ਹੁਸ਼ਿਆਰਪੁਰ, 23 ਅਪ੍ਰੈਲ 2020 - ਪੈਸੇ ਅਤੇ ਰੁਤਬੇ ਨਾਲ ਕੁੱਝ ਨਹੀਂ ਹੁੰਦਾ, ਸੋਚ ਵੱਡੀ ਹੋਣੀ ਚਾਹੀਦੀ ਹੈ ਅਤੇ ਇਕ ਇਨਸਾਨ ਦੀ ਸੋਚ ਹੀ ਉਸਨੂੰ ਦੂਸਰੇ ਤੋਂ ਅਲੱਗ ਕਰਦੀ ਹੈ। ਕੋਰੋਨਾ ਮਾਹਾਮਾਰੀ ਦੇ ਇਸ ਦੌਰ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਤੰਤਰ ਨਾਲ ਜੁੜੇ ਤਮਾਮ ਲੋਕਾਂ ਨੇ ਅਲੱਗ ਅਲੱਗ ਤਰੀਕੇ ਨਾਲ ਸੇਵਾ ਸਮਰਪਣ ਦੀ ਮਿਸਾਲ ਪੇਸ਼ ਕੀਤੀ ਹੈ ਅਤੇ ਇਸ ਕੜੀ ਵਿੱਚ ਸਨ ਵੈਲੀ ਇੰਟਰਨੈਸ਼ਨਲ ਸਕੂਲ (ਸ਼ਾਮ ਚੌਰਾਸੀ) ਨੇ ਵਿਦਿਆਰਥੀਆਂ ਦੀ 3 ਮਹੀਨੇ ਦੀ ਫੀਸ ਮੁਆਫ ਕਰਨ ਦੀ ਪਹਿਲ ਕੀਤੀ ਹੈ। ਸਕੂਲ ਮੈਨੇਜਮੈਂਟ ਚੇਅਰਮੈਨ ਜਰਨੈਲ ਸਿੰਘ, ਐਮ ਡੀ ਸ਼੍ਰੀਮਤੀ ਜਸਬੀਰ ਕੌਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਜਸਪਾਲ ਕੌਰ ਨੇ ਸਕੂਲ ਵਿੱਚ ਪੜ੍ਹਨ ਵਾਲੇ ਬੱਚਿਆਂ ਤੋਂ ਅਪ੍ਰੈਲ, ਮਈ ਅਤੇ ਜੂਨ ਮਹਨੇ ਦੀ ਫੀਸ ਨਾ ਲੈਣ ਦਾ ਫੈਸਲਾ ਕੀਤਾ ਹੈ। ਮੈਨੇਜਮੈਂਟ ਦਾ ਕਹਿਣਾ ਹੈ ਕਿ ਸੰਸਥਾ ਚੱਲਦੀ ਰਹੇਗੀ ਪਰ ਸਮਾਜ ਦੇ ਨਾਲ ਖੜੇ ਹੋਣ ਦਾ ਮੌਕਾ ਕਦੀ ਕਦੀ ਮਿਲਦਾ ਹੈ। ਸਨ ਵੈਲੀ ਇੰਟਰਨੈਸ਼ਨਲ ਸਕੂਲ ਦੇ ਇਸ ਫੈਸਲੇ ਨੇ ਸ਼ਹਿਰ ਦੇ ਵੱਡੇ ਵੱਡੇ ਸਕੂਲਾਂ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕੀਤਾ ਹੈ।