ਅੰਮ੍ਰਿਤਸਰ, 13 ਅਪ੍ਰੈਲ 2020 - ਕੋਰੋਨਾ ਕਾਰਨ ਭਾਰਤ 'ਚ ਲੱਗੇ ਲਾਕਡਾਊਨ 'ਚ ਫਸੇ ਬ੍ਰਿਟਿਸ਼ ਨਾਗਰਿਕਾਂ ਨੂੰ ਆਪਣੇ ਮੁਲਕ ਵਾਪਸ ਬੁਲਾਉਣ ਲਈ ਬਰਤਾਨੀਆ ਸਰਕਾਰ ਵਿਸ਼ੇਸ਼ ਉਡਾਣਾਂ ਰਾਹੀਂ ਇੰਨ੍ਹਾਂ ਯਾਤਰੀਆਂ ਨੂੰ ਵਾਪਸ ਲਿਜਾ ਰਹੀ ਹੈ। ਜਿਸ ਦੇ ਮੱਦੇਨਜ਼ਰ ਅੱਜ ੧੩ ਅਪ੍ਰੈਲ ਸੋਮਵਾਰ ਨੂੰ ਅੰਮ੍ਰਿਤਸਰ ਤੋਂ ਬ੍ਰਿਟਿਸ਼ ਏਅਰਵੇਜ਼ ਦੀ ਵਿਸ਼ੇਸ਼ ਉਡਾਣ ਦੁਪਹਿਰ ਢਾਈ ਵਜੇ 271 ਯਾਤਰੂਆਂ ਨੂੰ ਲੈ ਕੇ ਯੂ.ਕੇ ਲਈ ਉਡਾਣ ਭਰੇਗੀ।
ਜ਼ਿਕਰਯੋਗ ਹੈ ਕਿ ਭਾਰਤ 'ਚ ਲਾਕਡਾਊਨ ਕਾਰਨ ਹਜ਼ਾਰਾਂ ਦੀ ਗਿਣਤੀ 'ਚ ਬਰਤਾਨੀਆ ਨਾਗਰਿਕ ਇੱਥੇ ਫਸੇ ਹੋਏ ਸਨ ਤੇ ਜਿੰਨ੍ਹਾਂ ਨੂੰ ਭਾਰਤ ਦੇ ਵੱਖ ਵੱਖ ਹਿੱਸਿਆਂ 'ਚ ਵਿਸ਼ੇਸ਼ ਉਡਾਣਾਂ ਰਾਹੀਂ ਵਾਪਸ ਯੂ.ਕੇ ਲਿਜਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਬਰਤਾਨੀਆ ਕੁੱਲ ੧੨ ਚਾਰਟਰ ਜਹਾਜ਼ਾਂ ਰਾਹੀਂ ਭਾਰਤ ਦੇ ਵੱਖ ਵੱਖ ਹਿੱਸਿਆਂ 'ਚੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਜਾ ਰਿਹਾ ਹੈ।