ਬਠਿੰਡਾ, 20 ਅਪ੍ਰੈਲ 2020: ਵਰਧਮਾਨ ਪੋਲੀਟੈਕਸ ਲਿਮ: ਬਠਿੰਡਾ ਵੱਲੋਂ ਅੱਜ 1.5 ਲੱਖ ਰੁਪਏ ਦਾ ਰਾਸ਼ਨ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਭੇਂਟ ਕੀਤਾ। ਇਹ ਰਾਸ਼ਟ ਕੋਵਿਡ 19 ਸੰਕਟ ਦੇ ਮੱਦੇਨਜਰ ਲੋੜਵੰਦ ਲੋਕਾਂ ਨੂੰ ਵੰਡਿਆ ਜਾਣਾ ਹੈ। ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਵਰਧਮਾਨ ਪੋਲੀਟੈਕਸ ਲਿਮ: ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ ਹੈ। ਉਨਾਂ ਨੇ ਕਿਹਾ ਕਿ ਇਹ ਪੂਰੇ ਸਮਾਜ ਲਈ ਇਕ ਮੁਸਕਿਲ ਦੌਰ ਹੈ ਅਤੇ ਇਕ ਦੂਸਰੇ ਦੇ ਸਹਾਇਤਾ ਦੀ ਇਹ ਭਾਵਨਾ ਸਾਡਾ ਸਭ ਦਾ ਮਨੋਬਲ ਉਚਾ ਬਣਾਈ ਰੱਖੇਗੀ।
ਇਸ ਮੌਕੇ ਕੰਪਨੀ ਦੇ ਵਾਇਸ ਪ੍ਰੈਜੀਡੈਂਟ ਸ੍ਰੀ ਵਿਜੈ ਅਰੋੜਾ ਨੇ ਦੱਸਿਆ ਕਿ ਇਹ ਸਮਾਨ ਕੰਪਨੀ ਦੇ ਚੇਅਰਮੈਨ ਸ੍ਰੀ ਆਦੀਸ਼ ਓਸਵਾਲ ਨੇ ਭੇਜਿਆ ਹੈ। ਉਨਾਂ ਨੇ ਦੱਸਿਆ ਕਿ ਇਸ ਵਿਚ ਆਟਾ, ਦਾਲ, ਚਾਵਲ, ਖਾਣ ਦਾ ਤੇਲ ਆਦਿ ਘਰੇਲੂ ਵਰਤੋਂ ਦਾ ਸਮਾਨ ਸ਼ਾਮਿਲ ਹੈ। ਇਸ ਮੌਕੇ ਕੰਪਨੀ ਦੇ ਐਚ.ਆਰ. ਹੈਡ ਸ੍ਰੀ ਸੁਲਭ ਸਿੰਘਲ ਅਤੇ ਜ਼ਿਲਾ ਮੈਨੇਜਰ ਜ਼ਿਲਾ ਉਦਯੋਗ ਕੇਂਦਰ ਸ੍ਰੀ ਦਰਸ਼ਨ ਸਿੰਘ ਵੀ ਹਾਜਰ ਸਨ।