ਵਿਦੇਸ਼ਾਂ ਵਿੱਚ ਜਾ ਰਹੇ ਨਾਗਰਿਕਾਂ ਨੂੰ ਕੋਵਿਡਸ਼ੀਲਡ ਵੈਕਸੀਨ ਦੀ ਦੂਜੀ ਡੋਜ 28 ਦਿਨਾਂ ਬਾਅਦ ਲੱਗੇਗੀ
ਜਗਤਾਰ ਸਿੰਘ
ਪਟਿਆਲਾ 16 ਜੂਨ 2021 - ਪੜ੍ਹਾਈ/ ਨੋਕਰੀ ਪੇਸ਼ਾ/ਉਲਪਿੰਕ ਖੇਡਾਂ ਵਿੱਚ ਭਾਗ ਲੈਣ ਲਈ ਵਿਦੇਸ਼ਾ ਵਿੱਚ ਜਾ ਰਹੇ ਨਾਗਰਿਕਾਂ ਨੁੰ ਕੋਵਿਡਸ਼ੀਲਡ ਵੈਕਸੀਨ ਦੀ ਦੂਜੀ ਡੋਜ 28 ਦਿਨਾਂ ਬਾਅਦ ਲਗਾਉਣ ਦੇ ਦਿੱਤੇ ਹੁਕਮਾਂ ਤਹਿਤ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਨਾਗਰਿਕਾਂ ਨੂੰ ਕੋਵੀਸੀਲਡ ਵੈਕਸੀਨ ਦੀ ਦੂਜੀ ਡੋਜ ਲਗਵਾਉਣ ਵਿੱਚ ਮੁਸ਼ਕਿਲ ਆ ਰਹੀ ਸੀ। ਜਿਹਨਾਂ ਨਾਗਰਿਕਾਂ ਨੇਂ ਕੋਵੀਸ਼ੀਲਡ ਵੈਕਸੀਨ ਦੀ ਪਹਿਲੀ ਡੋਜ ਸਟੇਟ ਪੁਲ ਤਹਿਤ ਲਗਵਾਈ ਸੀ ਅਤੇ ਇਹਨਾਂ ਦੀ ਐਂਟਰੀ ਕੋਵਾ ਐਪ ਵਿੱਚ ਦਰਜ ਸੀ।
ਅਜਿਹੇ ਨਾਗਰਿਕਾਂ ਦੀ ਦੁਜੀ ਡੋਜ ਦੀ ਐਂਟਰੀ ਕੋਵਿਨ ਪੋਰਟਲ ਵਿੱਚ ਨਾ ਹੋਣ ਕਾਰਣ ਦੁਜੀ ਡੋਜ ਨਹੀ ਲਗਾਈ ਜਾ ਰਹੀ ਸੀ ਪ੍ਰੰਤੁ ਹੁਣ ਸਰਕਾਰ ਦੇ ਤਾਜਾ ਦਿਸ਼ਾ ਨਿਰਦੇਸ਼ਾ ਅਨੁਸਾਰ ਸਟੇਟ ਪੁਲ ਤਹਿਤ ਕੋਵੀਸੀਲਡ ਵੈਕਸੀਨ ਦੀ ਪਹਿਲੀ ਡੋਜ ਲਗਵਾ ਚੁੱਕੇ ਅਜਿਹੇ ਨਾਗਰਿਕਾਂ ਦੀ ਸੱਮਸਿਆ ਦਾ ਹੱਲ ਕਰ ਦਿੱਤਾ ਗਿਆ ਹੈ ਅਤੇ ਹੁਣ ਅਜਿਹੇ ਨਾਗਰਿਕਾਂ ਨੂੰ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਡੋਜ 28 ਦਿਨਾਂ ਬਾਅਦ ਲਗਣੀ ਸ਼ੁਰੂ ਕਰ ਹੋ ਗਈ ਹੈ,ਜਿਸ ਦੀ ਐਂਟਰੀ ਕੋਵਿਨ ਪੋਰਟਲ ਵਿੱਚ ਕੀਤੀ ਜਾਵੇਗੀ ਅਤੇ ਅਜਿਹੇ ਨਾਗਰਿਕ ਵੀ ਮਾਤਾ ਕੁਸ਼ਲਿਆ ਹਸਪਤਾਲ ਵਿੱਚ ਆ ਕੇ ਬਣਾਏ ਕੋਵਿਡ ਵੈਕਸੀਨੇਸ਼ਨ ਸੈਂਟਰ ਤੇਂ ਆ ਕੇ 28 ਦਿਨਾਂ ਬਾਅਦ ਕੋਵਿਡ ਵੈਕਸੀਨ ਦੀ ਦੂਜੀ ਡੋਜ ਲਗਵਾ ਸਕਦੇ ਹਨ।
ਅੱਜ ਜਿਲੇ ਵਿੱਚ 69 ਕੋਵਿਡ ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 3732 ਦੇ ਕਰੀਬ ਰਿਪੋਰਟਾਂ ਵਿਚੋਂ 69 ਕੋਵਿਡ ਪਾਜ਼ੀਟਿਵਪਾਏ ਗਏ ਹਨ, ਜਿਸ ਨਾਲ ਜਿਲ੍ਹੇ ਵਿਚ ਪਾਜ਼ੀਟਿਵਕੇਸਾਂ ਦੀ ਗਿਣਤੀ 48151 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 90 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 46211 ਹੋ ਗਈ ਹੈ ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 623 ਹੈ ਜ਼ਿਲ੍ਹੇ ਵਿੱਚ 02 ਹੋਰ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1317 ਹੋ ਗਈ ਹੈ।