ਹਰੀਸ ਕਾਲੜਾ
ਰੂਪਨਗਰ, 3 ਮਈ 2020 - ਰੂਪਨਗਰ ਪ੍ਰੈਸ ਕਲੱਬ ਵਲੋਂ ਕਲੱਬ ਦੇ ਸਰਪਰਸ ਗੁਰਚਰਨ ਸਿੰਘ ਬਿੰਦਰਾ ਦੀ ਅਗਵਾਈ ਵਿੱਚ ਅੱਜ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ 'ਤੇ ਮੀਡੀਆ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਇੱਕ ਮੰਗ ਪੱਤਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰਿ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਦਿੱਤਾ ਗਿਆ। ਮੰਗ ਪੱਤਰ ਰਾਂਹੀ ਸਰਕਾਰ ਤੋਂ ਮੀਡੀਆ ਦੇ ਲੋਕਾਂ ਨੂੰ ਆਪਣੀ ਡਿਉਟੀ ਹਰ ਪੱਧਰ ਤੇ ਆਜ਼ਾਦੀ ਨਾਲ ਕਰਨ ਲਈ ਯਕੀਨੀ ਬਣਾਉਣ ਲਈ ਕਿਹਾ ਗਿਆ। ਸਮੂਹ ਕੰਮਕਾਜੀ ਪੱਤਰਕਾਰਾਂ ਲਈ ਪੈਨਸ਼ਨ ਅਤੇ 50 ਲੱਖ ਰੁਪਏ ਦੇ ਬੀਮਾ ਦੀ ਸਹੂਲਤ ਹੋਵੇ।
ਮੀਡੀਆ ਦੇ ਲੋਕਾਂ ਨਾਲ ਸਬੰਧਤ ਸਿਕਾਇਤਾਂ ਦੀ ਜਾਂਚ ਘੱਟੋ ਘੱਟ ਡੀਐਸਪੀ ਰੈਂਕ ਦੇ ਪੁਲਿਸ ਅਧਿਕਾਰੀ ਵਲੋਂ ਕੀਤੀ ਜਾਵੇ। ਮੀਡੀਆ ਲੋਕਾਂ ਦੇ ਵਾਰਡਾਂ ਨੂੰ ਪ੍ਰੋਫੈਸ਼ਨਲ ਵਿਦਿਅਕ ਅਦਾਰਿਆ 'ਚ ਦਾਖਲੇ ਅਤੇ ਸਰਕਾਰੀ ਨੌਕਰੀ ਵਿੱਚ ਰਾਖਵਾਕਰਨ ਦੀ ਸਹੂਲਤ ਹੋਵੇ। ਸਰਕਾਰੀ ਸਕੀਮਾਂ 'ਚ ਰਿਹਾਇਸੀ ਪਲਾਟ, ਘਰ ਜਾਂ ਫਲੇਟ ਰਿਜ਼ਰਵ ਕੀਮਤ ਤੇ ਦਿੱਤੇ ਜਾਣ। ਇਸ ਮੌਕੇ ਕਲੱਬ ਦੇ ਪ੍ਰਧਾਨ ਅਜੈ ਅਗਨੀਹੋਤਰੀ, ਜਨਰਲ ਸਕੱਤਰ ਸਤਨਾਮ ਸਿੰਘ ਸੱਤੀ ਤੋਂ ਇਲਾਵਾ ਕਾਰਜਕਗਰਨੀ ਦੇ ਸੀਨੀਅਰ ਅਹੁਦੇਦਾਰ ਬਹਾਦਰਜੀਤ ਸਿੰਘ, ਰਾਜਿੰਦਰ ਸੈਣੀ, ਸੁਰਜੀਤ ਸਿੰਘ ਗਾਂਧੀ ਤੇ ਕਮਲ ਭਾਰਜ਼ ਵੀ ਹਾਜ਼ਰ ਸਨ।