ਮਗਨਰੇਗਾ ਸਕੀਮ ਅਧੀਨ 21000 ਵਣ ਮਿੱਤਰ ਕਰਨਗੇ ਬੂਟਿਆਂ ਦੀ ਸਾਂਭ ਸੰਭਾਲ
ਚੰਡੀਗੜ, 21 ਅਪ੍ਰੈਲ 2020: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਰਾਜ ਭਰ ਵਿੱਚ ਲਗਾਏ ਗਏ 73 ਲੱਖ ਰੁੱਖਾਂ ਦੀ ਦੇਖ ਰੇਖ 21000 ਵਣ ਮਿੱਤਰਾਂ ਵਲੋਂ ਕੀਤੀ ਜਾਵੇਗੀ। ਪੇਂਡੂ ਵਿਕਾਸ ਵਿਭਾਗ ਪੰਜਾਬ ਵਲੋਂ ਰੁੱਖਾਂ ਦੀ ਸਾਂਭ ਸੰਭਾਲ ਲਈ ਪੰਚਾਇਤਾਂ ਰਾਹੀਂ ਮਗਨਰੇਗਾ ਸਕੀਮ ਅਧੀਨ 'ਵਣ ਮਿੱਤਰ' ਰੱਖੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸੰਕਟਕਾਲੀ ਦੌਰ ਵਿਚ ਇਹ ਉਪਰਾਲਾ ਮੁੱਖ ਤੌਰ 'ਤੇ ਮਨਰੇਗਾ ਮਜ਼ਦੂਰਾਂ ਨੂੰ ਉਸਾਰੂ ਢੰਗ ਨਾਲ ਕੰਮ ਤੇ ਲਗਾਉਣ ਲਈ ਕੀਤਾ ਗਿਆ ਹੈ ਜਿਸ ਨਾਲ ਉਨ•ਾਂ ਲਈ ਇੱਕ ਨਿਸ਼ਚਿਤ ਮਿਹਨਤਾਨਾ ਯਕੀਨੀ ਬਣਾਇਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਪਹਿਲੇ ਗੁਰੂ ਸਾਹਿਬ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਹਰ ਪਿੰਡ ਵਿਚ 550 ਬੂਟੇ ਲਗਾਏ ਗਏ ਸਨ।
ਪੇਂਡੂ ਵਿਕਾਸ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਅਪ੍ਰੈਲ ਤੋਂ ਰਾਜ ਦੇ ਸਾਰੇ 22 ਜ਼ਿਲਿ•ਆਂ ਵਿੱਚ ਬੂਟਿਆਂ ਦੀ ਦੇਖਭਾਲ ਲਈ 21000 ਵਣ ਮਿੱਤਰਾ ਦੀ ਪਹਿਲਾਂ ਹੀ ਪਛਾਣ ਕਰ ਲਈ ਗਈ ਹੈ, ਰਾਜ ਦੇ ਸਾਰੇ 13266 ਪਿੰਡਾਂ ਵਿੱਚ ਪੰਚਿÂਤਾਂ ਰਾਹੀਂ ਹਰ ਪਿੰਡ ਵਿਚ ਦੋ ਵਣ ਮਿੱਤਰ ਰੱਖੇ ਜਾਣੇ ਹਨ।
ਉਨ•ਾਂ ਨੇ ਅੱਗੇ ਦੱਸਿਆ ਕਿ ਵਣ ਮਿੱਤਰਾਂ ਲਈ ਜ਼ਿਲ•ਾ ਸੰਗਰੂਰ ਵਿੱਚ 493, ਲੁਧਿਆਣਾ 508, ਜਲੰਧਰ 648, ਨਵਾਂ ਸ਼ਹਿਰ 527, ਪਟਿਆਲਾ 455, ਫਿਰੋਜ਼ਪੁਰ 576, ਗੁਰਦਾਸਪੁਰ 394, ਫਤਿਹਗੜ• ਸਾਹਿਬ 401, ਫਾਜ਼ਿਲਕਾ 356, ਕਪੂਰਥਲਾ 332, ਅੰਮ੍ਰਿਤਸਰ 339, ਤਰਨ ਤਾਰਨ 321, ਮੁਕਤਸਰ ਸਾਹਿਬ 495, ਫਰੀਦਕੋਟ 423 , ਹੁਸ਼ਿਆਰਪੁਰ 301, ਮਾਨਸਾ 244, ਮੋਗਾ 274, ਪਠਾਨਕੋਟ 224, ਐਸ.ਏ.ਐਸ.ਨਗਰ 285, ਬਠਿੰਡਾ 376, ਬਰਨਾਲਾ 191 ਅਤੇ ਰੂਪਨਗਰ 242 ਮਸਟਰ ਰੋਲ ਜਾਰੀ ਕੀਤੇ ਗਏ ਹਨ ਤਾਂ ਜੋ ਉਹ ਬੂਟਿਆਂ ਦੀ ਦੇਖਭਾਲ ਸ਼ੂਰ ਕਰ ਸਕਣ।