ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ, 25 ਮਈ 2020 :ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਲੰਗਰ ਲਈ ਇਥੋ ਕਣਕ ਦੀ ਭਰਿਆ ਇੱਕ ਟਰੱਕ ਰਵਾਨਾ ਕੀਤਾ। ਉਨ੍ਹਾਂ ਨੇ ਕਿਹਾ ਕਿ ਗੁਰਧਾਮਾਂ ਵਲੋ ਕਰੋਨਾ ਮਹਾਮਾਰੀ ਦੋਰਾਨ ਲੱਖਾਂ ਲੋਕਾਂ ਲਈ ਲੰਗਰ ਮੁਹੱਇਆ ਕਰਵਾ ਕੇ ਲੋੜਵੰਦਾ ਦਾ ਢਿੱਡ ਭਰਿਆ ਗਿਆ ਹੇੈ ਅਤੇ ਹੁਣ ਸਾਰੇ ਸਮੱਰਥ ਲੋਕਾਂ ਦਾ ਇਹ ਫਰਜ ਬਣਦਾ ਹੈ ਕਿ ਉਹ ਗੁਰਧਾਮਾਂ ਦੇ ਲੰਗਰਾ ਲਈ ਰਸਦ ਮੁਹਈਆ ਕਰਵਾਉਣ।
ਅੱਜ ਕਣਕ ਦੇ ਭਰੇ ਟਰੱਕ ਨੂੰ ਰਵਾਨਾ ਕਰਨ ਸਮੇ ਵਿਸ਼ੇਸ਼ ਗੱਲਬਾਤ ਦੋਰਾਨ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਅਚਾਨਕ ਆਏ ਇਸ ਤਰਾਸਦੀ ਤੋ ਪ੍ਰਭਾਵਿਤ ਹੋਏ ਲੋਕਾਂ ਦੀ ਸੇਵਾ ਲਈ ਸਾਡੇ ਧਾਰਮਿਕ ਸਥਾਨਾ ਅਤੇ ਸਮਾਜਿਕ ਸੰਗਠਨਾਂ ਨੇ ਜਿਸ ਢੰਗ ਨਾਲ ਪ੍ਰਸਾਸ਼ਨ ਨੂੰ ਸਹਿਯੋਗ ਦੇ ਕੇ ਇੱਕ ਨਵੀ ਮਿਸਾਲ ਕਾਇਮ ਕੀਤੀ ਹੈ। ਉਸ ਨੇ ਇਹ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿਚ ਕਿਸੇ ਵੀ ਲੋੜਵੰਦ ਨੂੰ ਕੋਈ ਜਰੂਰਤ ਦੇ ਸਮਾਨ ਦੀ ਕਮੀ ਨਹੀ ਪੇਸ਼ ਆਈ ਹੈ।ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਨਾਲ ਅਜਿਹੇ ਮੋਕੇ ਸਮਾਜਿਕ ਸਾਂਝ ਅਤੇ ਭਾਈਚਾਰੇ ਦੇ ਪ੍ਰਮਾਣ ਮਿਲੇ ਹਨ ਉਸ ਤੋ ਇਹ ਸਿੱਧ ਹੋ ਗਿਆ ਹੈ ਕਿ ਪੰਜਾਬੀ ਆਪਣੇ ਆਲੇ ਦੁਆਲੇ ਦੇ ਮਾਹੋਲ ਨੂੰ ਸੁਖਾਵਾ ਰੱਖਣ ਲਈ ਸਦਾ ਹੀ ਆਪਣੀ ਜਾਨ ਦੀ ਬਾਜੀ ਲਗਾ ਦਿੰਦੇ ਹਨ। ਉਨ੍ਹਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਸਮਾਜ ਵਿਚ ਕਰੋਨਾ ਦੇ ਪ੍ਰਕੋਪ ਤੋ ਬਾਅਦ ਜ਼ੋ ਨਿਵੇਕਲੀ ਸਵੇਰ ਹੋਈ ਹੈ ਉਸ ਨੂੰ ਹਰ ਤਰਾਂ ਨਾਲ ਸੰਭਾਲ ਕੇ ਰੱਖਿਆ ਜਾਵੇ ਅਤੇ ਭਾਈਚਾਰਕ ਸਾਝ ਦੀ ਮਜਬੂਤੀ ਨੂੰ ਹੋਰ ਦ੍ਰਿੜਤਾ ਨਾਲ ਕਾਇਮ ਕੀਤਾ ਜਾਵੇ। ਉਨ੍ਹਾ ਨੇ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰਿ, ਐਸ.ਐਸ.ਪੀ ਸਵਪਨ ਸ਼ਰਮਾ, ਐਸ.ਡੀ.ਐਮ ਮੈਡਮ ਕਨੁੰ ਗਰਗ, ਸਿਵਲ ਸਰਜਨ ਐਚ.ਐਨ.ਸ਼ਰਮਾ ਅਤੇ ਸਮੂਹ ਪ੍ਰਸਾਸ਼ਨ ਦਾ ਇਸ ਮੁਹਿੰਮ ਵਿਚ ਯੋਗਦਾਨ ਪਾਉਣ ਲਈ ਧੰਨਵਾਦ ਕੀਤਾ। ਇਸ ਮੋਕੇ ਰਮੇਸ ਚੰਦਰ ਦਸਗਰਾਂਈ ਚੇਅਰਮੈਨ ਮਾਰਕੀਟ ਕਮੇਟੀ,ਹਰਬੰਸ ਲਾਲ ਮਹਿਦਲੀ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਮਨਿੰਦਰ ਸੈਣੀ, ਆਤਮਾ ਸਿੰਘ ਰਾਣਾ, ਪ੍ਰਿਤਪਾਲ ਸਿੰਘ ਗੰਡਾ ਪ੍ਰਧਾਨ ਵਪਾਰ ਮੰਡਲ,ਡੀ.ਐਸ.ਪੀ ਦਵਿੰਦਰ ਸਿੰਘ,ਤਹਿਸੀਲਦਾਰ ਰਾਮ ਕ੍ਰਿਸ਼ਨ, ਜੇ.ਈ ਨਰੇਸ ਕੁਮਾਰ ਆਦਿ ਹਾਜਰ ਸਨ।