← ਪਿਛੇ ਪਰਤੋ
ਕੁਲਵੰਤ ਬੱਬੂ
ਰਾਜਪੁਰਾ, 18 ਅਪ੍ਰੈਲ 2020 - ਕੋਵਿਡ -19 ਦੇ ਫੈਲਣ ਤੇ ਇਸਦੇ ਜੋਖਮ ਨੂੰ ਘਟਾਉਣ ਅਤੇ ਮੁਢਲੀ ਸਫਾਈ ਨੂੰ ਉਤਸ਼ਾਹਤ ਕਰਨ ਲਈ ਸਵਾਮੀ ਵਿਵੇਕਾਨੰਦ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਬੀ.ਟੇਕ ਦੇ ਵਿਦਿਆਰਥੀਆਂ ਸੈਨੀਟਾਈਜ ਕੁਰੰਟੀਨ ਹਟ ਵਾਲਾ ਮਾਡਲ ਤਿਆਰ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਅਸ਼ਵਨੀ ਗਰਗ ਅਤੇ ਪ੍ਰੈਸੀਡੈਂਟ ਅਸ਼ੋਕ ਗਰਗ ਨੇ ਕਾਲਜ ਦੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ `ਕੁਵਰੈਂਨਟੀਨ ਹਟ` ਕੋਵਿਡ -19 ਮਹਾਂਮਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਬਹੁਤ ਕਾਰਗਰ ਸਿੱਧ ਹੋਵੇਗੀ l ਓਹਨਾ ਇਸ ਬਿਪਤਾ ਸਮੇਂ ਡਿਪਟੀ ਕਮਿਸ਼ਨਰ ਮੋਹਾਲੀ ਸ਼੍ਰੀ ਗਿਰੀਸ਼ ਦਯਾਲੰ ਨੂੰ 300 ਕੁਆਰੰਟੀਨ ਬੈਡ ਅਤੇ ੧੫੦ ਕੁਵਰੈਂਨਟੀਨ ਕਮਰਿਆਂ ਦੀ ਪੇਸ਼ਕਸ਼ ਵੀ ਕੀਤੀ l ਡਾਇਰੈਕਟਰ ਸੈਕਟਰੀਅਲ ਸ੍ਰੀ ਵਿਸ਼ਾਲ ਗਰਗ ਨੇ ਇਸ ਮਾਡਲ ਦੀ ਵਿਸ਼ੇਸ਼ਤਾ ਬਾਰੇ ਵਿਸਥਾਰਪੂਰਵਕ ਸਮਝਾਇਆ l ਭਾਰਤ ਦੇ ਪਰ੍ਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੀ ਆਪਣੀ ਸੰਬੋਧਨ ਵਿੱਚ ਕਿਹਾ ਹੈ ਕਿ ਇਸ ਸਮੇਂ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਕੋਰੋਨਾ ਵਾਇਰਸ ਨਾਲ ਲੜਨ ਲਈ ਅੱਗੇ ਆਉਣਾ ਚਾਹੀਦਾ ਹੈ l
Total Responses : 267