇਆ ਜਾਏਗਾ| ਇਹ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ.ਬੂਥਗੜ੍ਹ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਅਤੇ ਬਚਾਅ ਲਈ ਸਿਹਤ ਵਿਭਾਗ ਦੇ ਸਾਰੇ ਮੁਲਾਜਮਾਂ ਨੂੰ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਕਿਹਾ ਗਿਆ ਹੈ|
ਅੱਜ ਇਸ ਸਬੰਧੀ ਪਿੰਡ ਤਿਊੜ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਜਾਣਕਾਰੀ ਦਿੰਦੇ ਡਾ. ਦਿਲਬਾਗ ਨੇ ਦੱਸਿਆ ਕਿ ਕੋਵਿਡ-19 ਤੇ ਫਤਿਹ ਹਾਸਲ ਕਰਨ ਲਈ ਕਿਸੇ ਨਾਲ ਵੀ ਹੱਥ ਨਾ ਮਿਲਾਓ, ਦੂਰ ਤੋਂ ਹੀ ਨਮਸ਼ਕਾਰ ਜਾਂ ਸੱਤ ਸ਼੍ਰੀ ਅਕਾਲ ਬੁਲਾਓ| ਭੀੜਭਾੜ ਵਾਲੇ ਇਲਾਕਿਆਂ ਵਿੱਚ ਇੱਕਠ ਆਦਿ ਤੋਂ ਬਚੋ| ਸਿਰਫ ਜਰੂਰੀ ਕੰਮ ਲਈ ਹੀ ਬਾਹਰ ਨਿਕਲੋ ਅਤੇ ਮੂੰਹ ਤੇ ਮਾਸਕ ਜਰੂਰ ਲਗਾਓ, ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖੋ ਤਾਂ ਹੀ ਕਰੋਨਾ ਤੋਂ ਬਚਿਆ ਜਾ ਸਕਦਾ ਹੈ| ਕੋਈ ਵੀ ਚੀਜ਼ ਛੂਹਣ ਤੋਂ ਬਾਅਦ ਹੱਥ ਜਰੂਰ ਧੋਵੋ ਅਤੇ ਸਮੇਂ ਸਮੇਂ ਤੇ ਹੱਥ ਧੌਂਦੇ ਰਹੋ| ਬਜੁੱਰਗਾਂ ਅਤੇ ਬੱਚਿਆਂ ਨੂੰ ਵੀ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ| ਇਹ ਸਾਰੀਆਂ ਹਦਾਇਤਾਂ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕੋਵਿਡ-19 ਦੀ ਨਾਮੁਰਾਦ ਬੀਮਾਰੀ 'ਤੇ ਫਤਿਹ ਹਾਸਲ ਕੀਤੀ ਜਾ ਸਕਦੀ ਹੈ|
ਤਿਊੜ ਦੇ ਸਰਪੰਚ ਨਾਹਰ ਸਿੰਘ ਅਤੇ ਸੁਰਿੰਦਰ ਸਿੰਘ ਜੀ.ਓ.ਜੀ ਨੇ ਡਾ. ਦਿਲਬਾਗ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਰੱਖੇ| ਇਸ ਮੌਕੇ ਤੇ ਸਿਹਤ ਵਿਭਾਗ ਤੋਂ ਡਾ.ਵਿਕਾਸ, ਵਿਕਰਮ ਕੁਮਾਰ ਬੀ.ਈ.ਈ, ਡਾ. ਕਿਰਨ, ਹਰਪ੍ਰੀਤ ਕੌਰ, ਰਵਿੰਦਰਪਾਲ ਕੌਰ, ਜਸਪਾਲ ਸਿੰਘ, ਆਸ਼ਾ ਵਰਕਰ , ਵੀਨਾ ਸ਼ਰਮਾ, ਕੁਲਵੰਤ ਕੌਰ ਆਂਗਨਵਾੜੀ ਵਰਕਰ, ਮਦਨ ਸਿੰਘ ਪੰਚ, ਪਰਮਜੀਤ ਸਿੰਘ ਅਤੇ ਪਿੰਡ ਦੇ ਪਤਵੰਤੇ ਹਾਜਰ ਸਨ|