ਅਸ਼ੋਕ ਵਰਮਾ
ਬਠਿੰਡਾ, 30 ਅਪ੍ਰੈਲ 2020 - ਕਰਫਿਊ ਦੀ ਬਿਪਤਾ ਨੇ ਪੰਜਾਬ ’ਚ ਕੋਰੋਨਾ ਦਾ ਖ਼ੌਫ ਭਾਵੇਂ ਘਟਾ ਦਿੱਤਾ ਹੈ ਪਰ ਖੁਰਾਕੀ ਵਸਤਾਂ ਦੀ ਥੁੜ ਨੇ ਲੋਕਾਂ ਦੇ ਡਰ ਵਧਾ ਦਿੱਤੇ ਹਨ। ਪੰਜਾਬ ਦੀ ਤਾਲੇਬੰਦੀ ਦੌਰਾਨ ਨੇਕੀ ਕਰਨ ਵਾਲਿਆਂ ਨੇ ਗਰੀਬਾਂ ਦੀ ਦੇਹਲੀ ’ਤੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੋਈ ਹੈ। ਅੱਜ ਰਾਮਪੁਰਾ ’ਚ ਅਰਿਹੇ ਹੀ ਇੱਕ ਵਿਅਕਤੀ ਨੇ ਕੇਕ ਕੱਟਣ ਜਾਂ ਕੋਈ ਹੋਰ ਫਜ਼ੁਲ ਖਰਚ ਕਰਨ ਦੀ ਥਾਂ ਆਪਣੇ ਵਿਆਹ ਵਰ੍ਹੇਗੰਢ ਗਰੀਬਾਂ ਨੂੰ ਰਾਸ਼ਨ ਦੇ ਕੇ ਅਤੇ ਪੱਕਿਆ ਪਕਾਇਆ ਲੰਗਰ ਵੰਡ ਕੇ ਮਨਾਈ।
ਜਾਣਕਾਰੀ ਅਨੁਸਾਰ ਸਮਾਜ ਸੇਵੀ ਆਗੂ ਜਸਕਰਨ ਬਾਂਸਲ ਅਤੇ ਨੇਹਾ ਬਾਂਸਲ ਦੇ ਵਿਆਹ ਦੀ ਅੱਜ 16 ਵੀਂ ਵਰੇਗੰਢ ਸੀ। ਇਸ ਮੌਕੇ ਪ੍ਰੀਵਾਰ ਨੇ ਫੈਸਲਾ ਕੀਤਾ ਕਿ ਹਾਲਾਤਾਂ ਨੂੰ ਦੇਖਦਿਆਂ ਫਾਲਤੂ ਖਰਚ ਨਹੀਂ ਕਰਨਾ ਬਲਕਿ ਗਰੀਬਾਂ ਅਤੇ ਲੋੜਵੰਦਾਂ ਦੀ ਸਹਾਇਤਾ ਕਰਨੀ ਹੈ। ਸ੍ਰੀਮਤੀ ਨੇਹਾ ਬਾਂਸਲ ਦੀ ਪਹਿਲਕਦਮੀ ਤੇ ਪ੍ਰੀਵਾਰ ਵੱਲੋਂ 21 ਅਤਿ ਲੋੜਵੰਦ ਗਰੀਬ ਪ੍ਰੀਵਾਰਾਂ ਨੂੰ 10-10 ਦਿਨ ਦਾ ਸੁੱਕਾ ਰਾਸ਼ਨ ਦਿੱਤਾ ਗਿਆ। ਇਵੇਂ ਹੀ ਪ੍ਰੀਵਾਰ ਵੱਲੋਂ ਲੰਗਰ ਤਿਆਰ ਕਰਵਾਇਆ ਗਿਆ ਜੋਕਿ 500 ਵਿਅਕਤੀਆਂ ਨੂੰ ਛਕਾਇਆ ਗਿਆ।
ਇਸ ਮੌਕੇ ਸਮਾਨ ਵੰਡਣ ਦੀ ਰਸਮ ਥਾਣਾ ਦਿਆਲਪੁਰਾ ਭਾਈਕਾ ਦੇ ਐਸਐਚਓ ਅਮਨਪਾਲ ਸਿੰਘ ਵਿਰਕ ਨੇ ਅਦਾ ਕੀਤੀ ਅਤੇ ਜਸਕਰਨ ਬਾਂਸਲ ਜੱਸੀ ਬਾਬਾ ਨੂੰ ਉਨਾਂ ਦੇ ਵਿਆਹ ਵਰੇਗੰਢ ਮੌਕੇ ਵਧਾਈਆਂ ਦਿੱਤੀਆਂ। ਸ੍ਰੀ ਵਿਰਕ ਨੇ ਆਖਿਆ ਕਿ ਬਾਂਸਲ ਪਰਿਵਾਰ ਵਲੋਂ ਖੁਸ਼ੀ ਮੌਕੇ ਗਰੀਬਾਂ ਨੂੰ ਦਿੱਤਾ ਰਾਸ਼ਨ ਨੂੰ ਇਨਸਾਨੀਅਤ ਦੀ ਸੱਚੀ ਸੇਵਾ ਹੈ। ਜਸਕਰਨ ਬਾਂਸਲ ਦਾ ਕਹਿਣਾ ਸੀ ਕਿ ਉਹ ਇਨਸਾਨੀ ਫਰਜ਼ ਨਿਭਾ ਰਹੇ ਹਨ, ਕਿਸੇ ’ਤੇ ਕੋਈ ਵੀ ਅਹਿਸਾਨ ਨਹੀਂ ਕਰ ਰਿਹਾ ਹੈ। ਸ਼੍ਰੀਮਤੀ ਨੇਹਾ ਬਾਂਸਲ ਨੇ ਦੱਸਿਆ ਕਿ ਗਰੀਬ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ, ਇਸ ਵਾਸਤੇ ਉਨਾਂ ਹੋਰ ਖਰਚ ਨਹੀਂ ਕੀਤਾ ਅਤੇ ਨਿੱਜੀ ਤੌਰ ’ਤੇ ਰਾਸ਼ਨ ਦੇਣਾ ਬਿਹਤਰ ਸਮਝਿਆ ਹੈ। ਇਸ ਮੌਕੇ ਭੋਲਾ ਬਾਬਾ ਜੀ ,ਐਸਐਚਓ ਦਿਆਲਪੁਰਾ ਅਮਨਪਾਲ ਸਿੰਘ ਵਿਰਕ , ਜੋਨੀ ਗਰਗ, ਰੋਮੀ, ਰਾਜੂ ,ਅਨਿਕੇਤ ਬਾਂਸਲ , ਦੀਪਾਨਸ਼ੀ , ਰਾਜ ਕੁਮਾਰ ਮੋਨੀ, ਆਦਿ ਹਾਜਰ ਸਨ।