ਨਿਰਵੈਰ ਸਿੰਘ ਸਿੰਧੀ
ਮਮਦੋਟ, 2 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਕਾਰਨ ਭਾਰਤ ਸਕਰਾਰ ਵੱਲੋਂ ਪੂਰੇ ਭਾਰਤ ਅੰਦਰ ਤਾਲਾ ਬੰਦੀ ਕੀਤੀ ਹੋਈ ਹੈ ਜਿਸਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਜਰੂਰੀ ਸਮਾਨ ਮੁਹਈਆ ਕਰਵਾਇਆ ਜਾ ਰਿਹਾ ਹੈ ਜਿਸ ਤਹਿਤ ਅੱਜ ਹਲਕਾ ਫਿਰੋਜਪੁਰ ਦਿਹਾਤੀ ਦੀ ਐੱਮ ਐਲ ਏ ਮੈਡਮ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਮੈਂਬਰ ਜਿਲਾ ਪ੍ਰੀਸ਼ਦ ਵੱਲੋਂ ਨਗਰ ਪੰਚਾਇਤ ਮਮਦੋਟ ਵਿਖੇ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਪ੍ਰਦਾਨ ਕੀਤਾ ਗਿਆ ਅਤੇ ਸਬੰਧਿਤ ਨਗਰ ਪੰਚਾਇਤ ਦੇ ਐੱਮ ਸੀ ਅਤੇ ਔਹਦੇਦਾਰਾਂ ਨੂੰ ਆਪੋ ਆਪਣੀ ਵਾਰਡ ਦੇ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਕੇ 600 ਗੱਟੇ ਰਾਸ਼ਨ ਵੰਡਣ ਲਈ ਜਿੰਮੇਵਾਰੀ ਸੌਂਪੀ।
ਜਿਸ ਤਹਿਤ ਵਾਰਡ ਨੰਬਰ ਅੱਠ ਦੀ ਟੀਮ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਸੁਲੱਖਣ ਸਿੰਘ ਸਿੰਧੀ ,ਜਰਨੈਲ ਸਿੰਘ ਭੱਲੂ ,ਹਰਜਿੰਦਰ ਸਿੰਘ ਸਿੰਧੀ ,ਉਪਿੰਦਰ ਸਿੰਘ ਸਿੰਧੀ ,ਗੁਰਜੰਟ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਲੋੜਵੰਦ ਪਰਿਵਾਰ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਕਿਸੇ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਵੇਗਾ। ਓਹਨਾ ਦੱਸਿਆ ਕਿ ਇਸ ਮੌਕੇ ਇੱਕ ਪਰਿਵਾਰ ਨੂੰ 10 ਕਿੱਲੋ ਆਟਾ ,ਦੋ ਕਿੱਲੋ ਦਾਲ , ਦੋ ਕਿੱਲੋ ਖੰਡ ,ਲਾਲ ਮਿਰਚ ,ਹਲਦੀ ,ਚਾਹ ਪੱਤੀ ਆਦਿ ਦਿੱਤਾ ਜਾ ਰਿਹਾ ਹੈ। ਇਸ ਮੌਕੇ ਅੱਠ ਨੰਬਰ ਵਾਰਡ ਵਿਚ ਤਕਰੀਬਨ 50 ਪਰਿਵਾਰਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਗਿਆ ਹੈ।