ਕਿਸਾਨ ਮਜਦੂਰਾਂ ਦੀ ਨਿਸ਼ਾਨਦੇਹੀ ਕੀਤੇ ਪਰਿਵਾਰ ਤੱਕ ਪੁਜਦਾ ਕੀਤਾ ਰਾਸ਼ਨ
ਅਸ਼ੋਕ ਵਰਮਾ
ਬਠਿੰਡਾ , 06 ਅਪਰੈਲ 2020: ਕਰੋਨਾਵਾਇਰਸ ਕਾਰਨ ਚਲ ਰਹੇ ਲਾਕਡਾਉਨ ਦੌਰਾਨ ਖੇਤਮਜਦੂਰਾਂ ,ਦਿਹਾੜੀਦਾਰ ਕਾਮਿਆ, ਛੋਟੇ ਦੁਕਾਨਦਾਰਾਂ, ਗਰੀਬ ਲੋਕਾਂ ਦੀ ਜਿੰਦਗੀ ਜਿਉਣਾ ਮੁਹਾਲ ਹੋਇਆ ਪਿਆ ਹੈ। ਅਜਿਹੇ ਮੌਕੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ ਦੀ ਅਗਵਾਈ ਵਿੱਚ ਸੂਬਾ ਕਮੇਟੀ ਦੁਆਰਾ ਲਏ ਫੈਸਲੇ ਅਨੁਸਾਰ ਬਠਿੰਡਾ ਜਿਲ੍ਹੇ ਦੇ ਪ੍ਰਧਾਨ ਰੇਸ਼ਮ ਸਿੰਘ ਦੀ ਅਗਵਾਈ ਵਿੱਚ ਬਠਿੰਡਾ ਜਿਲ੍ਹੇ ਦੇ ਅਧਿਆਪਕਾਂ ਨੇ ਫੰਡ ਇਕੱਠਾ ਕਰਕੇ ਬਠਿੰਡਾ ਦੇ ਸ਼ਹਿਰ ਅਤੇ ਪਿੰਡਾ ਦੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪੁਜਦਾ ਕਰਕੇ ਅਧਿਆਪਕ ਹੋਣ ਨਾਤੇ ਆਪਣੀ ਸਮਾਜਿਕ ਜੁੰਮੇਵਾਰੀ ਨਿਭਾਈ। ਜਿਲ੍ਹੇ ਦੇ ਸਕੱਤਰ ਬਲਜਿੰਦਰ ਸਿੰਘ ਅਤੇ ਸੂਬਾ ਕਮੇਟੀ ਮੈੰਬਰ ਨਵਚਰਨਪ੍ਰੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਡੀ.ਟੀ.ਅੈੱਫ ਬਠਿੰਡਾ ਨੇ ਅਧਿਆਪਕਾਂ ਦੀ ਮਦੱਦ ਨਾਲ ਪਿੰਡ ਕੋਠੇ ਨੱਥਾ ਸਿੰਘ ਵਾਲੇ ਦੇ ਲੋੜਵੰਦ 22 ਪਰਿਵਾਰਾਂ ,ਬਲਾਹੜ ਵਿੰਝੂ ਦੇ 14 ਪਰਿਵਾਰਾਂ ,ਜੰਡਾਵਾਲਾ ਦੇ 11ਪਰਿਵਾਰਾਂ,ਹਰਰਾਏਪੁਰ ਦੇ 01 ਪਰਿਵਾਰ,ਮਹਿਮਾ ਸਵਾਈ ਦੇ 06 ਪਰਿਵਾਰਾਂ , ਬਲਾਹੜਮਹਿਮਾ ਦੇ 08 ਪਰਿਵਾਰਾਂ ,ਕੋਠੇ ਇੰਦਰ ਸਿੰਘ ਦੇ 03 ਅਤੇ ਕੋਠੇ ਸਪੂਰਾ ਸਿੰਘ ਦੇ 02 ਪਰਿਵਾਰਾਂ ਨੂੰ ਜੱਥੇਬੰਦੀ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਸਿੰਘ ਦੀ ਅਗਵਾਈ ਵਿੱਚ ਅਧਿਆਪਕ ਆਗੂਆਂ ਜਤਿੰਦਰ ਸਿੰਘ , ਰਾਮ ਸਿੰਘ ਬਰਾੜ , ਗੁਰਪ੍ਰੀਤ ਸਿੰਘ ਖੇਮੂਆਣਾ, ਰੇਸ਼ਮ ਸਿੰਘ ਅਤੇ ਕਰਮਜੀਤ ਸਿੰਘ ਨੇ ਕਿਸਾਨ , ਖੇਤ ਮਜਦੂਰ ਅਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਦੀ ਹਾਜ਼ਰੀ ਵਿੱਚ ਪਰਿਵਾਰਾਂ ਦੀ ਲੋੜ ਅਨੁਸਾਰ ਰਾਸ਼ਨ ਪੁਜਦਾ ਕੀਤਾ। ਇਸ ਤੋਂ ਇਲਾਵਾ ਡੀ.ਟੀ.ਅੈੱਫ ਵੱਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਹੋਰ ਗਰੀਬ ਅਤੇ ਲੋੜਵੰਦ ਪਰਿਵਾਰਾ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਨ ਹਿੱਤ 25000/- ਰੁਪਏ ਦੀ ਮਾਲੀ ਮਦੱਦ ਦਿੱਤੀ। ਬਠਿੰਡਾ ਸ਼ਹਿਰ ਵਿੱਚ ਜਨਤਾ ਨਗਰ ਦੇ 14 ਪਰਿਵਾਰਾਂ , ਪਰਸਰਾਮ ਨਗਰ ਦੇ 01 ਪਰਿਵਾਰ ਅਤੇ ਬਾਬਾ ਫਰੀਦ ਨਗਰ ਦੇ 40 ਪਰਵਾਸੀ ਮਜਦੂਰਾਂ ਨੂੰ ਜੱਥੇਬੰਦੀ ਦੇ ਆਗੂਆਂ ਪਰਵਿੰਦਰ ਸਿੰਘ ਗੁਰਬਾਜ਼ ਸਿੰਘ , ਗੁਰਮੇਲ ਸਿੰਘ ਬੇਗਾ, ਹਰਜੀਤ ਸਿੰਘ ਜੀਦਾ, ਜਗਨ ਨਾਥ ਅਤੇ ਬਲਜਿੰਦਰ ਸਿੰਘ ਨੇ ਉਹਨਾਂ ਦੀਆਂ ਲੋੜਾਂ ਅਨਸਾਰ ਲਾਕਡਾਉਨ ਸਮੇਂ ਦਾ ਰਾਸ਼ਨ ਉਨ੍ਹਾਂ ਤੱਕ ਪੁੱਜਦਾ ਕਰਕੇ ਆਪਣਾ ਅਧਿਆਪਕ ਹੋਣ ਦਾ ਫਰਜ ਅਦਾ ਕੀਤਾ । ਜੱਥੇਬੰਦੀ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਸਮੇਂ ਉਨ੍ਹਾਂ ਦੀ ਫੋਟੋ ਨਾ ਕਰਨਾ ਦਾ ਫੈਸਲਾ ਲਿਆ ਸੀ। ਡੈਮੋਕਰੈਟਿਕ ਟੀਚਰਜ਼ ਫਰੰਟ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਫੌਰੀ ਲੋੜਵੰਦਾਂ ਦੀ ਸਹਾਇਤਾ ਕਰੇ ਅਤੇ ਲੋਕਾਂ ਨੂੰ ਦਵਾਈਆਂ, ਸੈਨੇਟਾਈਜਰ ਅਤੇ ਮਾਸਕ ਮੁਫ਼ਤ ਦਿੱਤੇ ਜਾਣ ।ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ 10 ਕਿੱਲੋ ਕਣਕ ਅਤੇ 10 ਕਿੱਲੋ ਚਾਵਲ ਘਰ ਤੱਕ ਪਹੁੰਚਦਾ ਕਰੇ।ਡਾਕਟਰਾਂ ਅਤੇ ਹੋਰ ਅਮਲੇ ਦੀ ਸਰਕਾਰ ਫ਼ੌਰੀ ਰੈਗੂਲਰ ਭਰਤੀ ਕਰੇ।ਸਰਕਾਰ ਕਰੋਨਾ ਵਾਇਰਸ ਦਾ ਲੋਕਾਂ ਦਾ ਟੈਸਟ ਮੁਫਤ ਕਰਨ ਦਾ ਪ੍ਰਬੰਧ ਲਈ ਜਰ ਜਿਲ੍ਹਾ ਹੈਡਕੁਆਟਰ ਤੇ ਲੈੱਬ ਸਥਾਪਤ ਕਰੇ।ਡਾਕਟਰੀ ਅਮਲੇ ਪੁਲੀਸ ਮੁਲਾਜ਼ਮਾਂ ਅਤੇ ਸਿੱਖਿਆ ਵਿਭਾਗ ਦੇ ਅਤੇ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਸੁਰੱਖਿਆ ਕਿੱਟ ਪ੍ਰਦਾਨ ਕਰੇ।ਠੇਕੇ ਤੇ ਕੰਮ ਕਰਦੇ ਸਿਹਤ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰੇ ਸਰਕਾਰ।ਪੇਂਡੂ ਗਰੀਬ ਖੇਤਰ ਵਿੱਚ ਅਤੇ ਸ਼ਹਿਰੀ ਗ਼ਰੀਬ ਬਸਤੀਆਂ ਵਿੱਚ ਲੋੜੀਂਦਾ ਸਾਮਾਨ ਪਹੁੰਚਦਾ ਕੀਤਾ ਜਾਵੇ।ਕਾਰਪੋਰੇਟ ਸੈਕਟਰ ਨੂੰ ਦਿੱਤੀਆਂ ਛੋਟਾਂ ਰਿਆਇਤਾੰ ਵਾਪਸ ਲੈ ਕੇ ਉਹਨਾਂ ਤੇ ਟੈਕਸ ਲਗਾ ਕੇ ਵਸੂਲੀ ਰਕਮ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣ।