ਸਰੂਪ ਸਿੰਗਲਾ ਨੇ ਆਪਣੀ ਟੀਮ ਨਾਲ ਵੰਡੇ ਮਾਸਕ ਤੇ ਸੈਨੇਟਾਈਜ਼ਰ
ਅਸ਼ੋਕ ਵਰਮਾ
ਬਠਿੰਡਾ,4ਜੂਨ2021: ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਆਪਣੀ ਟੀਮ ਸਮੇਤ ਐਸਡੀਪੀਐਲ ਸਿੰਗਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਅੱਜ ਅਮਰੀਕ ਸਿੰਘ ਰੋਡ ਤੇ ਸਥਿਤ ਸਬਜ਼ੀ ਮੰਡੀ ਅਤੇ ਫਲ ਫਰੂਟ ਵਾਲੀਆਂ ਦੁਕਾਨਾਂ ਨੂੰ ਸੈਨੇਟਾਈਜ਼ ਕੀਤਾ ਅਤੇ ਰੇਹੜੀ ਰਿਕਸ਼ਾ ਤੇ ਆਟੋ ਚਾਲਕਾਂ ਨੂੰ ਮਾਸਕ ਤੇ ਸੈਨੇਟਾਇਜ਼ਰ ਵੀ ਵੰਡੇ । ਇਸ ਮੌਕੇ ਵਿਸ਼ਵ ਸਿਹਤ ਸੰਗਠਨ ਵੱਲੋਂ ਕਰੋਨਾ ਤਹਿਤ ਤੀਸਰੀ ਲਹਿਰ ਦੇ ਬੱਚਿਆਂ ਲਈ ਮਾਰੂ ਸਾਬਤ ਹੋਣ ਦੀ ਚਿਤਾਵਨੀ ਵਾਲਾ ਪੈਂਫਲੈਟ ਵੀ ਵੰਡਿਅ। ਸਾਬਕਾ ਵਿਧਾਇਕ ਨੇ ਅਪੀਲ ਕੀਤੀ ਕਿ ਉਹ ਕੋਰੋਨਾ ਮਹਾਂਮਾਰੀ ਦੇ ਤੀਸਰੇ ਪੜਾਅ ਤੋਂ ਬੱਚਿਆਂ ਨੂੰ ਬਚਾਉਣ ਲਈ ਨਿਯਮਾਂ ਦੀ ਪਾਲਣਾ ਕਰਨ ਇਸੇ ਕਰਕੇ ਅਕਾਲੀ ਦਲ ਨੇ ਇਹ ਉਪਰਾਲਾ ਕੀਤਾ ਹੈ।
ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਪ੍ਰੈਸ ਬਿਆਨ ਰਾਹਂੀ ਕਿਹਾ ਕਿ ਕੋਰੋਨਾ ਦੇੇ ਦੂਸਰੇ ਪੜਾਅ ਵਿਚ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਸਰਕਾਰ ਦੇ ਕੋਈ ਪ੍ਰਬੰਧ ਦਿਖਾਈ ਨਹੀਂ ਦਿੱਤੇ ਅਤੇ ਮੌਤ ਦਰ ਵੀ ਦੂਸਰੇ ਸੂਬਿਆਂ ਨਾਲੋਂ ਵੱਧ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਕੋਈ ਧਿਆਨ ਨਹੀਂ ਅਤੇ ਹੁਣ ਤੀਸਰੀ ਲਹਿਰ ਤੋਂ ਬੱਚਿਆਂ ਦੇ ਬਚਾਅ ਲਈ ਵੀ ਕੋਈ ਪ੍ਰਬੰਧ ਨਹੀਂ ਕੀਤੇ ਜਦੋਂਕਿ ਸਰਕਾਰ ਨੂੰ ਚਾਹੀਦਾ ਹੈ ਕਿ ਜਿਲਿ੍ਹਾ ਪੱਧਰ ਤੇ ਬੱਚਿਆਂ ਲਈ ਵੱਖਰੇ ਕੋਵਿਡ ਸੈਂਟਰ, ਡਾਕਟਰਾਂ ਦੀਆਂ ਟੀਮਾਂ, ਵੈਂਟੀਲੇਟਰ ਤੇ ਆਕਸੀਜਨ ਆਦਿ ਦਾ ਇੰਤਜਾਮ ਕੀਤਾ ਜਾਏ।ਸਾਬਕਾ ਵਿਧਾਇਕ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖੁਦ ਵੈਂਟੀਲੇਟਰ ਤੇ ਪਹੁੰਚ ਚੁੱਕੀ ਹੈ ।
ਉਨ੍ਹਾਂ ਕਿਹਾ ਕਿਗ ਇਸ ਨੂੰ ਹੁਣ ਹਾਈਕਮਾਂਡ ਦੀ ਆਕਸੀਜਨ ਵੀ ਨਹੀਂ ਬਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਫਾਰਮ ਹਾਊਸ ਚੋਂ ਬਾਹਰ ਨਹੀਂ ਨਿਕਲੇ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਖਾਲੀ ਖਜਾਨਾ ਹੋਣ ਦਾ ਰੌਲਾ ਪਾ ਕੇ ਸਾਰੇ ਵਿਕਾਸ ਕਾਰਜ ਠੱਪ ਕਰ ਦਿੱਤੇ ਜਿਸ ਕਰਕੇ ਕਾਂਗਰਸ ਦੇ ਖੁਦ ਦੇ ਵਿਧਾਇਕ ਨਾਰਾਜ਼ ਹਨ। ਸਾਬਕਾ ਵਿਧਾਇਕ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਿੰਨ ਮੈਂਬਰੀ ਟੀਮ ਬਣਾ ਕੇ ਕਾਂਗਰਸੀ ਆਗੂ ਹਰਵਿੰਦਰ ਲਾਡੀ ਵੱਲੋਂ ਖਜ਼ਾਨਾ ਮੰਤਰੀ ਤੇ ਲਾਏ ਦੋਸ਼ਾਂ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਨਿਰਮਲ ਸਿੰਘ ਸੰਧੂ, ਰਾਜਵਿੰਦਰ ਸਿੰਘ, ਮੋਹਨਜੀਤ ਸਿੰਘ ਪੁਰੀ, ਬਲਵੰਤ ਰਾਏ ਨਾਥ, ਰੁਪਿੰਦਰ ਸਿੰਘ ਸਰਾਂ, ਅਮਰਜੀਤ ਵਿਰਦੀ, ਰਾਜਿੰਦਰ ਸਿੰਘ ਰਾਜੂ ਪਰਿੰਦਾ ਅਤੇ ਪਰਮਪਾਲ ਸਿੰਘ ਆਦਿ ਹਾਜ਼ਰ ਸਨ।