ਪਰਵਿੰਦਰ ਸਿੰਘ ਕੰਧਾਰੀ
- ਸਰਬੱਤ ਦਾ ਭਲਾ ਟਰੱਸਟ ਦਾ ਸਾਰਥਿਕ ਉਪਰਾਲਾ
- ਦੋ ਮਹੀਨੇ ਦਾ ਪੈਨਸ਼ਨਧਾਰੀਆ ਨੂੰ ਹੋਰ ਦਿੱਤਾ ਜਾਵੇਗਾ ਰਾਸ਼ਨ
ਫਰੀਦਕੋਟ, 16 ਮਈ 2020 - ਵਿਸ਼ਵ ਪ੍ਰਸਿੱਧ ਦਾਨੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੈਨੇਜਿੰਗ ਟਰੱਸਟੀ ਡਾ: ਐਸ ਪੀ ਸਿੰਘ ਉਬਰਾਏ ਜੋ ਵਿਸ਼ਵ ਭਰ ਵਿੱਚ ਮਾਨਵਤਾ ਭਲਾਈ ਦੇ ਕੰਮ ਕਰਨ ਲਈ ਜਾਣੇ ਜਾਂਦੇ ਹਨ ਨੇ ਦੁਨੀਆ ਭਰ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਲੋਕਾਂ ਦੇ ਭਲੇ ਲਈ ਇਸ ਬਿਮਾਰੀ ਨਾਲ ਸਬੰਧਿਤ ਲੋੜਾਂ ਪੂਰਾ ਕਰਨ ਦੇ ਮਨੋਰਥ ਨਾਲ ਪੰਜਾਬ ਚੰਡੀਗੜ੍ਹ ਤੇ ਗੰਗਾਨਗਰ ਦੇ ਇਲਾਕੇ ਵਿੱਚ ਮੈਡੀਕਲ ਸਹੂਲਤਾਂ ਲਈ ਸਿਹਤ ਵਿਭਾਗ ਨੂੰ ਵੱਡੀ ਪੱਧਰ ਤੇ ਵੈਂਟੀਲੈਂਟਰ ਡਾਕਟਰਾਂ ਦੀ ਸਰੱਖਿਆ ਲਈ ਪੀਪੀਈ ਕਿੱਟਾ, ਆਧੁਨਿਕ ਥਰਮਾਮੀਟਰ, ਹੈਂਡ ਸੈਨੀਟਾਈਜਰ ਅਤੇ ਮਾਸਿਕ ਅਤੇ ਲੋੜਵੰਦਾਂ ਲਈ ਰਾਸ਼ਨ ਵੰਡਿਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆ ਪਰਦੀਪ ਚਮਕ ਤੇ ਮਾਸਟਰ ਭਰਪੂਰ ਸਿੰਘ ਨੇ ਦੱਸਿਆ ਕਿ ਲੌਕਡਾਉਨ ਕਰਕੇ ਗਰੀਬ ਤੇ ਮਜਦੂਰਾਂ ਦਾ ਕੰਮ ਬੰਦ ਹੋਣ ਕਰਕੇ ਰਾਸ਼ਨ ਦੀ ਸਮੱਸਿਆ ਬਣ ਗਈ ਸੀ ਜਿਸ ਕਰਕੇ ਸਰਬੱਤ ਦਾ ਭਲਾ ਟਰੱਸਟ ਨੇ ਮਜਦੂਰਾਂ, ਰਿਕਸ਼ਾ ਚਾਲਕ ਤੇ ਪਰਵਾਸੀ ਦਿਹਾੜੀਦਾਰਾਂ ਨੂੰ ਸਰਬੱਤ ਦਾ ਭਲਾ ਟਰੱਸਟ ਇਕਾਈ ਫਰੀਦਕੋਟ ਵੱਲੋ ਆਟਾ, ਚਾਵਲ, ਦਾਲਾਂ ਤੇ ਖੰਡ ਵੰਡੀ ਗਈ । ਉਹਨਾਂ ਦੱਸਿਆ ਕਿ ਇਸੇ ਤਰਾਂ ਲੋੜਵੰਦ ਲੋਕਾਂ ਦੀ ਪਹਿਚਾਨ ਕਰਕੇ ਜਿਲੇ ਭਰ ਵਿੱਚ ਘਰੇਲੂ ਵਰਤੋ ਵਾਲਾ ਰਾਸ਼ਨ ਵੰਡਿਆ । ਉਹਨਾਂ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ 150 ਬੇਸਹਾਰਾ, ਵਿਧਵਾ ਅੰਗਹੀਣਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ।
ਉਹਨਾਂ ਕਿਹਾ ਕਿ ਇਹਨਾਂ ਪੈਨਸ਼ਨਧਾਰੀ ਲੋੜਵੰਦਾਂ ਨੂੰ ਘਰ ਘਰ ਜਾਕੇ ਟਰਸੱਟ ਫਰੀਦਕੋਟ ਦੇ ਮੈਂਬਰਾਂ ਨੇ ਰਾਸ਼ਨ ਵੰਡਿਆ । ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਸਰਬੱਤ ਦਾ ਭਲਾ ਟਰੱਸਟ ਪਿਛਲੇ ਲੰਮੇ ਸਮੇਂ ਤੋ ਹਸਪਤਾਲਾਂ, ਸਕੂਲਾਂ ਵਿੱਚ ਆਰੋ ਸਿਸਟਮ ਲਗਾਕੇ ਪੀਣ ਵਾਲੇ ਪਾਣੀ ਦਾ ਪ੍ਰਬੰੰਧ ਕੀਤਾ ਗਿਆ ਹੈ । ਲੋੜਵੰਦਾਂ ਨੂੰ ਸਿਹਤ ਸੇਵਾਵਾਂ ਬੇਹਤਰ ਬਣਾਉਣ ਲਈ ਆਧੁਨਿਕ ਮਸ਼ੀਨਾਂ, ਬੇਸਹਾਰਾ ਲਈ ਕਿੱਤਾ ਮੁਖੀ ਸਿਖਲਾਈ ਦੇਣ ਲਈ ਸੈਂਟਰ ਖੋਲੇ ਗਏ ਹਨ ।
ਉਹਨਾਂ ਦੱਸਿਆ ਕਿ ਮਰੀਜਾਂ ਦੇ ਪ੍ਰਵਾਰਾਂ ਦੇ ਰਹਿਣ ਲਈ ਸੰਨੀ ਉਬਰਾਏ ਰੈਣ ਬਸੇਰਾ ਬਣਾਇਆ ਗਿਆ ਹੈ ਜਿੱਥੇ ਮਰੀਜਾਂ ਦੇ ਵਾਰਿਸਾ ਦੇ ਰਹਿਣ ਲਈ ਮੁਫਤ ਸੇਵਾਵਾਂ ਦਾ ਪ੍ਰਬੰਧ ਹੈ ਉਹਨਾਂ ਦੱਸਿਆ ਕਿ ਇੱਥੇ ਹੀ ਕਲੀਨਿਕਲ ਲੈਬੋਰੇਟਰੀ ਰਾਹੀ ਕੁਝ ਮੁਫਤ ਅਤੇ ਕੁਝ ਬਹੁਤ ਹੀ ਘੱਟ ਰੇਟਾਂ ਤੇ ਟੈਸਟ ਕੀਤੇ ਜਾਂਦੇ ਹਨ ਜਿਸ ਦਾ ਲੋੜਵੰਦ ਲੋਕ ਭਰਪੂਰ ਫਾਇਦਾ ਉਠਾ ਰਹੇ ਹਨ । ਉਹਨਾਂ ਦੱਸਿਆ ਕਿ ਅਗਲੇ ਮਹੀਨੇ ਦਾ ਰਾਸ਼ਨ ਵੀ ਪੈਨਸ਼ਨਧਾਰੀ, ਅੰਗਹੀਣ, ਵਿਧਵਾ ਲੰਮੇ ਸਮੇਂ ਤੋ ਬਿਮਾਰਾਂ ਤੇ ਘਰ ਵਿੱਚ ਬੁਜਰਗ ਹੀ ਕਮਾਈ ਕਰਨਵਾਲਾ ਹੋਵੇ ਅਜਿਹੇ ਲੋੜਵੰਦਾਂ ਦੀ ਪਹਿਚਾਨ ਕਰਕੇ ਰਾਸ਼ਨ ਦਿੱਤਾ ਜਾਵੇਗਾ । ਇਸ ਮੌਕੇ ਇਕਾਈ ਦੇ ਅਹੁਦਦਾਰ ਤੇ ਮੈਂਬਰ ਹਾਜਿਰ ਸਨ ।