ਰਜਨੀਸ਼ ਸਰੀਨ
ਨਵਾਂਸਹਿਰ, 6 ਮਈ 2020 - ਜ਼ਿਲ੍ਹਾ ਨੋਡਲ ਅਫਸਰ ਕਮ ਸਹਾਇਕ ਡਾਇਰੈਕਟਰ ਮੈਡਮ ਡਿੰਪੀ ਧੀਰ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ਼ੁਸੀਲ ਕੁਮਾਰ ਤੁਲੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ(ਸੈ.ਸਿ) ਰਾਜਨ ਭਾਰਦਵਾਜ ਵਲੋਂ ਅੱਜ ਜਿਲ੍ਹੇ ਦੇ ਸਮੂਹ ਡੀ.ਐਮ/ਬੀ.ਐਮ, ਜਿਲ੍ਹਾ ਸਿੱਖਿਆ ਸੁਧਾਰ ਟੀਮ ਅਤੇ ਦਾਖਲਾ ਨੋਡਲ ਅਫਸਰਾਂ ਨਾਲ ਜੂਮ ਐਪ ਰਾਹੀਂ ਨਵੇਂ ਦਾਖਲੇ ਅਤੇ ਆਨ ਲਾਈਨ ਪੜਾ੍ਹਈ ਸਬੰਧੀ ਵੀਡੀਓ ਕਾਨਫਰੰਸ ਕਰਕੇ ਮੀਟਿੰਗ ਕੀਤੀ।
ਇਸ ਮੀਟਿੰਗ ਦੌਰਾਨ ਡਿੰਪੀ ਧੀਰ ਜਿਲਾ ਨੋਡਲ ਅਫ਼ਸਰ ਕਮ ਸਹਾਇਕ ਡਾਇਰੈਕਟਰ ਨੇ ਜਿਲ੍ਹੇ ਵਿੱਚ ਨਵੇਂ ਦਾਖਲੇ ਸਬੰਧੀ ਸਕੂਲ ਵਾਈਜ ਜਾਇਜਾ ਲਿਆ ਤੇ ਸਮੂਹ ਟੀਮਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਨਵਾਂ ਦਾਖਲਾ ਕਰਨ।ਉਨਾਂ ਅਧਿਆਪਕਾਂ ਦੀ ਇਸ ਗੱਲ ਦੀ ਵੀ ਪ੍ਰਸੰਸਾ ਕੀਤੀ ਕਿ ਬਹੁਤ ਸਾਰੇ ਅਧਿਆਪਕ ਸਕੂਲ ਕਾਰਜ ਦੇ ਨਾਲ ਨਾਲ ਕੋਰੋਨਾ ਨਾਮ ਦੀ ਭਿਆਨਿਕ ਬਿਮਾਰੀ ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਵੀ ਡਿਊਟੀ ਤੰਨਦੇਹੀ ਨਾਲ ਨਿਭਾਰਹੇ ਹਨ,ਜੋ ਕਿ ਪ੍ਰਸੰਸਾ ਦੇ ਪਾਤਰ ਹਨ।
ਮੀਟਿੰਗ ਦੌਰਾਨ ਜਿਲ੍ਹਾ ਸਿੱਖਿਆ ਅਫਸਰ(ਸੈ ਸਿ) ਸ਼ੁਸੀਲ ਕੁਮਾਰ ਤੁਲੀ, ਨੇ ਕਿਹਾ ਕਿ ਨੌਵੀਂ, ਛੇਵੀਂ ਵਿੱਚ ਦਾਖਲਾ ਮਕੁੰਮਲ ਕਰਵਾਇਆ ਜਾਵੇ ਅਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਨ ਲਈ ਉਪਰਾਲੇ ਕੀਤੇ ਜਾਣ। ਇਸ ਤੋਂ ਇਲਾਵਾ ਉਨ੍ਹਾਂ ਸਾਰੇ ਸਕੂਲ ਮੁਖੀਆਂ ਨੂੰ ਨੂੰ ਕਿਹਾ ਕਿ ਆਨ ਲਾਈਨ ਦਾਖਲਾ ਜਾਰੀ ਰੱਖਿਆ ਜਾਵੇ।ਅਧਿਆਪਕ ਮਾਪਿਆਂ ਨੂੰ ਫੋਨ ਰਾਹੀਂਪ੍ਰੇਰਿਤ ਕਰਕੇ ਆਪਣੇ ਸਕੂਲ ਦਾ ਦਾਖਲਾ ਵਧਾਉਣ। ਇਸ ਮੌਕੇ ਰਾਜਨ ਭਾਰਦਵਾਜ ਉੱਪ ਜਿਲ੍ਹਾ ਸਿੱਖਿਆ ਅਫ਼ਸਰ,, ਵਰਿੰਦਰ ਸਿੰਘ ਬੰਗਾ ਡੀ.ਐਮ ਇੰਚਾਰਜ , ਡਾ ਸੁਰਿੰਦਰ ਪਾਲ ਅਗਨੀਹੋਤਰੀ ਇੰਚਾਰਜ ਜਿਲਾ ਸਿੱਖਿਆ ਸੁਧਾਰ ਟੀਮ,ਅਮਰੀਕ ਸਿੰਘ ਪ੍ਰਿੰਸੀਪਲ ਮੰਢਾਲੀ,ਜਤਿੰਦਰ ਕੁਮਾਰ ਡੀ.ਐਮ ਹਿਸਾਬ, ਨਰੇਸ਼ ਕੁਮਾਰ ਡੀ.ਐਮ ਸਾਇੰਸ, ਰਜਨੀਸ ਕੁਮਾਰ ਡੀ.ਐਸ.ਐਮ.,ਜਗਦੀਸ ਰਾਏ ਜਿਲਾ ਐਮ.ਆਈ.ਐਸ ਕੋਆਡੀਨੇਟਰ, ਪ੍ਰਮੋਦ ਭਾਰਤੀ , ਨਿਰਮਲ ਸਿੰਘ , ਵਿਨੇ ਕੁਮਾਰ ਸਾਰੇ ਮੈਂਬਰ ਜਿਲਾ ਸਿੱਖਿਆ ਸੁਧਾਰ ਟੀਮ, ਆਦਿ ਸਮੇਤ ਬੀ.ਐਮ ਵੀ ਮੀਟਿੰਗ ਵਿੱਚ ਸ਼ਾਮਿਲ ਹੋਏ।