ਖਰੜ, 1 ਮਈ 2020 - ਪ੍ਰਸ਼ਾਸਨ ਖਰੜ ਦੇ ਨੋਡਲ ਅਫਸਰ-ਕਮ-ਨਾਇਬ ਤਹਿਸੀਲਦਾਰ ਪੁਨੀਤ ਬਾਂਸਲ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਬ ਡਵੀਜ਼ਨ ਖਰੜ ਵਿਚ ਰਹਿੰਦੇ ਮਜ਼ਦੂਰਾਂ ਜਾਂ ਹੋਰਨਾਂ ਵਲੋਂ ਦੂਸਰੇ ਸੂਬਿਆਂ ਨੂੰ ਜਾਣਾ ਹੈ ਉਹ ਆਪਣੇ ਪਾਸ ਜਾਰੀ ਕਰਵਾਉਣ ਲਈ ਸਰਕਾਰ ਵਲੋਂ ਜਾਰੀ ਕੀਤੀ ਗਈ ਆਨ ਲਾਈਨ ਵੈਬਸਾਈਟ ਤੇ ਜਾ ਕੇ ਕਰਨ ਤਾਂ ਕਿ ਉਨ੍ਹਾਂ ਦਾ ਪਾਸ ਬਣ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਐਸ.ਡੀ.ਐਮ.ਦਫਤਰ ਖਰੜ ਵਲੋ ਮੈਡੀਕਲ ਸਹੂਲਤਾਂ ਲਈ ਜਿਨ੍ਹਾਂ ਨੇ ਆਉਣ ਜਾਣ ਲਈ ਚੈਕਅੱਪ ਵਾਸਤੇ ਜਾਣਾ ਹੋਵੇ ਉਸ ਲਈ ਪਾਸ ਜਾਰੀ ਕੀਤਾ ਜਾਵੇਗਾ ਅਤੇ ਕਿਸੇ ਦਾ ਪਾਸ ਜਾਰੀ ਨਹੀ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਬ ਡਵੀਜ਼ਨ ਖਰੜ ਵਿਖੇ ਸਵੇਰੇ 7 ਤੋਂ 11 ਵਜੇ ਤੱਕ ਗਰੁੱਪ ਮੁਤਾਬਿਕ ਦੁਕਾਨਾਂ ਖੁੱਲ੍ਹਣਗੀਆਂ ਹਨ ਅਤੇ ਉਨ੍ਹਾਂ ਨੂੰ ਪਾਸ ਬਣਾਉਣ ਦੀ ਲੌੜ ਨਹੀ ਹੈ। ਪ੍ਰਸ਼ਾਸ਼ਨ ਵਲੋਂ ਪਾਸ ਮੈਡੀਕਲ ਸਹੂਲਤਾਂ ਲਈ ਹੀ ਜਾਰੀ ਕੀਤੇ ਜਾਣਗੇ ਅਤੇ ਕਿਸੇ ਹੋਰ ਕੰਮ ਲਈ ਪਾਸ ਜਾਰੀ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸਿਖਲਾਈ ਅਧੀਨ ਤਹਿਸੀਲਦਾਰ ਦਿਵਿਆ ਸਿੰਗਲਾ, ਰਣਵਿੰਦਰ ਸਿੰਘ, ਹਰਵਿੰਦਰ ਸਿੰਘ ਪੋਹਲੀ, ਗੁਰਚਰਨ ਸਿੰਘ, ਪਰਮਜੀਤ ਸਿੰਘ ਸਮੇਤ ਹੋਰ ਕਰਮਚਾਰੀ ਹਾਜ਼ਰ ਸਨ।