ਹਰੀਸ਼ ਕਾਲੜਾ
- ਕਰਫਿਊ ਦੌਰਾਨ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ।
ਰੂਪਨਗਰ, 31 ਮਾਰਚ 2020 - ਰੂਪਨਗਰ ਸ਼ਹਿਰ ਵਿਚ ਰਹਿ ਰਹੇ ਅਜਿਹੇ ਲੋੜ ਵੰਦ ਵਿਅਕਤੀ ਤੇ ਪ੍ਰਵਾਸੀ ਪ੍ਰੀਵਾਰ ਜਿਨਾਂ ਪਾਸ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ ਨਹੀਂ ਹੈ ਤੇ ਨਾ ਹੀ ਖਾਣ ਲਈ ਕੁਝ ਹੈ ਨੂੰ ਪਹਿਲੇ ਪੜਾਅ ਅਧੀਨ ਬੀਤੇ ਦਿਨੀ ਤੇ ਅੱਜ 175 ਪੈਕਟਸ ਸੁੱਕਾ ਰਾਸ਼ਨ ਵੰਡਿਆ ਗਿਆ। ਇਹ ਪ੍ਰਗਟਾਵਾ ਕਰਦਿਆਂ ਐਸ.ਡੀ.ਐਮ. ਸ਼੍ਰੀਮਤੀ ਹਰਜੋਤ ਕੌਰ ਨੇ ਦੱਸਿਆ ਕਿ ਇਨਾਂ ਪੈਕਟਾਂ ਵਿਚ 5 ਕਿਲੋ ਆਟਾ,ਤੇਲ ਦੀ ਬੋਤਲ ,ਚੀਨੀ, ਚਾਹ ਪੱਤੀ, ਦਾਲਾਂ, ਨਮਕ ਤੇ ਮਸਾਲੇ ਆਦਿ ਸ਼ਾਮਿਲ ਹਨ।
ਹਰਜੋਤ ਕੌਰ ਨੇ ਦੱਸਿਆ ਕਿ ਇਹ ਪੈਕਟਸ ਐਸ.ਡੀ.ਐਮ.ਦਫਤਰ ਦਾ ਸਟਾਫ ਤੇ ਸਥਾਨਿਕ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਭਜਨ ਚੰਦ ਤੇ ਨਗਰ ਕੌਂਸਲ ਦੇ ਸਟਾਫ ਵਲੋਂ ਵੰਡਿਆ ਗਿਆ।ਉਨ੍ਹਾਂ ਦੱਸਿਆ ਕਿ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤੂਆਂ ਪਹੁੰਚਾਉਣ ਦੇ ਲਈ ਵਲੰਟੀਅਰਸ ਦੀ ਸਹਾਇਤਾ ਵੀ ਲਈ ਜਾ ਰਹੀ ਹੈ। ਉਨਾਂ ਦਸ਼ਿਆ ਕਿ ਰੂਪਨਗਰ ਸਬ ਡਵੀਜ਼ਨ ਵਿਚ ਕਿਸੇ ਨੂੰ ਵੀ ਭੁੱਖਾ ਨਹੀਂ ਸੌਣ ਦਿਤਾ ਜਾਵੇਗਾ।ਉਨਾਂ ਕਿਹਾ ਕਿ ਦੂਜੇ ਪੜਾਅ ਤਹਿਤ ਹੁਣ ਪਿੰਡਾਂ ਵਿਚ ਰਹਿ ਰਹੇ ਰੇਹੜੀ ਆਦਿ ਚਲਾ ਕੇ ਗੁਜ਼ਾਰਾ ਕਰਨ ਵਾਲੇ ਲੋੜ ਵੰਦ ਵਿਅਕਤੀਆਂ ਨੂੰ ਵੀ ਸੁੱਕਾ ਰਾਸ਼ਨ ਵੰਡਿਆ ਜਾਵੇਗਾ।ਉਨ੍ਹਾਂ ਨੇ ਕਿਹਾ ਕਿ ਕਰਫਿਊ ਦੋਰਾਨ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ।