ਰਜਨੀਸ਼ ਸਰੀਨ
ਨਵਾਂਸ਼ਹਿਰ, 07 ਅਪ੍ਰੈਲ 2020 - ਜ਼ਿਲ੍ਹੇ ਦੇ ਸਕੈਡੰਰੀ ਵਿੰਗ ਦੇ ੫੮੬ ਅਤੇ ਪ੍ਰਾਇਮਰੀ ਵਿੰਗ ਦੇ ੧੩੫ ਅਧਿਆਪਕਾਂ ਵਲੋਂ ਕੋਰੋਨਾ ਬਿਮਾਰੀ ਦੇ ਕਾਰਨ ਘਰ ਬੈਠੇ ਰੋਜ਼ਾਨਾ ਆਨ ਲਾਈਨ ਕਲਾਸਾਂ ਲਗਾਈਆ ਜਾ ਰਹੀਆ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਹਰਚਰਨ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫਸਰ(ਐਲੀ.ਸਿ) ਪਵਨ ਕੁਮਾਰ ਨੇ ਦੱਸਿਆ ਕਿ ਇਹ ਅਧਿਆਪਕ ਰੋਜ਼ਾਨਾ ਬੱਚਿਆ ਨੂੰ ਘਰ ਬੈਠੇ ਪੜ੍ਹਾ ਰਹੇ ਹਨ।
ਇਸ ਤੋਂ ਇਲਾਵਾ ਇਹਨਾਂ ਅਧਿਕਾਰੀਆਂ ਨੇ ਇਹ ਵੀ ਦੱਸ਼ਿਆ ਕਿ ਉਹਨਾਂ ਵਲੋਂ ਜੂਮ ਐਪ ਰਾਹੀਂ ਸਕੂਲ ਮੁੱਖੀਆਂ, ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ ਮੀਟਿੰਗਾਂ ਕਰਕੇ ਰੋਜ਼ਾਨਾ ਕੋਰਨਾ ਬਿਮਾਰੀ ਅਤੇ ਪੜ੍ਹਾਈ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਦੱਸ਼ਿਆ ਕਿ ਪੜ੍ਹੋ ਪੰਜਾਬ ਪੜਾਓ ਪੰਜਾਬ ਦੀ ਜਿਲ੍ਹੇ ਦੀ ਪੂਰੀ ਟੀਮ ਅਤੇ ਜਿਲ੍ਹਾ ਸਿੱਖਿਆ ਸੁਧਾਰ ਟੀਮ ਲਗਾਤਾਰ ਤਾਲਮੇਲ ਬਣਾ ਕੇ ਕੰਮ ਕਰ ਰਹੇ ਹਨ।
ਇਸ ਤੋਂ ਇਲਾਵਾ ਡਾ. ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਜਿਲ੍ਹਾ ਸਿੱਖਿਆ ਸੁਧਾਰ ਟੀਮ, ਡੀ.ਐਮ ਇੰਚਾਰਜ ਵਰਿੰਦਰ ਸਿੰਘ ਬੰਗਾ, ਡੀ.ਐਮ ਹਿਸਾਬ ਜਤਿੰਦਰ ਕੁਮਾਰ, ਡੀ.ਐਮ ਸਾਇੰਸ ਨਰੇਸ ਕੁਮਾਰ, ਸਤਨਾਮ ਸਿੰਘ ਜਿਲਾ ਕੋਆਡੀਨੇਟਰ, ਨੀਲ ਕਮਲ ਸਹਾਇਕ ਜਿਲਾ ਕੋਆਡੀਨੇਟਰ,ਆਪਣੀ ਆਪਣੀ ਟੀਮ ਨਾਲ ਬੱਚਿਆ ਨੂੰ ਮੁੱਖ ਦਫਤਰ ਦੀਆਂ ਹਦਾਇਤਆ ਅਨੁਸਾਰ ਕੰਟੈਂਟ ਤਿਆਰ ਕਰਵਾ ਕੇ ਅਧਿਆਪਕਾਂ ਨੂੰ ਦੇ ਰਹੇ ਹਨ ਤੇ ਅੱਗੇ ਅਧਿਆਪਕ ਬੱਚਿਆਂ ਨੂੰ ਅਗਲੀਆ ਕਲਾਸਾਂ ਦੀ ਪੜ੍ਹਾਈ ਬੱਚਿਆ ਨੂੰ ਆਨ ਲਾਈਨ ਕਰਵਾ ਰਹੇ ਹਨ। ਇਹਨਾਂ ਅਧਿਕਾਰੀਆ ਨੇ ਇਹ ਵੀ ਦੱਸਿਆ ਕਿ ਜਿਲ੍ਹੇ ਵਿੱਚ ਆਨ ਲਾਈਨ ਦਾਖਲਾ ਮੁਹਿੰਮ ਵੀ ਪੂਰੀ ਤਰਾਂ ਚੱਲ ਰਹੀ ਹੈ।
ਇਸ ਤੋਂ ਪੁਰਾਣੀਆਂ ਜਮਾਤਾਂ ਦੇ ਬੱਚਿਆਂ ਅਗਲੀਆਂ ਕਾਲਸਾਂ ਵਿੱਚ ਅਪਗ੍ਰੇਡ ਕਰਨ ਦਾ ਕੰਮ ਵੀ ਜੰਗੀ ਪੱਧਰ ਤੇ ਆਨ ਲਾਈਨ ਹੀ ਚੱਲ ਰਿਹਾ ਹੈ। ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਹਰਚਰਨ ਸਿੰਘ ਨੇ ਦੱਸਿਆ ਕਿ ਅੰਗਰੇਜੀ ਵਿਸ਼ੇ ਦਾ ਕੰਟੈਂਟ ਲੈਕ.ਅਨਿਲ ਕੁਮਾਰ ਲਧਾਣਾ ਝਿੱਕਾ,,ਲੈਕ ਅਜੀਤ ਸਿੰਘ ਰਾਹੋਂ, ਕਵਿਤਾ ਸੱਭਰਵਾਲ ਰਾਹੋਂ, ਵਿਜੇ ਕੁਮਾਰ ਖੋਥੜਾਂ,ਬਰਜਿੰਦਰ ਕੁਮਾਰ ਘਮੌਰ,ਗੁਰਦੇਵ ਸਿੰਘ ਘੁੰਮਣ, ਰਾਜਵਿੰਦਰ ਕੌਰ ਰੁੜਕੀ ਕਲਾਂ,ਸੁਰਜੀਤ ਭੱਟੀ ਲਧਾਣਾ ਝਿੱਕਾ,ਸਾਇੰਸ ਵਿਸ਼ੇ ਲਈ ਕੰਟੈਂਟ ਜਤਿੰਦਰ ਸ਼ਰਮਾ ਹੇੜੀਆਂ,ਜੋਤੀ ਬਖਲੌਰ,ਅਮਨਪੀ੍ਰਤ ਕੌਰਭਾਰਟਾਂ ਕਲ਼ਾਂ,ਸਤਨਾਮ ਸਿੰਘ ਸੈਦਪੁਰਕਲਾਂ,ਮਨਜਿੰਦਰ ਕੌਰ ਰੈਲਮਜਾਰਾ,ਅਰੁਣਾ ਠਾਕੁਰ ਬਲਾਚੌਰ,ਜਸਵਿੰਦਰ ਸਿੰਘ ਥੋਪੀਆ,ਵਿਪਨ ਕੁਮਾਰ ਬਹਿਰਾਮ,ਚੇਤਨ ਕੋਤਰਾ ਬਹਿਰਾਮ,ਸ਼ੈਲਜਾ ਬਾਗੋਵਾਲ ਅਤੇ ਹਿਸਾਬ ਵਿਸ਼ੇ ਲਈ ਖਾਨ ਐਕਡਮੀ ਵਲੋਂ ਤਿਆਰ ਮਟੀਰੀਅਲ ਨੂੰ ਸੌਖਾ ਤਿਆਰ ਕਰਕੇ ਰਾਜਵਿੰਦਰ ਸਿੰਘ,ਨਰੇਸ਼ ਕੁਮਾਰ ਸੈਦਪੁਰ ਕਲ਼ਾਂ, ਅਤੇ ਸਾਰੇ ਬੀ.ਐਮ ਕੰਟੈਟ ਤਿਆਰ ਕਰਕੇ ਅਧਿਆਪਕਾਂ ਅਤੇ ਬਚਿਆ ਨੂੰ ਸਪਲਾਈ ਕਰ ਰਹੇ ਹਨ।