ਦੇਵਾ ਨੰਦ ਸ਼ਰਮਾ
- ਉਪਰੋਕਤ ਕਾਰੋਬਾਰ ,ਅਦਾਰੇ ਕਰਫਿਊ ਦੌਰਾਨ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੇ ਰਹਿਣਗੇ
ਫ਼ਰੀਦਕੋਟ, 15 ਅਪ੍ਰੈਲ 2020 - ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਫ਼ਰੀਦਕੋਟ ਕੁਮਾਰ ਸੌਰਭ ਰਾਜ ਨੇ ਜ਼ਿਲ੍ਹੇ ਵਿੱਚ ਕੋਰੋਨਾ ਮਹਾਮਾਰੀ ਨੂੰ ਅੱਗੇ ਫੈਲਣ ਤੋਂ ਰੋਕਣ ਲਈ 23 ਮਾਰਚ ਤੋਂ ਲਗਾਏ ਗਏ ਕਰਫਿਊ ਦੇ ਸਬੰਧ ਵਿੱਚ ਜ਼ਿਲ੍ਹੇ ਵਿੱਚ ਕਣਕ ਦੀ ਕਟਾਈ ਨੂੰ ਲੈ ਕੇ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਦੇ ਪੱਤਰ ਦੇ ਸਬੰਧ ਵਿੱਚ ਹੇਠ ਲਿਖੀਆਂ ਸ਼੍ਰੇਣੀਆਂ ਨੂੰ ਕਰਫਿਊ ਵਿੱਚ ਅਗਲੇ ਹੁਕਮਾਂ ਤੱਕ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਛੋਟ ਦਿੱਤੀ ਗਈ ਹੈ।
ਜਾਰੀ ਇਨ੍ਹਾਂ ਹੁਕਮਾਂ ਅਨੁਸਾਰ ਖੇਤੀਬਾੜੀ ਮਸ਼ੀਨਰੀ ਦੀਆਂ ਦੁਕਾਨਾਂ ਅਤੇ ਇਸਦੇ ਸਪੇਅਰ ਪਾਰਟਸ (ਸਪਲਾਈ ਚੇਨ ਸਮੇਤ) ਦੀਆਂ ਦੁਕਾਨਾਂ ਖੇਤੀਬਾੜੀ ਮਸ਼ੀਨਰੀ ਦੀ ਮੁਰੰਮਤ ਲਈ ਖੁੱਲ੍ਹੇ ਰਹਿਣਗੇ। ਹਾਈਵੇਅ 'ਤੇ ਟਰੱਕਾਂ ਦੀ ਮੁਰੰਮਤ ਲਈ ਦੁਕਾਨਾਂ ਤੇ ਸਾਰੇ ਪੈਟਰੋਲ ਪੰਪ ਕਣਕ ਦੀ ਖਰੀਦ ਦੇ ਟਰਾਂਸਪੋਰਟੇਸ਼ਨ ਦੇ ਕੰਮ ਵਿਚ ਸ਼ਾਮਲ ਟਰੱਕਾਂ / ਟਰੈਕਟਰਾਂ ਨੂੰ ਤੇਲ ਪੂਰਾ ਕਰਨ ਲਈ ਖੁੱਲ੍ਹੇ ਰਹਿਣਗੇ।
ਹੁਕਮਾਂ ਅਨੁਸਾਰ ਆਯੁਸ਼ ਦਵਾਈਆਂ ਸਮੇਤ ਖਾਣ ਦੀਆਂ ਚੀਜ਼ਾਂ, ਮੈਡੀਕਲ ਦਵਾਈਆਂ ਅਤੇ ਮੈਡੀਕਲ ਉਪਕਰਣਾਂ ਲਈ ਪੈਕਿੰਗ ਸਮੱਗਰੀ ਦੀਆਂ ਨਿਰਮਾਣ ਇਕਾਈਆਂ, ਖਾਦ, ਕੀਟਨਾਸ਼ਕਾਂ ਅਤੇ ਬੀਜਾਂ ਦੇ ਉਤਪਾਦਨ ਅਤੇ ਪੈਕਿੰਗ ਇਕਾਈਆ ਨੂੰ ਉਪਰੋਕਤ ਸਮੇ ਦੋਰਾਨ ਖੋਲ੍ਹਣ ਦੀ ਵੀ ਕਰਫਿਊ ਤੋਂ ਛੋਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖੇਤੀਬਾੜੀ / ਬਾਗਬਾਨੀ ਉਪਕਰਣਾਂ ਨਾਲ ਸਬੰਧਤ ਮਸ਼ੀਨਾਂ ਜਿਵੇਂ ਕਿ ਕੰਬਾਈਨ ਹਾਰਵੈਸਟਰਸ ਆਦਿ ਦੀ ਆਵਾਜਾਈ ਤੇ ਕੋਈ ਪਾਬੰਦੀ ਨਹੀਂ ਹੋਵੇਗੀ।