ਲੋਕ ਸਭਾ ਜ਼ਿਮਨੀ ਚੋਣ : ਐਗਜ਼ਿਟ ਪੋਲ ’ਤੇ ਮਨਾਹੀ
ਪੋfਲੰਗ ਮੁਕੰਮਲ ਹੋਣ ਤੋਂ 48 ਘੰਟੇ ਪਹਿਲਾਂ ਪ੍ਰਿੰਟ ਜਾਂ ਇਲੈਕਟ੍ਰੋਨਿਕ ਮੀਡੀਆ ’ਚ ਕੋਈ ਐਗਜ਼ਿਟ ਪੋਲ ਜਾਂ ਚੋਣ ਸਰਵੇਖਣ ਨਹੀਂ ਦਿਖਾਉਣ ਦੇ ਹੁਕਮ ਜਾਰੀ
ਜਲੰਧਰ, 8 ਮਈ 2023 : ਲੋਕ ਸਭਾ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਜਸਪ੍ਰੀਤ ਸਿੰਘ ਨੇ ਅੱਜ ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਵੋਟਾਂ ਤੋਂ 48 ਘੰਟੇ ਪਹਿਲਾਂ, ਜੋ 8 ਮਈ ਸ਼ਾਮ 6 ਵਜੇ ਤੋਂ ਸ਼ੁਰੂ ਹੋਣਗੇ, ਤੋਂ ਵੋਟਾਂ ਪੈਣ ਤੱਕ ਕਿਸੇ ਵੀ ਤਰ੍ਹਾਂ ਦੇ ਐਗਜ਼ਿਟ ਪੋਲ ’ਤੇ ਮਨਾਹੀ ਹੈ।
ਜਾਰੀ ਹੁਕਮਾਂ ਅਨੁਸਾਰ ਪ੍ਰਿੰਟ ਜਾਂ ਇਲੈਕਟਰੋਨਿਕ ਮੀਡੀਆ ਵਿੱਚ ਕਿਸੇ ਵੀ ਤਰ੍ਹਾਂ ਦੇ ਐਗਜ਼ਿਟ ਪੋਲ ਨੂੰ ਛਾਪਣ, ਟੈਲੀਕਾਸਟ ਕਰਨ ਜਾਂ ਇਸ ਦਾ ਪ੍ਰਚਾਰ ਕਰਨ ’ਤੇ ਮਨਾਹੀ ਹੈ। ਵੋਟਾਂ ਵਾਲੇ ਦਿਨ 10 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6.30 ਵਜੇ ਤੱਕ ਜ਼ਿਮਨੀ ਚੋਣ ਨਾਲ ਸਬੰਧਿਤ ਕਿਸੇ ਵੀ ਤਰ੍ਹਾਂ ਦੇ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕਰਨ ’ਤੇ ਵੀ ਪੂਰੀ ਮਨਾਹੀ ਹੋਵੇਗੀ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ 8 ਮਈ ਸ਼ਾਮ 6 ਵਜੇ ਤੋਂ ਵੋਟਾਂ ਦੇ 48 ਘੰਟੇ ਪਹਿਲਾਂ ਦੇ ਸਮੇਂ ਤੋਂ ਵੋਟਾਂ ਪੈਣ ਤੱਕ ਐਗਜ਼ਿਟ ਪੋਲ ਜਾਂ ਕੋਈ ਹੋਰ ਚੋਣ ਸਰਵੇ ਕਿਸੇ ਵੀ ਮੀਡੀਆ ’ਤੇ ਟੈਲੀਕਾਸਟ ਕਰਨਾ ਜਾਂ ਪ੍ਰਚਾਰਨ ’ਤੇ ਵੀ ਪਾਬੰਦੀ ਰਹੇਗੀ।