ਸ਼ਰਧਾਲੂਆਂ ਨੂੰ ਪ੍ਰਸ਼ਾਸ਼ਲ ਵੱਲੋਂ ਪੂਰਨ ਸਹਿਯੋਗ ਦਾ ਜਤਾਇਆ ਭਰੋਸਾ
ਹਰੀਸ਼ ਕਾਲੜਾ
ਰੂਪਨਗਰ , 04 ਮਈ 2020: ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਰਦੀਪ ਸਿੰਘ ਗੁਜਰਾਲ ਨੇ ਜ਼ਿਲ੍ਹੇ ਅੰਦਰ ਡੀ.ਏ.ਵੀ ਸਕੂਲ ਨੰਗਲ, ਰਾਧਾ ਸੁਆਮੀ ਸਤਿਸੰਗ ਘਰ ਪਿੱਪਲ ਮਾਜਰਾ, ਗੁਰਦੁਆਰਾ ਕਤਲਗੜ੍ਹੀ , ਸੰਧਵਾ ਅਤੇ ਮੜੌਲੀ ਵਿਖੇ ਬਣੇ ਕੋਵਿਡ ਰਾਹਤ ਕੇਅਰ ਸੈਂਟਰਾਂ ਦਾ ਦੌਰਾ ਕੀਤਾ । ਉਨ੍ਹਾਂ ਕੋਵਿਡ ਕੇਅਰ ਸੈਂਟਰ ਵਿੱਚ ਹਰ ਪੱਧਰ ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾ ਸਬੰਧੀ ਜਾਣਕਾਰੀ ਹਾਸਿਲ ਕੀਤੀ । ਉਨ੍ਹਾਂ ਮੌਕੇ ਤੇ ਤਾਇਨਾਤ ਡਾਕਟਰੀ ਸਟਾਫ ਨਾਲ ਗੱਲਬਾਤ ਕਰ ਇਨ੍ਹਾਂ ਸੈਟਰਾਂ ਵਿੱਚ ਰਹਿ ਰਹੇ ਸ਼ਰਧਾਲੂਆਂ ਦੀ ਸਿਹਤ ਸਬੰਧੀ ਵੀ ਜਾਣਕਾਰੀ ਹਾਸਿਲ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹੇ ਵਿੱਚ 18 ਕੋਵਿਡ ਰਾਹਤ ਕੇਂਦਰਾਂ ਬਣਾਏ ਗਏ ਹਨ ਜਿਨ੍ਹਾਂ ਵਿਚ ਕੁੱਲ 243 ਵਿਅਕਤੀਆਂ ਨੂੰ ਕੁਆਰਟਾਇਨ ਕੀਤਾ ਗਿਆ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਭਰਤਗੜ੍ਹ ਵਿਖੇ 05 , ਆਈ.ਆਈ.ਟੀ ਓਲਡ ਕੈਪਸ ਵਿਖੇ 15 , ਐਨ.ਆਰ.ਆਈ ਸਰਾਂ ਕਿਲਾਂ ਅਨੰਦਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਵਿਖੇ 12 , ਗਰਲ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਆਨੰਦਪੁਰ ਸਾਹਿਬ ਵਿਖੇ 05 , ਰਾਧਾ ਸੁਆਮੀ ਸਤਿਸੰਗ ਭਵਨ ਪਿੱਪਲ ਮਾਜਰਾ ਵਿਖੇ 52, ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਵਿਖੇ 35, ਜੀਜਸ਼ ਸੇਵਿਅਰ ਸਕੂਲ ਮੜੌਲੀ ਕਲਾਂ ਵਿਖੇ 51 , ਰਾਧਾ ਸੁਆਮੀ ਸਤਿਸੰਗ ਭਵਨ ਢੁੱਕਲੀ ਵਿਖੇ 38, ਬੀ.ਬੀ.ਐਮ.ਬੀ.ਡੀ.ਏ.ਵੀ. ਸਕੂਲ ਨੰਗਲ ਵਿਖੇ 16 ਅਤੇ ਆਰ.ਵੀ.ਆਰ. ਗੈਸਟ ਹਾਊਸ ਨੰਗਲ ਵਿਖੇ 14 ਵਿਅਕਤੀਆਂ ਨੂੰ ਕੁਆਰਨਟਾਇਨ ਕਰ ਰੱਖਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਸ਼ਰਧਾਲੂਆਂ ਦੇ ਕੋਵਿਡ-19 ਦੇ ਟੈਸਟ ਕੀਤੇ ਜਾ ਰਹੇ ਹਨ। ਉਨਾਂ ਨੇ ਸ਼ਰਧਾਲੂਆਂ ਨੂੰ ਪ੍ਰਸ਼ਾਸ਼ਨ ਨਾਲ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਅਹਿਤਿਆਤ ਵਜੋਂ ਉਨਾਂ ਨੂੰ ਕੋਵਿਡ ਰਾਹਤ ਕੇਅਰ ਸੈਂਟਰ ਵਿੱਚ ਰੱਖਿਆ ਗਿਆ ਹੈ ਅਤੇ ਇਸ ਬਿਮਾਰੀ ਤੋਂ ਬਚਣ ਅਤੇ ਇਸ ਦੀ ਚੇਨ ਨੂੰ ਤੋੜਨ ਲਈ ਇਹ ਕੁਆਰਨਟਾਇਨ ਸਮੇ ਵਿੱਚ ਰਹਿਣਾ ਅਤਿ ਜ਼ਰੂਰੀ ਹੈ । ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਵਲੋਂ ਸਹੂਲਤਾਂ ਪੱਖੋਂ ਉਨਾਂ ਨੂੰ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ, ਇਸ ਲਈ ਇਸ ਨਾਜ਼ੁਕ ਦੌਰ ਵਿੱਚ ਸਬਰ ਰੱਖਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਜੋ ਉਨ੍ਹਾਂ ਦੀ ਜਰੂਰਤਾਂ ਤੇ ਸਹੂਲਤਾਂ ਦਾ ਖਿਆਲ ਰੱਖ ਰਹੇ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਦੇ ਵਰਕਰ ਸ਼ਰਧਾਲੂਆਂ ਦੇ ਕੋਰੋਨਾ ਵਾਇਰਸ ਸਬੰਧੀ ਸਾਰੇ ਸ਼ੰਕੇ ਦੂਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੋਰੋਨਾ ਤੋਂ ਬਚਣ ਸਬੰਧੀ ਸਾਵਧਾਨੀਆਂ ਜਾਣਕਾਰੀ ਦੇ ਰਹੇ ਹਨ। ਓਧਰ ਵੱਖ-ਵੱਖ ਰਾਹਤ ਕੇਂਦਰਾਂ ਵਿਖੇ ਰਹਿ ਰਹੇ ਸ਼ਰਧਾਲੂਆਂ ਨੇ ਪ੍ਰਸ਼ਾਸਨ ਵਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਹੈ।