ਸਾਰਾ ਦਿਨ ਲੋਕਾਂ ਨੂੰ ਸਨੇਟੀਜ਼ਰ ਕਰਦਾ ਰਹੇਗਾ ਠੰਢੀਆਂ ਫ਼ੁਹਾਰਾਂ .......
ਬਲਾਚੌਰ, 13ਅਪ੍ਰੈਲ ,2020: ਸਮਾਜ ਸੇਵਾ ਦੇ ਕਾਰਜਾਂ ਵਿੱਚ ਲੋਕ ਆਪਣੇ ਆਪਣੇ ਤਰੀਕੇ ਨਾਲ ਯੋਗਦਾਨ ਪਾ ਰਹੇ ਹਨ ਤਾਂ ਕਿ ਵਰਤਮਾਨ ਵਿੱਚ ਕੋਰੋਨਾ ਮਹਾਂਮਾਰੀ ਖ਼ਿਲਾਫ਼ ਜੰਗ ਲੜੀ ਜਾ ਸਕੇ ਤੇ ਆਮ ਲੋਕਾਂ ਨੂੰ ਬਚਾਇਆ ਜਾ ਸਕੇ| ਇਸ ਤਰ੍ਹਾਂ ਹੀ ਤਹਿਸੀਲ ਬਲਾਚੌਰ ਦੇ ਪਿੰਡ ਸਜਾਵਲਪੁਰ ਦੇ ਵਸਨੀਕ ਕੁਲਦੀਪ ਸਿੰਘ ਰੱਕੜ ਦੀਪੀ ਤੇ ਉਹਨਾਂ ਦੇ ਸਾਥੀਂਆਂ ਕੁਲਜੀਤ ਸਿੰਘ ਜੀਤਾ ਨੇ ਕੀਤੀ, ਇਸ ਵਾਰੇ ਮੌਕੇ ਤੇ ਜਾਣਕਾਰੀ ਦਿਦਿੰਆਂ ਪੰਡਿਤ ਕੁਲਵਿੰਦਰ ਕਿੰਦਾਂ ਨੇ ਦਸਿਆ ਕੇ ਸਾਡੇ ਪਿੰਡ ਦੇ ਸਮਾਜ ਸੇਵਕ ਕੁਲਦੀਪ ਰੱਕੜ ਨੇ ਪਿੰਡ ਦੇ ਮੁੱਖ ਰਸਤੇ ਤੇ ਨਵੀਂ ਤਕਨੀਕ ਨਾਲ ਇੱਕ ਫੁਆਰਾ ਸਪਰੇਅ ਦਾ ਲਗਾਇਆ ਹੈ ਜਿਸ ਨਾਲ ਹਰੇਕ ਲੰਘਣ ਵਾਲੇ ਵਿਅਕਤੀ ਨੂੰ ਸਨਟੀਜ਼ਰ ਕੀਤਾ ਜਾਂਦਾ ਹੈ !ਇਸ ਵਿਧੀ ਨੂੰ ਪੂਰਾ ਦਿਨ ਚਲਾਓਣ ਲਈ ਇੱਕ ਵੱਡੀ ਟੈਂਕੀ ਵਿੱਚ ਪਾਣੀ ਪਾ ਕੇ ਉਸ ਵਿੱਚ ਮੈਡੀਸਿਨ ਪਾਈ ਹੋਈ ਹੈ ਜਿਸ ਨੂੰ ਇੱਕ ਮੋਟਰ ਰਾਹੀਂ ਪੰਪ ਕਰਕੇ ਚਲਾਇਆ ਜਾਂਦਾ ਇਸ ਵਿਧੀ ਦਾ ਸ਼ੁਰੂ ਹੋ ਰਹੀ ਗ਼ਰਮੀ ਕਾਰਣ ਲੰਘਣ ਵਾਲਾ ਵਿਅਕਤੀ ਜਿੱਥੇ ਸਨਿਟੀਜ਼ਰ ਹੋ ਜਾਂਦਾ ਉਸ ਦੇ ਨਾਲ ਨਾਲ ਪਾਣੀ ਦੀਆਂ ਠੰਢੀਆਂ ਫ਼ੁਆਹਰਾਂ ਦਾ ਆਨੰਦ ਵੀ ਲੈਂਦਾ ਹੈ,
ਇਸ ਵਿਧੀ ਨੂੰ ਲਗਾਤਾਰ ਜਾਰੀ ਰੱਖਣ ਦੀ ਗੱਲ ਕਰਦਿਆਂ ਕੁਲਦੀਪ ਰੱਕੜ, ਕੁਲਜੀਤ ਜੀਤਾ, ਕੁਲਵਿੰਦਰ ਗੋਰਾ, ਸਰਬਜੀਤ ਸਾਬ੍ਹੀ, ਜੁਹਝਾਰ ਸਿੰਘ, ਰਾਜ ਕੁਮਾਰ ਸਿਕੋਊਰਟੀ ਅਫਸਰ, ਕੁਲਵਿੰਦਰ ਕਿੰਦਾ ਆਦਿ ਨੇ ਦਸਿਆ ਕਿ ਸਾਡਾ ਪਿੰਡ ਲਾਕ ਡਾਊਨ ਦੀ ਪੂਰੀ ਪਾਲਣਾ ਕਰਦਾ ਹੈ ਜਦ ਤਕ ਲਾਕ ਡਾਊਨ ਰਹੇਗਾ ਇਹ ਸਨੇਟੀਜ਼ਰ ਫੁਆਰਾ ਚਲਦਾ ਰਹੇਗਾ .