ਜ਼ਿਲਾ ਵਾਸੀਆਂ ਦੀ ਸਹੂਲਤ ਲਈ ਆਨਲਾਈਨ ਵੈੱਬ ਲਿੰਕ
https://forms.gle/QNMdKDHVk6PCK8DV7
ਜਾਰੀ
ਲੁਧਿਆਣਾ, 26 ਅਪ੍ਰੈਲ 2020: ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ•ਾਂ ਵਿਦਿਆਰਥੀਆਂ ਅਤੇ ਲੋਕਾਂ ਦੀ ਸੂਚਨਾ ਦੀ ਮੰਗ ਕੀਤੀ ਹੈ, ਜੋ ਸਿੱਖਿਆ ਜਾਂ ਕੰਮ ਦੇ ਚੱਲਦਿਆਂ ਵਿਦੇਸ਼ਾਂ ਵਿੱਚ ਫਸੇ ਬੈਠੇ ਹਨ। ਅਜਿਹੇ ਵਿਅਕਤੀ ਜ਼ਿਲ•ਾ ਪ੍ਰਸਾਸ਼ਨ ਨਾਲ ਸੰਪਰਕ ਕਰ ਸਕਦੇ ਹਨ।
ਉਨ•ਾਂ ਦੱਸਿਆ ਕਿ ਇਸ ਲਈ
https://forms.gle/QNMdKDHVk6PCK8DV7
ਲਿੰਕ 'ਤੇ ਜਾਣਕਾਰੀ, ਜਿਵੇਂਕਿ ਨਾਮ, ਪਿਤਾ ਜਾਂ ਪਤੀ ਦਾ ਨਾਮ, ਮੋਬਾਈਲ ਨੰਬਰ, ਰਹਿਣ ਵਾਲਾ ਦੇਸ਼, ਮੌਜੂਦਾ ਪਤਾ, ਪਾਸਪੋਰਟ ਨੰਬਰ, ਈਮੇਲ, ਜੇਕਰ ਕੋਈ ਨਾਲ ਹੈ ਤਾਂ ਉਸ ਦੀ ਡਿਟੇਲ, ਜ਼ਿਲ•ਾ ਲੁਧਿਆਣਾ ਦਾ ਪਤਾ, ਨੇੜਲਾ ਹਵਾਈ ਅੱਡਾ ਆਦਿ, ਭਰਨੀ ਪਵੇਗੀ।
ਦੱਸਣਯੋਗ ਹੈ ਕਿ ਕੋਵਿਡ 19 ਦੇ ਚੱਲਦਿਆਂ ਕਈ ਭਾਰਤੀ ਨਾਗਰਿਕ ਵਿਦੇਸ਼ਾਂ ਵਿੱਚ ਫਸੇ ਬੈਠੇ ਹਨ ਅਤੇ ਉਹ ਵਾਪਸ ਆਉਣਾ ਚਾਹੁੰਦੇ ਹਨ। ਇਸ ਬਿਮਾਰੀ ਦੇ ਫੈਲਣ ਦੇ ਖਦਸ਼ੇ ਕਾਰਨ ਕਈ ਫਲਾਈਟਾਂ ਬੰਦ ਹਨ, ਜਿਸ ਕਾਰਨ ਉਹ ਵਾਪਸ ਨਹੀਂ ਆ ਪਾ ਰਹੇ। ਸ੍ਰੀਮਤੀ ਸਿੰਘ ਨੇ ਕਿਹਾ ਕਿ ਉਨ•ਾਂ ਦੁਆਰਾ ਭਰੀ ਗਈ ਇਹ ਜਾਣਕਾਰੀ ਪੰਜਾਬ ਸਰਕਾਰ ਨੂੰ ਅਗਲੇਰੀ ਕਾਰਵਾਈ ਲਈ ਭੇਜੀ ਜਾਵੇਗੀ। ਤਾਂ ਜੋ ਅਜਿਹੇ ਲੋਕਾਂ ਨੂੰ ਲਿਆਉਣ ਲਈ ਯਤਨ ਕੀਤੇ ਜਾ ਸਕਣ।