ਅਸ਼ੋਕ ਵਰਮਾ
ਮਾਨਸਾ, 1 ਮਈ 2020 - ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਪੰਜਾਬ ਵੱਲੋਂ ਕਰਵਾਏ ਅੱਜ ਇੱਕ ਸੰਖੇਪ ਸਮਾਗਮ ਦੌਰਾਨ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਜਨਤਕ ਆਗੂਆਂ ਨੈ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਮਾਨਤਾ ਦੇਣ ਦੀ ਮੰਗ ਕੀਤੀ ਹੈ। ਆਗੂਆਂ ਨੇ ਆਖਿਆ ਕਿ ਜੇਕਰ ਸਰਕਾਰ ਆਪਣੇ ਵਾਅਦੇ ਮੁਤਾਬਕ ਅਜਿਹਾ ਕਰਦੀ ਹੈ ਤਾਂ ਇਸ ਨੂੰ ਪਿੰੰਡਾਂ ’ਚ ਕਿਰਤੀਆਂ ਦੇ ਤੌਰ ਤੇ ਕੰਮ ਕਰਦੇ ਇੰਨਾਂ ਡਾਕਟਰਾਂ ਦੇ ਮਾਮਲੇ ’ਚ ਸਰਕਾਰ ਦੀ ਮਜਦੂਰ ਦਿਵਸ ਦੀ ਪ੍ਰਾਪਤੀ ਮੰਨਿਆ ਜਾਏਗਾ। ਮੈਡੀਕਲ ਪ੍ਰੈਕਟੀਸਨਰਜ਼ ਐਸੋਸੀਏਸ਼ਨ ਦੇ ਆਗੂਆਂ ਅਤੇ ਵੱਖ ਵੱਖ ਜਨਤਕ ਆਗੂਆਂ ਨੇ ਸਮਾਗਮ ’ਚ ਸ਼ਿਰਕਤ ਕੀਤੀ ਅਤਤੇ ਸਮੁੱਚੇ ਪੰਜਾਬ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਝੰਡੇ ਲਹਿਰਾਏ।
ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸਨ ਪੰਜਾਬ ਦੇ ਸੂਬਾ ਪ੍ਧਾਨ ਧੰਨਾ ਮੱਲ ਗੋਇਲ ਅਤੇ ਸਕੱਤਰ ਕੁਲਵੰਤ ਰਾਏ ਪੰਡੋਰੀ ਨੇ ਕਰਦੇ ਹੋਏ ਕਿਹਾ ਕੇ ਇਸ ਸੰਕਟ ਦੀ ਘੜੀ ਵਿੱਚ ਲੱਗੇ ਲੌਕਡਾਉਨ ਕਾਰਨ ਮਜਦੂਰਾਂ,ਕਿਸਾਨਾਂ ਅਤੇ ਮਿਨਤਕਸਸ਼ ਲੋਕਾਂ ਦੀ ਹੋ ਰਹੀ ਦੁਰਦਸ਼ਾ ਇੱਕ ਚਿੰਤਾ ਦਾ ਵਿਸਾ ਹੈ । ਉਨਾਂ ਆਖਿਆ ਕਿ ਕਰਫਿਊ ਲਗਾਉਣ ਕਾਰਨ ਬਾਹਰ ਫਸੇ ਮਜਦੂਰ ਅਤੇ ਕਿਰਤੀ ਲੋਕ ਸਰਕਾਰ ਵੱਲੋਂ ਕੋਈ ਸਹਾਇਤਾ ਨਾ ਮਿਲਣ ਕਾਰਨ ਆਪੋ ਆਪਣੇ ਟਿਕਾਣਿਆਂ ਉਪਰ ਪਹੁੰਚਣ ਲਈ ਸੈਂਕੜੇ ਮੀਲਾਂ ਦਾ ਪੈਂਡਾ ਪੈਦਲ ਤਹਿ ਕਰਕੇ ਜਾਣ ਲਈ ਮਜਬੂਰ ਹਨ ਕਈ ਮਜਦੂਰ ਭੁੱਖ ਦੁੱਖ ਕਾਰਨ ਰਸਤੇ ਵਿਚ ਹੀ ਦਮ ਤੋੜ ਗਏ । ਉਨਾਂ ਦੱਸਿਆ ਕਿ ਇਸ ਦੇ ਉਲਟ ਕੇਂਦਰ ਦੀ ਮੋਦੀ ਸਰਕਾਰ ਖੂਨ ਡੋਲ ਕੇ ਪ੍ਰਾਪਤ ਕੀਤੇ ਕੰਮ ਦੇ 8 ਘੰਟਿਆਂ ਦੀ ਦਿਹਾੜੀ ਨੂੰ ਕਾਰਪੋਰੇਟ ਜਗਤ ਦੇ ਹਿੱਤ ਵਿੱਚ 12 ਘੰਟੇ ਕਰਨ ਜਾ ਰਹੀ ਹੈ ।
ਉਨਾਂ ਆਖਿਆ ਕਿ ਇੱਥੇ ਹੀ ਬੱਸ ਨਹੀਂ ਵੱਡੇ ਘਰਾਣਿਆਂ ਵੱਲੋਂ ਕਰਜੇ ਦੇ ਰੂਪ ਵਿੱਚ ਪਰਾਪਤ ਕੀਤੇ ਗਏ 68 ਹਜਾਰ ਕਰੋੜ ਰੁਪਈਆਂ ਨੂੰ ਐਨ.ਪੀ.ਏ.ਆਰ ( ਉਗਰਾਹੀ ਨਾ ਕਰਨ ਯੋਗ ) ਕਹਿ ਕੇ ਵੱਟੇ ਖਾਤੇ ਪਾਇਆ ਅਤੇ50 ਸਿਖਰਲੇ ਡਿਫਾਲਟਰਾਂ ਦੇ ਅਰਬਾਂ ਰੁਪਏ ਦਾ ਕਰਜ ਮੁਆਫ ਕੀਤਾ ਜਾ ਰਿਹਾ ਹੈ। ਆਗੂਆਂ ਨੇ ਲਿਖਣ ਅਤੇ ਬੋਲਣ ਵਾਲਿਆਂ ਦੀ ਆਵਾਜ ਬੰਦ ਕਰਨ ਲਈ ਤਰਾਂ ਤਰਾਂ ਦੇ ਝੂਠੇ ਕੇਸ ਮੜ ਕੇ ਬੁਧੀਜੀਵੀਆਂ ਨੂੰ ਜੇਲਾਂ ਵਿੱਚ ਡੱਕਣ ਅਤੇ ਫਿਰਕੂ ਜਹਿਰ ਰਾਹੀਂ ਲੋਕ ਏਕਤਾ ਨੂੰ ਭੰਗ ਕਰਕੇ ਲੋਕਾਂ ਨੂੰ ਭਰਾ ਮਾਰੂ ਜੰਗ ਵੱਲ ਧੱਕਣ ਵਾਲੀ ਤਾਕਤਾਂ ਦੀ ਨਿਖੇਧੀ ਕਰਦਿਆਂ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਆਵਾਜ ਬੁਲੰਦ ਕਰਨ ਦੀ ਤੇ ਇਕਜੁੱਟਤਾ ਪ੍ਰਗਟ ਕਰਨ ਦਾ ਸੱਦਾ ਦਿੱਤਾ।