ਹਰੀਸ਼ ਖਾਲੜਾ
- ਪੰਜਾਬ ਸਰਕਾਰ ਨੂੰ ਭੇਜੀ ਜਾਵੇਗੀ ਸੂਚਨਾ
- ਈ.ਮੇਲ. ਆਈ.ਡੀ. ਅਤੇ ਸੰਪਰਕ ਨੰਬਰ ਤੇ ਵੀ ਦਰਜ ਕਰਵਾਈ ਜਾ ਸਕਦੀ ਹੈ ਸੂਚਨਾ
ਰੂਪਨਗਰ, 25 ਅਪ੍ਰੈਲ 2020 - ਪੰਜਾਬ ਸਰਕਾਰ ਵੱਲੋਂ ਸੂਚਨਾ ਮੰਗੀ ਗਈ ਹੈ ਕਿ ਜ਼ਿਲ੍ਹੇ ਦੇ ਜਿਹੜੇ ਭਾਰਤੀ ਨਿਵਾਸੀ ਵਿਦੇਸ਼ਾ ਵਿੱਚ ਕੰਮ ਕਰਦੇ ਹਨ ਜਾਂ ਜਿਹੜੇ ਭਾਰਤੀ ਵਿਦਿਆਰਥੀ ਵਿਦੇਸ਼ਾ ਵਿੱਚ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਉਚੇਰੀ ਸਿੱਖਿਆ ਹਾਸਿਲ ਕਰਦੇ ਹਨ ਜੇਕਰ ਉਹ ਵਾਪਿਸ ਭਾਰਤ ਆਉਣਾ ਚਾਹੁੰਦੇ ਹਨ ਤਾਂ ਇਸ ਸਬੰਧੀ ਉਨ੍ਹਾਂ ਵੱਲੋਂ ਜ਼ਿਲ੍ਹਾਂ ਪ੍ਰਸ਼ਾਸ਼ਨ ਨੂੰ ਸੂਚਨਾ ਮੁਹੱਈਆ ਕਰਵਾਈ ਜਾਵੇ।ਇਹ ਪਠਹਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਕੋਵਿਡ-19 ਦੇ ਮੱਦੇਨਜ਼ਰ ਬੁਹਤ ਸਾਰੇ ਇੰਡੀਅਨ ਸਿਟੀਜਨ ਵਿਦੇਸ਼ਾਂ ਤੋਂ ਆਪਣੇ ਦੇਸ਼ ਭਾਰਤ ਆਉਣਾ ਚਾਹੁੰਦੇ ਹਨ ਪਰ ਕੋਵਿਡ-19(ਕਰੋਨਾ ਵਾਇਰਸ) ਦੀ ਬਿਮਾਰੀ ਦੇ ਕਾਰਨ ਕਈ ਉਡਾਨਾਂ ਪਹਿਲਾਂ ਤੋਂ ਹੀ ਬੈਨ ਹਨ ਜਿਸ ਦੇ ਕਾਰਨ ਉਹ ਭਾਰਤ ਵਾਪਿਸ ਆਉਣ ਦੇ ਵਿੱਚ ਅਸਮੱਰਥ ਹਨ।
ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਗਏ ਜਿਹੜੇ ਵਿਦਿਆਰਥੀ/ਇੰਡੀਅਨ ਸਿਟੀਜਨ ਜ਼ਾਂ ਵਿਦੇਸ਼ਾ ਵਿੱਚ ਕੰਮ ਕਰਦੇ ਭਾਰਤੀ ਵਾਪਿਸ ਆਉਣਾ ਚਾਹੁੰਦੇ ਹਨ। ਉਹ ਆਪਣਾ ਨਾਮ, ਮੋਬਾਇਲ ਨੰਬਰ, ਮੌਜੂਦਾ ਪਤਾ ਜਿੱਥੇ ਉਹ ਵਿਦੇਸ਼ ਵਿੱਚ ਰਹਿੰਦੇ ਹਨ, ਪਾਸਪੋਰਟ ਨੰਬਰ, ਕਿੰਨੇ ਵਿਅਕਤੀ ਵਾਪਿਸ ਭਾਰਤ ਆਉਣਾ ਚਾਹੁੰਦੇ ਹਨ(ਪਰਿਵਾਰਕ ਮੈਬਰ) ਅਤੇ ਉਨ੍ਹਾਂ ਨੂੰ ਪੰਜਾਬ ਵਿੱਚ ਪੈਣ ਵਾਲਾ ਨਜ਼ਦੀਕੀ ਏਅਰਪੋਰਟ ਸਬੰਧੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਈ-ਮੇਲ ਆਈ.ਡੀ - ropar.nri@gmail.com ਤੇ ਭੇਜ਼ ਸਕਦੇ ਹਨ। ਇਸ ਤੋਂ ਇਲਾਵਾ ਟੈਲੀਫੋਨ ਨੰਬਰ : 01881-221157 ਤੇ ਵੀ ਸੂਚਨਾ ਦਰਜ ਕਰਾਉਣ ਲਈ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਪਣੇ ਆਪਣੇ ਸਬ -ਡਵੀਜ਼ਨ ਦੇ ਅਧੀਨ ਰਹਿਣ ਵਾਲੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਗਏ ਵਿਦਿਆਰਥੀ/ਇੰਡੀਅਨ ਸਿਟੀਜ਼ਨ ਵੀ ਆਪਣੇ ਸਬ ਡਵੀਜ਼ਨ ਦੇ ਸੰਪਰਕ ਨੰਬਰਾਂ ਤੇ ਵੀ ਸੂਚਨਾ ਦਰਜ ਕਰਵਾ ਸਕਦੇ ਹਨ।