ਹਰਿੰਦਰ ਨਿੱਕਾ
- ਹੈਲਪ ਲਾਇਨ ਨੰਬਰਾਂ ਤੇ ਦਰਜ਼ ਹੋਈਆਂ 92000 ਹਜ਼ਾਰ ਸਿਕਾਇਤਾਂt
ਬਰਨਾਲਾ, 1 ਮਈ 2020 - ਪੰਜਾਬ ਅੰਦਰ ਔਰਤਾਂ ਖਿਲਾਫ਼ ਹਿੰਸਾ ਦੀਆਂ ਵਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ 2 ਮਈ ਨੂੰ ਇਸਤਰੀ ਜਾਗ੍ਰਿਤੀ ਮੰਚ ਦੇ ਸੰਦੇ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਪ੍ਰੈੱਸ ਨੂੰ ਇਹ ਜਾਦਕਾਰੀ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਚਰਨਜੀਤ ਕੌਰ, ਗੰਮਦੂਰ ਕੌਰ ਤੇ ਮਮਤਾ ਸੇਖਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੌਜੂਦਾ ਹਾਲਤ ਵਿੱਚ ਔਰਤਾਂ ਸਰੀਰਕ ਦੂਰੀ ਬਰਕਰਾਰ ਰੱਖਦੇ ਹੋਏ ਪਿਤਰੀ ਸੱਤਾ ਅਤੇ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕਰਨਗੀਆਂ।
ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਔਰਤਾਂ ਖਿਲਾਫ਼ ਘਰੇਲੂ ਹਿੰਸਾ ਦੇ ਕੇਸਾਂ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਸਮੇਂ ਲਾਕਡਾਊਨ ਵਿੰਚ ਔਰਤਾਂ ਨੂੰ ਘਰ ਦੇ ਕੰਮਾਂ ਤੋ਼ ਇਲਾਵਾ ਬੱਚਿਆਂ ਦੀ ਪੜ੍ਹਾਈ ਦਾ ਭਾਰ ਵੀ ਝੱਲਣਾ ਪੈ ਰਿਹਾ ਹੈ। ਜਿਹੜੀਆਂ ਔਰਤਾਂ ਅਧਿਆਪਨ ਨਾਲ ਜੁੜੀਆਂ ਹੋਈਆਂ ਹਨ । ਉਨ੍ਹਾਂ ਨੂੰ ਤਾਂ ਹੋਰ ਵੀ ਵਧੇਰੇ ਮੁਸਕਲ ਪੇਸ ਆ ਰਹੀ ਹੈ। ਇਸ ਪਿਤਰੀ ਸੱਤਾ ਵਾਲੇ ਸਮਾਜ ਵਿੰਚ ਮਰਦ ਘਰ ਦਾ ਕੰਮ ਕਰਨ ਨੂੰੰ ਆਪਣੀ ਸ਼ਾਨ ਦੇ ਖਿਲਾਫ਼ ਸਮਝਦੇ ਹਨ। ਇਸ ਸਮੇਂ ਘਰੇਲੂ ਕੰਮ ਦੀ ਮੁੜ੍ਹ ਵੰਡ ਹੋਣੀ ਚਾਹੀਦੀ ਹੈ ਤੇ ਮਰਦਾਂ ਨੂੰ ਉਨ੍ਹਾਂ ਦੇ ਫਰਜ਼ਾਂ ਬਾਰੇ ਵੀ ਸੁਚੇਤ ਕਰਵਾਉਣ ਦੀ ਲੋੜ ਹੈ।
ੳਨ੍ਹਾਂ ਕਿਹਾ ਕਿ ਲਾਕਡਾਊਨ ਹਿੰਸਾ ਦੀਆਂ ਹੈਲਪ ਲਾਇਨ ਨੰਬਰਾਂ ਤੇ 92000 ਹਜ਼ਾਰ ਸਿਕਾਇਤਾ ਦਰਜ ਹੋਈਆਂ ਹਨ । ਜਿਨ੍ਹਾਂ ਵਿੱਚੋਂ 64 ਹਜ਼ਾਰ 400 ਔਰਤਾਂ ਨਾਲ ਹਿੰਸਾ ਦੀਆਂ ਹੋਈਆਂ ਘਟਨਾਵਾਂ ਵੀ ਹਨ। ਇਸਤਰੀ ਜਾਗ੍ਰਿਤੀ ਮੰਚ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਔਰਤਾਂ ਦੀਆਂ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤੀ ਸਮਾਜ ਵਿੱਚ ਔਰਤਾਂ ਉੱਤੇ ਮਰਦਾਂ ਦਾ ਦਾਬਾ ਵੀ ਵੇਖਿਆ ਜਾਂਦਾ ਹੈ ਤੇ ਹੁਣ ਇਹ ਮਾਨਸਿਕਤਾ ਬਦਲਣ ਦੀ ਵਧੇਰੇ ਲੋੜ ਹੈ।