ਐਸ. ਏ. ਐਸ. ਨਗਰ, 4 ਅਪ੍ਰੈਲ 2020: ਲੋਕਾਂ ਨੂੰ ਸਬਜ਼ੀਆਂ ਅਤੇ ਫਲ ਘਰ-ਘਰ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਜ਼ਿਲਾ ਪ੍ਰਸ਼ਾਸ਼ਨ ਨੇ ਅੱਜ ਲੋਕਾਂ ਨੂੰ ਕੁੱਲ 43.8 ਟਨ ਸਬਜ਼ੀਆਂ ਅਤੇ ਫਲ ਪ੍ਰਦਾਨ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਮਾਰਕੀਟ ਕਮੇਟੀ ਖਰੜ ਵਿੱਚ 295 ਕੁਇੰਟਲ ਸਬਜ਼ੀਆਂ ਅਤੇ ਫਲਾਂ ਦੀ ਆਮਦ ਹੋਈ ਜਦਕਿ ਮਾਰਕੀਟ ਕਮੇਟੀ ਕੁਰਾਲੀ ਵਿੱਚ 8 ਕੁਇੰਟਲ, ਮਾਰਕੀਟ ਕਮੇਟੀ ਬਨੂੜ ਵਿੱਚ 74.50 ਕੁਇੰਟਲ, ਮਾਰਕੀਟ ਡੇਰਾਬੱਸੀ ਵਿੱਚ 18 ਕੁਇੰਟਲ, ਮਾਰਕੀਟ ਕਮੇਟੀ ਲਾਲੜੂ ਵਿੱਚ 42 ਕੁਇੰਟਲ ਆਮਦ ਹੋਈ ਜੋ ਕੁੱਲ 43.8 ਟਨ ਬਣਦੀ ਹੈ।
ਡੀ.ਸੀ. ਨੇ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾਏਗਾ ਕਿ ਲੋਕਾਂ ਨੂੰ ਉਨ੍ਹਾਂ ਦੇ ਘਰ 'ਤੇ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਲੜੀ ਬਰਕਰਾਰ ਰਹੇ।