ਡਾਕਟਰ ਗਿੱਲ ਵੱਲੋਂ ਐੱਸ ਐੱਸ ਪੀ ਨੂੰ ਆਰਸੈਨਿਕ ਐਲਬਮ 30 ਦੀਆਂ ਗੋਲੀਆਂ ਸੌਂਪੀਆਂ
ਫਿਰੋਜ਼ਪੁਰ 13 ਮਈ 2020 : ਭਾਰਤ ਸਰਕਾਰ ਮਨਿਸਟਰੀ ਆਫ ਆਯੂਸ਼ ਨਵੀ ਦਿੱਲੀ ਵਲੋਂ ਦੇਸ਼ ਵਿਚ ਵੱਧ ਰਹੀ ਕੋਰੋਨਾ ਵਰਗੀ ਭਿਆਨਕ ਬਿਮਾਰੀ ਨੂੰ ਠੱਲ ਪਾਉਣ ਲਈ ਅਤੇ ਮਨੁੱਖੀ ਸਰੀਰ ਵਿਚ ਅਜਿਹੀਆਂ ਬਿਮਾਰੀਆਂ ਨਾਲ ਲੜਨ ਦੀ ਸਮਰਥਾ ਵਧਾਉਣ ਵਾਲੀਆਂ ਹੋਮਿਓਪੈਥੀ ਦੀਆਂ ਆਰਸੈਨਿਕ ਐਲਬਮ 30 ਗੋਲੀਆਂ ਵੰਡੇ ਜਾਣ ਸਬੰਧੀ ਜਾਰੀ ਕੀਤੀ ਐਡਵਾਇਜ਼ਰੀ ਨੂੰ ਅਮਲੀ ਜਾਮਾ ਪਹਿਨਾਉਦਿਆ ਡਾਕਟਰ ਸਤਨਾਮ ਸਿੰਘ ਗਿੱਲ ਹੋਮਿਓਪੈਥਿਕ ਮੈਡੀਕਲ ਅਫਸਰ ਅਤੇ ਓਹਨਾ ਦੀ ਟੀਮ ਵੱਲੋਂ ਜਿਲਾ ਫਿਰੋਜ਼ਪੁਰ ਵਿਖੇ ਕੌਵਿਡ 19 ਤਹਿਤ ਐਮਰਜੈਂਸੀ ਡਿਊਟੀ ਨਿਭਾ ਰਹੇ ਪੰਜਾਬ ਪੁਲਿਸ ਦੇ ਸਮੂਹ ਜਵਾਨਾਂ ਅਤੇ ਅਫਸਰ ਸਾਹਿਬਾਨ ਲਈ ਆਰਸੈਨਿਕ ਐਲਬਮ 30 ਦੀਆਂ ਗੋਲੀਆਂ ਮਾਨਯੋਗ ਜਿਲ੍ਹਾ ਪੁਲਿਸ ਮੁਖੀ ਸਰਦਾਰ ਭੁਪਿੰਦਰ ਸਿੰਘ ਜੀ ਨੂੰ ਸੌਂਪੀਆਂ ਗਈਆਂ।
ਇਸ ਦਵਾਈ ਸੰਬੰਧੀ ਜਾਣਕਾਰੀ ਦਿੰਦੇ ਹੋਏ ਓਹਨਾ ਦਸਿਆ ਕਿ ਹਰੇਕ ਤੰਦਰੁਸਤ ਇਨਸਾਨ ਵੀ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਾਉਣ ਲਈ 4 ਗੋਲੀਆਂ ਸਵੇਰੇ ਖਾਲੀ ਪੇਟ ਤਿਨ ਦਿਨ ਲਗਾਤਾਰ ਲੈ ਸਕਦਾ ਹੈ। ਇਹ ਗੋਲੀਆਂ ਜਿਲੇ ਦੇ ਹਰ ਸਰਕਾਰੀ ਹਸਪਤਾਲ ਵਿਚ ਉਪਲਬੱਧ ਕਰਵਾਈਆਂ ਜਾ ਰਹੀਆਂ ਹਨ I
ਇਸ ਮੌਕੇ SP ਆਪਰੇਸ਼ਨ ਬਲਜੀਤ ਸਿੰਘ ਸਿਧੂ ,SPD ਅਜੈਰਾਜ ਸਿੰਘ, DSP ਹੈੱਡ ਕੁਆਟਰ ਕਰਨਸ਼ੇਰ ਸਿੰਘ ਢਿੱਲੋਂ ਅਤੇ ਸਮਾਜ ਸੇਵੀ ਜਗਦੇਵ ਸਿੰਘ ਧੰਜੂ ਹਾਜਰ ਸਨ ।