ਗੁਰਦਾਸਪੁਰ, 27 ਅਪ੍ਰੈਲ 2020 - ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਪ੍ਰਕੋਪ ਕਾਰਨ ਉਨਾਂ ਦਾ ਕੋਈ ਰਿਸ਼ਤੇਦਾਰ ਵਿਦੇਸ਼ ਵਿਚ ਫਸਿਆ ਹੋਇਆ ਹੈ ਅਤੇ ਉਹ ਭਾਰਤ ਆਉਣਾ ਚਾਹੁੰਦਾ ਹੈ ਤਾਂ ਉਹ ਇਸ ਸਬੰਧੀ ਜਾਣਕਾਰੀ ਉਨਾਂ ਵਲੋਂ ਨਾਮਜ਼ਦ ਕੀਤੇ ਗਏ ਨੋਡਲ ਅਫਸਰ ਸ. ਹਰਭਿੰਦਰ ਸਿੰਘ (ਮੋਬਾਇਲ ਨੰਬਰ- 97791-66566) 'ਤੇ ਵਿਦੇਸ਼ ਵਿਚ ਫਸੇ ਵਿਅਕਤੀ ਦਾ ਨਾਂਅ, ਪਿਤਾਂ ਦਾ ਨਾਂਅ, ਮੋਜੂਦਾ ਮੋਬਾਇਲ ਨੰਬਰ, ਵਿਦੇਸ਼ ਵਿਚ ਮੋਜੂਦਾ ਪਤਾ, ਪਾਸਪੋਰਟ ਨੰਬਰ ਅਤੇ ਵਿਅਕਤੀਆਂ ਦੀ ਗਿਣਤੀ (ਫੈਮਲੀ ਦੀ ਸੂਰਤ ਵਿਚ) ਤੁਰੰਤ ਭੇਜੀ ਜਾਵੇ।