ਜੀ ਐਸ ਪੰਨੂ
- ਮਹੀਨੇ ਦੀ ਤਨਖਾਹ ਨਾ ਮਿਲਣ ਕਾਰਨ ਹਰ ਵਰਗ ਪਹੁੰਚੇਗਾ ਭੁੱਖਮਰੀ ਦੀ ਕਗਾਰ 'ਤੇ
ਪਟਿਆਲਾ 29 ਮਾਰਚ 2020 - ਕੋਰੋਨਾ ਮਹਾਂਮਾਰੀ ਨੇ ਉਂਝ ਤਾਂ ਕੁੱਲ ਸੰਸਾਰ ਨੂੰ ਹੀ ਪ੍ਰਭਾਵੀਤ ਕੀਤਾ ਹੈ ਪਰ ਮਿਡ ਡੇ ਮੀਲ ਵਰਕਰਾਂ ਲਈ ਇਹ ਸਮੱਸਿਆਵਾਂ ਦਾ ਅੰਬਾਰ ਲੈ ਕੇ ਆਈ ਹੈ। ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲਾਕਡਾਊਨ ਅਤੇ ਕਰਫਿਊ ਨੂੰ ਮਾਰਚ ਮਹੀਨੇ ਵਿੱਚ ਲਾਗੂ ਕਰਨਾ ਮਿਡ ਡੇ ਮੀਲ ਵਰਕਰਾਂ ਲਈ ਦੋਹਰੀ ਮਾਰ ਸਾਬਿਤ ਹੋਇਆ ਹੈ, ਜਿਸ ਨੇ ਇਨੵਾਂ ਨੂੰ ਭੁੱਖਮਰੀ ਦੀ ਕਗਾਰ ‘ਤੇ ਲਿਆਕੇ ਖੜ੍ਹਾ ਕਰ ਦਿੱਤਾ ਹੈ। ਕੇਂਦਰ ਤੇ ਸੂਬਾ ਸਰਕਾਰਾਂ ਇਸ ਮਹਾਮਾਰੀ ਦੌਰਾਨ ਹਰੇਕ ਨਾਗਰਿਕ ਲਈ ਸਹੂਲਤਾਂ ਦੇਣ ਅਤੇ ਵੱਖ-ਵੱਖ ਵਰਗਾਂ ਲਈ ਪੈਨਸਨਾਂ ਤੇ ਤਨਖਾਹਾਂ ਦੇਣ ਦਾ ਦਾਅਵਾ ਲਗਾਤਾਰ ਕਰ ਰਹੀਆਂ ਹਨ। ਇਥੋਂ ਤੱਕ ਕਿ ਸਰਕਾਰ ਵਲੋਂ ਪ੍ਰਾਇਵੇਟ ਅਦਾਰਿਆਂ ਦੇ ਕਰਮਚਾਰੀਆਂ ਦੀ ਤਨਖਾਹਾਂ ਕਿਸੇ ਵੀ ਸੂਰਤ ਵਿੱਚ ਨਾ ਕੱਟਣ ਅਤੇ ਕਾਰਵਾਈ ਕਰਨ ਦੀ ਚੇਤਾਵਨੀ ਜਾਰੀ ਕੀਤੀ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਮਾਰਚ ਮਹੀਨੇ ਵਿੱਚ ਹਜਾਰਾਂ ਮਿਡ ਡੇ ਮੀਲ ਵਰਕਰਾਂ ਨੂੰ ਕੰਮ ਕਰਨ ਦੇ ਬਾਵਜੂਦ ਵੀ ਮਾਣ ਭੱਤਾ ਜੋ ਕਿ ਮਹਿਜ 1700 ਰੁ. ਹੀ ਮਿਲਦਾ ਹੈ, ਉਹ ਵੀ ਨਹੀਂ ਮਿਲੇਗਾ। ਅਜਿਹੇ ਵਿੱਚ ਜਿੱਥੇ ਇਸ ਮਹੀਨੇ ਇਹ ਵਰਕਰ ਪਹਿਲਾ ਮਿਡ ਡੇ ਮੀਲ ਦਾ ਕੰਮ ਬਿਨਾ ਮਾਣ ਭੱਤੇ ਦੇ ਕਰਦਿਆ, ਕੋਈ ਹੋਰ ਕੰਮ ਧੰਦਾ ਕਰਕੇ ਆਪਣਾ ਪੇਟ ਭਰਦੀਆਂ ਸਨ, ਪਰ ਹੁਣ ਇਸੇ ਮਹੀਨੇ ਕਰੋਨਾ ਵਾਇਰਸ ਕਾਰਨ ਲਾਗੂ ਕਰਫਿਊ ਤੇ ਤਾਲਾਬੰਦੀ ਕਾਰਨ ਇਹਨਾਂ ਨੂੰ ਨਾ ਤਾਂ ਕਿਤੇ ਹੋਰ ਕੰਮ ਕਰ ਮਿਲ ਰਿਹਾ ਹੈ ਤੇ ਨਾ ਹੀ ਸਰਕਾਰ ਨੇ ਇਹਨਾਂ ਨੂੰ ਦੋ ਮਹੀਨੇ ਦੀ ਤਨਖਾਹ ਦੇਣੀ ਹੈ ਕਿਉਂਕਿ ਇਨ੍ਹਾਂ ਵਰਕਰਾਂ ਨੂੰ ਸਾਲ ਵਿੱਚ ਦੱਸ ਮਹੀਨੇ ਦੀ ਤਨਖਾਹ ਦਿੱਤੀ ਜਾਂਦੀ ਹੈ।
ਇਸ ਸਬੰਧੀ ਮਿਡ ਡੇ ਮੀਲ ਕੁੱਕ ਵਰਕਰਾਂ ਦੀ ਜਥੇਬੰਦੀ ਦੀ ਸੂਬਾ ਪ੍ਰਧਾਨ ਲਖਵਿੰਦਰ ਕੌਰ ਫਰੀਦਕੋਟ, ਜਨਰਲ ਸੱਕਤਰ ਮਮਤਾ ਸ਼ਰਮਾ ਅਤੇ ਸੂਬਾ ਆਗੂ ਪ੍ਰਵੀਨ ਸ਼ਰਮਾ ਨੇ ਦੱਸਿਆ ਕਿ ਵਰਕਰਾਂ ਲਈ ਅਜਿਹੇ ਵਿੱਚ ਹਾਲਾਤ ਬਹੁਤ ਗੰਭੀਰ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਹੀ ਵਰਕਰਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਦੇਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਰਜਿਸਟਰਡ ਮਜਦੂਰਾਂ ਦੀ ਤਰਜ਼ 'ਤੇ ਇਨੵਾਂ ਵਰਕਰਾਂ ਨੂੰ ਵੀ ਫੌਰੀ 3000 ਰੁਪਏ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਜਾਵੇ, ਤਾਂ ਜੋ ਇਹ ਵਰਕਰ ਵੀ ਆਪਣੀ ਦੋ ਵਕਤ ਦੀ ਰੋਟੀ ਦਾ ਪ੍ਰਬੰਧ ਕਰ ਸਕਣ।
ਇਸ ਮੌਕੇ ਜਿਲੵਾ ਆਗੂ ਪਿੰਕੀ ਰਾਣੀ ਖਰਾਬਗੜ੍ਹ ਅਤੇ ਡੀ.ਐਮ.ਐਫ ਪਟਿਆਲਾ ਆਗੂ ਗੁਰਜੀਤ ਸਿੰਘ ਘੱਗਾ, ਨੇ "ਮਿਡ ਡੇ ਮੀਲ ਵਰਕਰਾਂ ਦੇ ਹੱਕਾਂ ਦਾ ਪਹਿਰੇਦਾਰ ਹੁੰਦੇ ਹੋਏ ਨੇ ਕਿਹਾ ਕਿ ਵਿੱਤ ਵਿਭਾਗ ਨੇ ਲੰਬੇ ਸਮੇਂ ਤੋਂ ਵਰਕਰਾਂ ਦੀ ਤਨਖਾਹ 3000 ਰੁ. ਮਹੀਨੇ ਦੀ ਪ੍ਰਪੋਜਲ ਨੂੰ ਮੰਨਜੂਰੀ ਨਾ ਦੇ ਕੇ ਜਾਣ ਬੁੱਝ ਕੇ ਟਾਲ ਮਟੋਲ ਕੀਤੀ ਜਾ ਰਹੀ ਹੈ ਜਦੋਂ ਕਿ ਪੰਜਾਬ ਦੇ ਗੁਆਂਢੀ ਸੂਬੇ ਮਿਡ ਡੇ ਮੀਲ ਵਰਕਰਾਂ ਨੂੰ 5000 ਰੁ ਮਹੀਨਾ ਤੱਕ ਤਨਖਾਹ ਦੇ ਰਹੇ ਹਨ। ਉਨਾਂ ਸਰਕਾਰ ਤੋਂ ਮੰਗ ਕੀਤੀ ਕੀ ਜਲਦੀ ਹੀ ਮਿਡ ਡੇ ਮੀਲ ਵਰਕਰਾਂ ਦੀਆਂ ਮੰਗਾਂ ਦੇ ਹੱਲ ਸਬੰਧੀ ਢੁੱਕਵਾਂ ਫੈਸਲਾ ਕਰਨਾ ਚਾਹੀਦਾ ਹੈ ਤਾਂ ਜੋ ਉਹ ਭੁਖਮਰੀ ਦੇ ਸ਼ਿਕਾਰ ਹੋਣ ਤੋਂ ਬਚ ਸਕਣ।
ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਸ ਮਾਹਾਮਾਰੀ ਨਾਲ ਇਕੱਲੇ ਮਿਡ ਡੇ ਮੀਲ ਨੂੰ ਪ੍ਰਭਾਵਿਤ ਨਾ ਕਰਕੇ ਹਰ ਮਹੀਨੇ ਬੱਝਵੇ ਪੈਸੇ ਲੈਣ ਵਾਲੇ ਹਰ ਵਰਗ ਦੇ ਕਰਮਚਾਰੀਆਂ ਨੂੰ ਕਰੇਗੀ ਕਿਉਂਕਿ ਸਰਕਾਰ ਦਾ ਹਰ ਵਿਭਾਗ ਬੰਦ ਪਿਆ ਹੈ ਅਤੇ ਹਰ ਕਰਮਚਾਰੀ ਜਿਸ ਦਾ ਗੁਜ਼ਾਰਾ ਹੀ ਮਹੀਨੇ ਦੀ ਤਨਖਾਹ ਨਾਲ ਚਲਦਾ ਹੈ ਤਨਖਾਹ ਅਤੇ ਪੈਨਸ਼ਨਰਾਂ ਨਾ ਮਿਲਣ ਕਾਰਨ ਆਪਣੀਆਂ ਰੋਜ਼ਮਰ੍ਹਾ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਣਗੇ ਕਿਉਂਕਿ ਪਿਛਲੇ ਉਧਾਰ ਉਤਾਰ ਹੀ ਅਗਾਂਹ ਰੋਜ਼ ਮਰਾ ਜ਼ਰੂਰਤਾਂ ਪੂਰੀਆਂ ਕਰਨ ਲਈ ਨਗਦ ਖਰੀਦਦਾਰੀ ਕੀਤੀ ਜਾਵੇਗੀ।