ਅਸ਼ੋਕ ਵਰਮਾ
ਮਾਨਸਾ, 2 ਮਈ 2020 - ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਗੁਰਪਾਲ ਸਿੰਘ ਚਹਿਲ ਨੇ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਮੌਜੂਦਾ ਸਥਿਤੀ ਅਨੁਸਾਰ ਵੱਖ-ਵੱਖ ਮੱਦਾਂ ਅਧੀਨ ਕਰਫਿਊ ਵਿੱਚ ਢਿੱਲ ਦੇਣ ਸਬੰਧੀ ਹੁਕਮ ਜਾਰੀ ਕੀਤੇ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਚਹਿਲ ਨੇ ਦੱਸਿਆ ਕਿ ਰੇਡੀਮੇਡ ਅਤੇ ਕੱਪੜੇ ਦੀਆਂ ਦੁਕਾਨਾਂ ਸੋਮਵਾਰ ਅਤੇ ਵੀਰਵਾਰ, ਮੁਨਿਆਰੀ/ਬਸਾਤੀ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ, ਏ.ਸੀ., ਕੂਲਰ, ਇਲੈਕਟ੍ਰੋਨਿਕਸ, ਬਿਜਲੀ ਦੀਆਂ ਦੁਕਾਨਾਂ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ, ਹਾਰਡਵੇਅਰ ਤੇ ਸੈਨੇਟਰੀ ਦੀਆਂ ਦੁਕਾਨਾਂ ਮੰਗਲਵਾਰ ਅਤੇ ਸ਼ੁੱਕਰਵਾਰ ਵਾਲੇ ਦਿਨ ਸਵੇਰੇ 7 ਵਜੇ ਤੋਂ ਲੈ ਕੇ ਸਵੇਰੇ 11 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ।
ਚਹਿਲ ਨੇ ਦੱਸਿਆ ਕਿ ਇਨਾਂ ਤੋਂ ਇਲਾਵਾ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਦਵਾਈਆਂ, ਸਬਜ਼ੀ ਅਤੇ ਹੋਰ ਜ਼ਰੂਰੀ ਸੇਵਾਵਾਂ ਦੀਆਂ ਦੁਕਾਨਾਂ ਰੋਜ਼ਾਨਾ (ਇਸ ਸਮੇਂ ਤੋਂ ਬਾਅਦ ਪਹਿਲਾਂ ਦੀ ਰੋਟੇਸ਼ਨ ਵਾਈਜ਼ ਘਰ-ਘਰ ਸਪਲਾਈ ਚਾਲੂ ਰਹੇਗੀ) ਖੁੱਲ੍ਹੀਆਂ ਰਹਿਣਗੀਆਂ।