← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 26 ਅਪ੍ਰੈਲ 2020: ਵੇਦਾਂਤਾ ਸਮੂਹ ਵੱਲੋਂ ਕੋਵਿਡ-19 ਦੇ ਖਿਲਾਫ਼ ਸਹਿਯੋਗ ਤਹਿਤ ਲਗਾਤਾਰ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ । ਲੋਕਾਂ ਦੀ ਸਿਹਤ ਸੰਭਾਲ ਤੋਂ ਇਲਾਵਾ ਰੋਜ਼ਾਨਾ ਮਜ਼ਦੂਰੀ ਕਰਕੇ ਘਰ ਚਲਾਉਣ ਵਾਲੇ ਮਜ਼ਦੂਰਾਂ ਨੂੰ ਮੁਫਤ ਭੋਜਨ ਲਈ 151 ਕਰੋੜ ਰੁਪਏ ਖਰਚ ਕੀਤੇ ਹਨ ਅਤੇ ਹੁਣ ਤੱਕ 7ਸੂਬਿਆਂ ਦੇ 7 ਲੱਖ ਤੋਂ ਵੱਧ ਲੋਕਾਂ ਦੀ ਮੱਦਦ ਕੀਤੀ ਜਾ ਚੁੱਕੀ ਹੈ ਵੇਦਾਂਤਾ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਕਿਹਾ ਕਿ ਭਾਰਤ ਨੇ ਕੋਵਿਡ-19 ਦੀ ਜੰਗ ਲੜਨ ’ਚ ਪੂਰੀ ਇੱਕਜੁਟਤਾ ਦਿਖਾਈ ਹੈ। ਉਨਾਂ ਕਿਹਾ ਕਿ ਇਸ ਮਹਾਂਮਾਰੀ ਦੇ ਚਲਦਿਆਂ ਦੇਸ਼ ’ਚ ਮਹੱਤਵਪੂਰਨ ਦਵਾਈਆਂ ਦੀ ਵੀ ਮੰਗ ਪੂਰੀ ਕੀਤੀ ਹੈ। ਉਨਾਂ ਵਿਸ਼ਵਾਸ ਜਤਾਇਆ ਕਿ ਦੇਸ਼ ’ਚ ਸਭ ਉਦਯੋਗ ਆਦਿ ਮੁੜ ਚੱਲਣਗੇ। ਅਗਰਵਾਲ ਨੇ ਕਿਹਾ ਕਿ ਉਹ ਕੰਮ ਵਾਲੇ ਸਥਾਨਾਂ ’ਤੇ ਸਿਹਤ ਅਤੇ ਸੁਰੱਖਿਆ ਦੇ ਲਈ ਸਖਤ ਨਿਯਮ ਅਪਣਾਕੇ ਦੇਸ਼ ਦੀ ਅਰਥ ਵਿਵਸਥਾ ਨੂੰ ਮੁੜ ਸੰਭਾਲਣਗੇ । ਉਨਾਂ ਦੱਸਿਆ ਕਿ ਵੇਦਾਂਤਾ ਵੱਲੋਂ ਰੋਜ਼ਾਨਾ ਮਜ਼ਦੂਰੀ ਕਰਨ ਵਾਲਿਆਂ, ਸਿਹਤ ਸੰਭਾਲ ਅਤੇ ਕਰਮਚਾਰੀਆਂ ਅਤੇ ਵਪਾਰਕ ਹਿੱਸੇਦਾਰਾਂ ਦੇ ਕਲਿਆਣ ਲਈ 100 ਕਰੋੜ ਰੁਪਏ ਤੋਂ ਵੱਧ ਦਾ ਰਾਹਤ ਫੰਡ ਸਥਾਪਿਤ ਕੀਤਾ ਹੈ। ਉਨਾਂ ਦੱਸਿਆ ਕਿ ਸਿਹਤ ਦੇ ਮੱਦੇਨਜ਼ਰ ਚੁੱਕੇ ਕਦਮਾਂ ਤਹਿਤ ਢਾਈ ਲੱਖ ਤੋਂ ਵੱਧ ਮਾਸਕ ਵੰਡੇ ਗਏ ਹਨ ਇਸ ਤੋਂ ਇਲਾਵਾ ਪੀਪੀਈ ਦੇ ਲਈ 23 ਮਸ਼ੀਨਾਂ ਆਯਾਤ ਕਰਵਾਉਣ ਦੇ ਲਈ ਕੱਪੜਾ ਮੰਤਰਾਲੇ ਨਾਲ ਸਮਝੌਤਾ ਸਹੀ ਬੱਧ ਕਰਕੇ ਇਸੇ ਮਹੀਨੇ ’ਚ ਮੁਹੱਈਆ ਕਰਵਾਉਣਾ ਨਿਸ਼ਚਿਤ ਕੀਤਾ ਗਿਆ ਹੈ। ਅੰਤ ਵਿੱਚ ਉਨਾਂ ਪੰਜਾਬੀਆਂ ਨੂੰ ਭਰੋਸਾ ਦਿਵਾਇਆ ਕਿ ਵੇਦਾਤਾਂ ਉਨਾਂ ਦੇ ਨਾਂਲ ਹੈ ਅਤੇ ਇਸ ਸੰਕਟ ਦੀ ਘੜਂ ’ਚ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ।
Total Responses : 267