ਅਸ਼ੋਕ ਵਰਮਾ
ਬਠਿੰਡਾ, 14 ਅਪ੍ਰੈਲ 2020 - ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਅੱਜ ਸਹਾਰਾ ਜਨ ਸੇਵਾ ਦੇ ਦਫਤਰ ਪੁੱਜੇ ਅਤੇ ਕਰਫਿਊ ਦੌਰਾਨ ਭੁੱਖੇ ਗਰੀਬ ਬੇਸਹਾਰਾ ਮਜਦੂਰਾਂ ਅਤੇ ਘਰਾਂ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਸਹਾਰਾ ਵਰਕਰਾਂ ਦੇ ਯਤਨਾਂ ਦੀ ਸਲਾਘਾ ਕੀਤੀ। ਉਨਾਂ ਕਿਹਾ ਕਿ ਮੇਰੀ ਇੱਛਾ ਹੈ ਕਿ ਤੁਸੀਂ ਇਸ ਬਿਪਤਾ ਵਿਚ ਬਹੁਤ ਵਧੀਆ ਪ੍ਰਦਰਸਨ ਕਰ ਰਹੇ ਹੋ ਇਸ ਲਈ ਮੇਰੀਆਂ ਸੁਭਕਾਮਨਾਵਾਂ ਤਹਾਡੇ ਨਾਲ ਹਨ। ਉਨਾਂ ਸਹਾਰਾ ਪ੍ਰਧਾਨ ਵਿਜੇ ਗੋਇਲ ਨੂੰ ਹਰ ਸੰਭਵ ਸਹਾਇਤਾ ਦਾ ਦਿਵਾਇਆ। ਸਹਾਰਾ ਪ੍ਰਧਾਨ ਵਿਜੇ ਗੋਇਲ ਨੇ ਕਿਹਾ ਕਿ ਸਹਾਰਾ ਟੀਮ ਨਿਰੰਤਰ ਮਾਨਵਤਾ ਦੀ ਸੇਵਾ ਵਿਚ ਲੱਗੀ ਹੋਈ ਹੈ, ਸਹਾਰਾ ਵੀ ਭਵਿੱਖ ਵਿਚ ਲੱਗੇ ਰਹਿਣਗੇ । ਇਸ ਤੋਂ ਪਹਿਲਾਂ ਸ੍ਰੀ ਗੋਇਲ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਵਾਗਤ ਕੀਤਾ ਅਤੇ ਸਹਾਰਾ ਟੀਮ ਨੂੰ ਉਤਸਾਹਤ ਕਰਨ ਲਈ ਉਨਾਂ ਦਾ ਧੰਨਵਾਦ ਕੀਤਾ।
ਸਹਾਰਾ ਵੱਲੋਂ 2500 ਵਿਅਕਤੀਆਂ ਨੂੰ ਖਾਣਾ
ਅੱਜ ਵੀ ਸਹਾਰਾ ਜਨ ਸੇਵਾ ਦੀ ਟੀਮ ਵੱਲੋਂ 2500 ਵਿਅਕਤੀਆਂ ਨੂੰ ਖਾਣਾ ਖੁਆਇਆ। ਵਿਜੇ ਗੋਇਲ ਨੇ ਦੱਸਿਆ ਕਿ ਬੇਸਹਾਰਾ ਗਰੀਬ ਪ੍ਰਵਾਸੀ ਮਜਦੂਰਾਂ ਅਤੇ ਗਰੀਬ ਪਰਿਵਾਰਾਂ ਨੂੰ 10 ਸਹਾਰਾ ਟੀਮਾਂ ਖਾਣਾ ਖੁਆ ਰਹੀਆਂ ਹਨ। ਉਨਾਂ ਦੱਸਿਆ ਕਿ ਸਹਿਰ ਦੇ ਵੱਖ ਵੱਖ ਹਿੱਸਿਆਂ ਵਿੱਚ, ਸਹਾਰਾ ਟੀਮ ਵੱਲੋਂ ਕੁੱਲ 2500 ਲੋਕਾਂ ਨੂੰ ਭੋਜਨ ਵੰਡਿਆ ਗਿਆ, ਜਦੋਂ ਕਿ ਵਲੰਟੀਅਰ ਪੰਛੀਆਂ ਨੂੰ ਚੋਗਾ ਅਤੇ ਹੋਰ ਜਾਨਵਰਾਂ ਲਈ ਵੀ ਖਾਣੇ ਦਾ ਪ੍ਰਬੰਧ ਕਰਦੇ ਹਨ।