- ਕਿਹਾ ਫਿਰੋਜ਼ਪੁਰ 'ਚ ਬਲੈਕਮੇਲਰ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕਰਾਂਗੇ
ਫਿਰੋਜ਼ਪੁਰ, 29 ਮਾਰਚ 2020 - ਫਿਰੋਜ਼ਪੁਰ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋੰ ਕੋਰੋਨਾ ਵਾਇਰਸ ਦੇ ਕਾਰਨ ਬੰਦ ਦੌਰਾਨ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਹੋਰ ਸਹਿਯੋਗ ਦੀ ਮੰਗ ਵੀ ਕੀਤੀ।
ਅੱਜ ਇਥੇ ਸਥਾਨਿਕ ਮਾਡਰਨ ਪਲਾਜਾ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਕਰਕੇ ਲੱਗੇ ਕਰਫ਼ਿਊ ਵਿਚ ਫਿਰੋਜ਼ਪੁਰ ਵਿਚ ਨਿੱਤਰੀਆਂ ਸਮਾਜ ਸੇਵੀ ਸੰਸਥਾਵਾਂ ਦੀ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੀਟਿੰਗ ਰੱਖੀ ਗਈ। ਜਿਸ ਦੀ ਨੁਮਾਇੰਦਗੀ ਐੱਸ ਡੀ ਐੱਮ ਅਮਿਤ ਗੁਪਤਾ ਨੇ ਕੀਤੀ। ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪੁੱਜੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਫਿਰੋਜ਼ਪੁਰ ਦੀਆਂ ਸੰਸਥਾਵਾਂ ਹਰ ਗ਼ਰੀਬ ਮਜ਼ਦੂਰ ਦੇ ਪੁੱਜ ਕੇ ਲੰਗਰ ਅਤੇ ਰਾਸ਼ਨ ਵੰਡ ਰਹੀਆਂ ਹਨ ਜੋ ਕਾਬਿਲੇ ਤਰੀਫ਼ ਹੈ।
ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਕਲੱਬ ਨੂੰ ਕੋਈ ਸਮੱਸਿਆ ਆਵੇ ਤਾਂ ਉਹਨਾਂ ਦੇ ਦਰਵਾਜ਼ੇ ਹਮੇਸ਼ਾਂ ਖੁੱਲੇ ਹਨ। ਪਿੰਕੀ ਨੇ ਫਿਰੋਜ਼ਪੁਰ ਵਿਚ ਮਾਨਵਤਾ ਦੀ ਭਲਾਈ ਵਿੱਚ ਜੁੱਟੀਆਂ ਇਹਨਾਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਚੱਲਣ ਦੀ ਵੀ ਗੱਲ ਆਖੀ। ਐੱਸ ਡੀ ਐੱਮ ਅਮਿਤ ਗੁਪਤਾ ਨੇ ਦਸਿਆ ਕਿ ਹਰ ਸੰਸਥਾ ਨੂੰ ਏਰੀਆ ਵੰਡ ਦਿੱਤਾ ਗਿਆ ਹੈ ਅਤੇ ਉਹ ਆਪਣੇ ਆਪਣੇ ਇਲਾਕੇ ਵਿੱਚ ਗਰੀਬ ਪਰਿਵਾਰਾਂ ਦੀ ਹਰ ਸੰਭਵ ਮਦੱਦ ਕਰ ਰਹੀਆਂ ਹਨ। ਰੈੱਡ ਕਰਾਸ ਸਕੱਤਰ ਅਸ਼ੋਕ ਬਹਿਲ ਨੇ ਵੀ ਇਸ ਮੌਕੇ ਸੰਸਥਾਵਾਂ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਬਾਰੇ ਗੁਰ ਸਾਂਝੇ ਕੀਤੇ। ਇਸ ਮੌਕੇ ਕਾਰਜ ਸਾਧਕ ਅਫਸਰ ਪਰਮਿੰਦਰ ਸਿੰਘ ਅਹੂਜਾ, ਗੁਰਭੇਜ ਸਿੰਘ ਟਿੱਬੀ, ਤਹਿਸੀਲ ਸਮੇਤ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰ ਅਤੇ ਮੈਂਬਰਾਨ ਹਾਜ਼ਿਰ ਸਨ।