ਪਰਵਿੰਦਰ ਸਿੰਘ ਕੰਧਾਰੀ
- ਲਿੰਕ http:cglabour.nic.in/covid19MigrantRegistrationService.aspx ਤੇ ਰਜਿਸਟਿਡ ਹੋਣਾ ਜਰੂਰੀ
ਫਰੀਦਕੋਟ, 10 ਮਈ 2020 - ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਬਾਹਰਲੇ ਰਾਜਾਂ ਦੇ ਕਈ ਵਿਅਕਤੀ ਫਰੀਦਕੋਟ ਜ਼ਿਲ੍ਹੇ ਵਿੱਚ ਫਸੇ ਹੋਏ ਹਨ ਅਤੇ ਆਪਣੇ ਘਰ ਜਾਣ ਦੇ ਇੱਛੁਕ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਛੱਤੀਸਗੜ੍ਹ ਰਾਜ ਵਾਪਸ ਪਰਤਣ ਲਈ, ਛੱਤੀਸ਼ਗੜ੍ਹ ਸਰਕਾਰ ਨੇ ਇੱਕ ਆਨ ਲਾਈਨ ਲਿੰਕ http:cglabour.nic.in/covid19MigrantRegistrationService.aspx ਜਾਰੀ ਕੀਤਾ ਹੈ। ਇਸ ਲਿੰਕ ਤੇ ਅਪਲਾਈ ਕਰਨ ਨਾਲ ਹੀ ਲੋਕ ਛੱਤੀਸਗੜ੍ਹ ਵਾਪਸ ਆ ਸਕਣਗੇ।
ਇਸ ਤੋਂ ਇਲਾਵਾ 24 ਘੰਟੇ ਦੀ ਹੈਲਪਲਾਈਨ ਨੰਬਰ 0771-2443809, 9109849992, 7587821800, 7587822800, 9685850444, 9109283986 ਅਤੇ 8827773986 'ਤੇ ਸੰਪਰਕ ਕੀਤਾ ਜਾ ਸਕਦਾ ਹੈ।