ਐਸ ਏ ਐਸ ਨਗਰ, 11 ਜੂਨ 2020: ਮਿਸ਼ਨ ਫਤਿਹ ਦੇ ਮਹੱਤਵਪੂਰਨ ਟੀਚਿਆਂ ਵਿੱਚੋਂ ਇੱਕ ਨੂੰ ਰੂਪਮਾਨ ਕਰਦੇ ਹੋਏ ਸਥਾਨਕ ਫ਼ੇਜ 5 ਸਥਿਤ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਲੜਕੀਆਂ) ਦੀਆਂ ਸੀਵਿੰਗ ਟੈਕਨਾਲੌਜੀ ਅਤੇ ਸਰਫ਼ੇਸ ਔਰਨਾਮੈਂਟੇਸ਼ਨ ਟੈਕਨੀਕਸ ਟਰੇਡ ਦੀਆਂ 10 ਸਿਖਿਆਰਥਣਾਂ ਨੂੰ ਕੈਂਪਸ ਇੰਟਰਵਿਯੂ ਦੌਰਾਨ ਨੌਕਰੀ ਲਈ ਚੁਣਿਆ ਗਿਆ ਹੈ ਜਿਨਾਂ ਨੂੰ ਕੰਪਨੀ ਵੱਲੋਂ ਡੇਢ ਲੱਖ ਰੁਪਏ ਸਾਲਾਨਾ ਦਾ ਪੈਕੇਜ ਦਿੱਤਾ ਗਿਆ ਹੈ।
ਸੰਸਥਾ ਵੱਲੋਂ ਮੀਡੀਆ ਨੂੰ ਜਾਰੀ ਇੱਕ ਲਿਖਤੀ ਬਿਆਨ ਵਿੱਚ ਜਿਲਾ ਨੋਡਲ ਅਫ਼ਸਰ ਅਤੇ ਆਈ ਟੀ ਆਈ ਮੁਹਾਲੀ ਦੇ ਪਿ੍ਰੰਸੀਪਲ ਸ੍ਰੀ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਸਥਾਨਕ ਮੈਸ: ਵਿਰਸਾ ਕਲੋਥਿੰਗਜ਼ ਕੰਪਨੀ ਵੱਲੋਂ 10 ਲੜਕੀਆਂ ਦੀ ਚੋਣ ਕੀਤੀ ਗਈ ਹੈ ਜਿਨਾਂ ਨੂੰ ਅੱਜ ਇੱਕ ਮਹੀਨੇ ਦੀ ਪੈ੍ਰਕਟੀਕਲ ਟੇ੍ਰਨਿੰਗ ਤੋਂ ਬਾਅਦ ਰੈਗੂਲਰ ਰੋਜ਼ਗਾਰ ਲਈ ਪੱਤਰ ਨਿਯੁਕਤੀ ਪੱਤਰ ਸੌਪੇ ਦਿੱਤੇ ਗਏ ਹਨ। ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਸੰਸਥਾ ਦੀਆਂ ਵੱਖ ਵੱਖ ਟਰੇਡਾਂ ਨਾਲ ਸੰਬੰਧਿਤ ਤਮਾਮ ਸਿਖਿਆਰਥਣਾਂ ਨੂੰ ਕੋਰਸ ਉਪਰੰਤ ਰੋਜਗਾਰ ਦੇ ਵਸੀਲੇ ਪੈਦਾ ਕਰਨ ਲਈ ਸਮੁੱਚੇ ਸਟਾਫ਼ ਵੱਲੋਂ ਭਰਪੂਰ ਯਤਨ ਕੀਤੇ ਜਾ ਰਹੇ ਹਨ ।
ਕੰਪਨੀ ਵੱਲੋਂ ਚੁਣੀਆਂ ਗਈਆਂ ਲੜਕੀਆਂ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸੰਸਥਾ ਅਤੇ ਵਿਭਾਗ ਦੇ ਉਚ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਦੇ ਉਪਰਾਲਿਆਂ ਸਦਕਾ ਉਹ ਅੱਜ ਰੋਜ਼ੀ ਰੋਟੀ ਕਮਾਉਣ ਦੇ ਸਮਰੱਥ ਬਣੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਸਟਰਕਟਰ ਸ਼੍ਰੀ ਵਰਿੰਦਰਪਾਲ ਸਿੰਘ ਖਾਲਸਾ, ਸ਼੍ਰੀ ਰਾਕੇਸ਼ ਕੁਮਾਰ, ਸ਼੍ਰੀਮਤੀ ਅਮਿੰ੍ਰਤਬੀਰ ਕੌਰ ਹੁੰਦਲ, ਸ਼੍ਰੀਮਤੀ ਜਸਵੀਰ ਕੌਰ ਸੈਣੀ, ਸ਼੍ਰੀਮਤੀ ਰਜਨੀ ਬੰਗਾ, ਸਿਖਿਆਰਥਣ ਅਮਨਦੀਪ ਕੌਰ, ਅੰਜਲੀ ਕੁਮਾਰੀ, ਜਸਪ੍ਰੀਤ ਕੌਰ, ਸ਼ਿਵਾਨੀ ਅਤੇ ਰਾਜਵਿੰਦਰ ਕੌਰ ਹਾਜ਼ਰ ਸਨ।