← ਪਿਛੇ ਪਰਤੋ
ਮਾਸਕ ਅਤੇ ਹੈਂਡ ਸੈਨੇਟਾਈਜ਼ਰਾਂ ਦੀ ਕੀਤੀ ਵੰਡ ਨਵਾਂਸ਼ਹਿਰ, 20 ਅਪਰੈਲ 2020: ਵਿਧਾਇਕ ਅੰਗਦ ਸਿੰਘ ਅੱਜ ਨਵਾਂਸ਼ਹਿਰ ਸਬ ਡਵੀਜ਼ਨ ’ਚ ਕੋੋਵਿਡ ਕਰਫ਼ਿਊ ਦੌਰਾਨ ਨਾਕਿਆਂ ’ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਅਤੇ ਖਰੀਦ ਸੀਜ਼ਨ ਦੌਰਾਨ ਮੰਡੀਆਂ ’ਚ ਤਾਇਨਾਤ ਪੁਲਿਸ ਕਰਮੀਆਂ ਤੇ ਵਾਲੰਟੀਅਰਾਂ ਦੀ ਹੌਂਸਲਾ ਅਫ਼ਜ਼ਾਈ ਲਈ ਉਨ੍ਹਾਂ ਨੂੰ ਮਿਲਣ ਪੁੱਜੇ। ਵਿਧਾਇਕ ਅੰਗਦ ਸਿੰਘ ਨੇ ਜਿੱਥੇ ਪੁਲਿਸ ਮੁਲਾਜ਼ਮਾਂ ਅਤੇ ਨਾਲ ਲੱਗੇ ਵਾਲੰਟੀਅਰਾਂ ਵੱਲੋਂ ਨਿਭਾਈ ਜਾ ਰਹੀ ਸੇਵਾ ਲਈ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਨੂੰ ਕੋੋਰੋਨਾ ਖ਼ਿਲਾਫ਼ ਲੜਾਈ ਦੇ ਅਸਲ ਹੀਰੋ ਕਰਾਰ ਦਿੱਤਾ ਜੋ ਕਿ ‘ਲਾਕਡਾਊਨ’ ਅਤੇ ਕਰਫ਼ਿਊ ਦੇ ਸਮੇਂ ਆਪਣੇ ਪਰਿਵਾਰਾਂ ਨੂੰ ਛੱਡ ਕੇ ਬਾਹਰ ਡਿਊਟੀ ’ਤੇ ਦਿਨ ਰਾਤ ਖੜ੍ਹੇ ਹਨ। ਉਨ੍ਹਾਂ ਇਸ ਮੌਕੇ ਜਿੱਥੇ ਸਮੂਹ ਪੁਲਿਸ ਕਰਮੀਆਂ ਅਤੇ ਵਾਲੰਟੀਅਰਾਂ ਨੂੰ ਡਿਊਟੀ ਕਰਦੇ ਹੋਏ ਕੋਵਿਡ-19 ਤੋਂ ਬਚਾਅ ਲਈ ਸਮੁੱਚੀਆਂ ਸਾਵਧਾਨੀਆ ਅਪਨਾਉਣ ਲਈ ਆਖਿਆ ਉੱਥੇ ਨਾਲ ਹੀ ਆਪਣੇ ਵੱਲੋਂ 2300 ਮਾਸਕ ਅਤੇ 500 ਹੈਂਡ ਸੈਨੇਟਾਈਜ਼ਰਾਂ ਦੀ ਵੰਡ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡੀ ਐਸ ਪੀ ਨਵਾਂਸ਼ਹਿਰ ਹਰਨੀਲ ਸਿੰਘ ਵੀ ਮੌਜੂਦ ਸਨ।
Total Responses : 267