ਅਸ਼ੋਕ ਵਰਮਾ
ਬਠਿੰਡਾ, 27 ਅਪਰੈਲ 2020: ਯੁਨਾਈਟਿਡ ਵੈਲਫੇਅਰ ਸੁਸਾਇਟੀ ਬਠਿੰਡਾ ਨੇ ਬਲੱਡ ਬੈਂਕ ’ਚ ਖੂਨਦਾਨ ਕਰਨ ਲਈ ਆਏ ਖੂਨਦਾਨੀਆਂ ਨੂੰ ਸਨਮਾਨਿਤ ਕਰਕੇ ਉਨਾਂ ਦੀ ਹੌਂਸਲਾ ਅਫਜਾਈ ਕੀਤੀ ਹੈ। ਲੌਕਡਾਊਨ ਦੌਰਾਨ ਬੇਸ਼ਕ ਖੂਨਦਾਨ ਕੈਂਪ ਨਹੀਂ ਲਗਾਏ ਜਾ ਰਹੇ ਪਰੰਤੂ ਹਸਪਤਾਲਾਂ ਵਿੱਚ ਖੂਨ ਦੀ ਮੰਗ ਹਮੇਸ਼ਾ ਬਣੀ ਰਹਿੰਦੀ ਹੈ। ਐਕਸੀਡੈਂਟ ਕੇਸਾਂ, ਥੈਲਾਸੀਮਿਕ ਬੱਚਿਆਂ, ਡਾਇਲਿਸਿਜ ਅਤੇ ਹੋਰ ਰੋਗੀਆਂ ਲਈ ਬਲੱਡ ਬੈਂਕ ਬਠਿੰਡਾ ਵਿੱਚ ਖੂਨ ਦੀ ਕਮੀਂ ਨੂੰ ਪੂਰਾ ਕਰਨ ਲਈ ਰੈਡ ਕਰਾਸ ਸੁਸਾਇਟੀ ਬਠਿੰਡਾ ਦੀ ਸਰਪ੍ਸਤੀ ਹੇਠ ਯੁਨਾਈਟਿਡ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਖੂਨਦਾਨੀ ਫਰਿਸ਼ਤੇ ਜਿਹਨਾਂ ਵਿੱਚ ਵਿਦਿਆਰਥੀ,ਰਿਟਾਇਰ ਕਰਮਚਾਰੀ, ਦੁਕਾਨਦਾਰ,ਅਧਿਆਪਕ, ਕਿਸਾਨ, ਭੈਣਾਂ, ਸਿਹਤ ਸੇਵਾਵਾਂ ਵਾਲੇ,ਪ੍ਰੈਸ ਰਿਪੋਰਟਰ, ਪੁਲਿਸ ਜਵਾਨ ,ਅਤੇ ਦੁਕਾਨਾਂ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਕਾਮੇ ਫਿਜੀਕਲ ਡਿਸਟੈਂਸਿੰਗ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲਗਾਤਾਰ ਖੂਨਦਾਨ ਕਰ ਰਹੇ ਹਨ।
ਕੇਵਲ ਲੌਕਡਾਊਨ ਦੋਰਾਨ ਹੀ ਸੰਸਥਾ ਦੇ 125 ਦੇ ਕਰੀਬ ਖੂਨਦਾਨੀ ਖੂਨਦਾਨ ਕਰ ਚੁੱਕੇ ਹਨ ਅਤੇ ਇਹ ਸੇਵਾ ਲਗਾਤਾਰ ਜਾਰੀ ਹੈ। ਵਿਜੈ ਭੱਟ ਸੰਸਥਾਪਕ ਯੂਨਾਈਟਿਡ ਵੈਲਫੇਅਰ ਸੁਸਾਇਟੀ ਅਤੇ ਨਰੇਸ਼ ਪਠਾਣੀਆ ਫਸਟ ਏਡ ਟੇਰਨਰ ਨੇ ਦੱਸਿਆ ਕਿ ਬਹੁਤ ਸਾਰੇ ਖੂਨਦਾਨੀਆਂ ਨੇ ਵੱਟਸਐਪ ਤੇ ਐਮਰਜੰਸੀ ਦੌਰਾਨ ਖੂਨਦਾਨ ਕਰਨ ਦੀ ਇੱਛਾ ਜਾਹਿਰ ਕੀਤੀ ਹੈ। ਉਨਾਂ ਦੱਸਿਆ ਕਿ ਸੋਸ਼ਲ ਮੀਡੀਆ ਤੇ ਨੌਜਵਾਨਾਂ ਨੂੰ ਕੋਰੋਨਾ ਤੋਂ ਬਚਾਅ ਸੰਬੰਧੀ ਟਿਪਸ ਵੀ ਦਿੱਤੇ ਰਹੇ ਹਨ ਅਤੇ ਲੋੜਵੰਦ ਪਰਿਵਾਰਾਂ ਨੂੰ ਸੁੱਕੇ ਰਾਸ਼ਨ ਤੋਂ ਇਲਾਵਾ ਮਾਸਕ ਅਤੇ ਸੈਨੀਟਾਈਜ਼ਰ ਵੀ ਵੰਡਿਆ ਜਾ ਰਿਹਾ ਹੇ। ਉਨਾਂ ਦੱਸਿਆ ਕਿ ਖੂਨਦਾਨੀ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਵੀ ਕੀਤੇ ਜਾ ਰਹੇ ਹਨ ਕਿਉਂਕਿ ਇਨਾਂ ਨੂੰ ਵੀ ਫਰੰਟ ਲਾਈਨ ਯੋਧੇ ਮੰਨਿਆ ਜਾ ਰਿਹਾ ਹੈ।