ਮਾਸਕ ਬਣਾਉਣ ਤੋਂ ਇਲਾਵਾ ਸਵੈ-ਸਹਾਇਤਾ ਗਰੁੱਪਾਂ ਨੇ ਪ੍ਰਸ਼ਾਸਨ ਲਈ ਐਪਰਨ ਅਤੇ ਦਸਤਾਨੇ ਬਣਾਉਣੇ ਸ਼ੁਰੂ ਕੀਤੇ
ਪੇਂਡੂ ਵਿਕਾਸ ਵਿਭਾਗ ਨੇ ਸਵੈ ਸਹਾਇਤਾਂ ਗਰੁੱਪਾਂ ਵੱਲੋਂ ਤਿਆਰ ਕੀਤੇ 4 ਲੱਖ ਮਾਸਕ ਪ੍ਰਸ਼ਾਸਨ ਨੂੰ ਸੌਂਪੇ
ਪੇਂਡੂ ਵਿਕਾਸ ਮੰਤਰੀ ਨੇ ਨਾਜੂਕ ਥਾਂਵਾਂ 'ਤੇ ਡਿਊਟੀਆਂ ਨਿਭਾ ਰਹੇ ਪੇਂਡੂ ਵਿਕਾਸ ਵਿਭਾਗ ਦੇ ਡਾਕਟਰਾਂ ਅਤੇ ਫਾਰਮਾਸਿਸਟਾਂ ਦੀ ਵੀ ਕੀਤੀ ਭਰਪੂਰ ਸ਼ਲਾਘਾ
ਚੰਡੀਗੜ, 28 ਅਪ੍ਰੈਲ 2020: ਪਿੰਡਾਂ ਦੇ ਮਹਿਲਾ ਸਵੈ-ਸਹਾਇਤਾ ਗਰੁੱਪਾਂ (ਐਸ.ਐਚ.ਜੀਜ਼) ਦੇ ਮੈਂਬਰ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਯੋਧਿਆਂ ਵਜੋਂ ਉੱਭਰ ਕੇ ਸਾਹਮਣੇ ਆਏ ਹਨ। ਸਵੈ-ਸਹਾਇਤਾ ਗਰੁੱਪ ਪੰਜਾਬ ਦੇ ਪੇਂਡੂ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਸਿਵਲ ਪ੍ਰਸ਼ਾਸਨ, ਪੁਲਿਸ ਅਤੇ ਪੰਚਾਇਤਾਂ ਲਈ ਵੱਡੀ ਮਾਤਰਾ ਵਿਚ ਮਾਸਕ, ਐਪਰਨ ਅਤੇ ਦਸਤਾਨੇ ਤਿਆਰ ਕਰ ਕੇ ਦੇ ਰਹੇ ਹਨ।
ਅੱਜ ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਨੈਸ਼ਨਨ ਰੂਰਲ ਲਾਈਵਲੀਹੁੱਡ ਮਿਸ਼ਨ (ਐਨ.ਆਰ.ਐਲ.ਐਮ) ਅਧੀਨ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਵੱਲੋਂ ਤਿਆਰ ਕੀਤੇ ਤਕਰੀਬਨ 4 ਲੱਖ ਫੇਸ ਮਾਸਕਾਂ ਦੀ ਪਸਾਸ਼ਨ ਨੂੰ ਹੁਣ ਤੱਕ ਸੌਂਪੇ ਜਾ ਚੁੱਕੇ ਹਨ।
ਮੰਤਰੀ ਨੇ ਕਿਹਾ ਕਿ ਸੂਬੇ ਦੇ 22 ਜ਼ਿਲਿ•ਆਂ 'ਚੋਂ ਸਵੈ ਸਹਾਇਤਾ ਗਰੁੱਪਾਂ ਦੇ 3711 ਮੈਂਬਰ ਮਾਸਕ, ਐਪਰਨ ਅਤੇ ਦਸਤਾਨੇ ਤਿਆਰ ਕਰਨ ਦੇ ਕਾਰਜ ਵਿੱਚ ਲੱਗੇ ਹੋਏ ਹਨ। ਇਨ•ਾਂ ਸਵੈ ਸਹਾਇਤਾ ਗਰੁਪਤਾਂ ਨੂੰ 50000 ਹਜ਼ਾਰ ਮਾਸਕ ਬਣਾਉਣ ਲਈ ਨਵਾਂ ਆਰਡਰ ਮਿਲਿਆ ਹੈ। ਮਾਸਕ ਤਿਆਰ ਕਰਨ ਲਈ ਸਾਰੇ ਨਵੇਂ ਆਰਡਰ ਬਿਨਾਂ ਕਿਸੇ ਦੇਰੀ ਦੇ ਤਿਆਰ ਕੀਤੇ ਜਾ ਰਹੇ ਹਨ।
ਸ੍ਰੀ ਬਾਜਵਾ ਨੇ ਕਿਹਾ ਕਿ ਇਸ ਤੋਂ ਇਲਾਵਾ ਪੇਂਡੂ ਵਿਕਾਸ ਵਿਭਾਗ ਦੇ ਡਾਕਟਰ ਅਤੇ ਫਾਰਮਾਸਿਸਟ ਕਰੋਨਾ ਵਾਇਰਸ ਤੋਂ ਲੋਕਾਂ ਦੀ ਜਾਨ ਬਚਾਉਣ ਲਈ ਮੂਹਰਲੀ ਕਤਾਰ ਵਿੱਚ ਖੜ• ਕੇ ਡਿਊਟੀਆਂ ਨਿਭਾ ਰਹੇ ਹਨ। ਉਹ ਆਈਸੋਲੇਸ਼ਨ (ਇਕਾਂਤਵਾਸ) ਕੇਂਦਰਾਂ, ਫਲੂ ਕਾਰਨਰਾਂ, ਰੈਪਿਡ ਰਿਸਪਾਂਸ ਟੀਮਾਂ ਅਤੇ ਮੈਡੀਕਲ ਹੈਲਪਲਾਈਨ-104 ਵਿਖੇ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਇਸ ਤੋਂ ਇਲਾਵਾ ਉਹ ਐਮਰਜੈਂਸੀ ਡਿਊਟੀਆਂ ਵੀ ਦੇ ਰਹੇ ਹਨ।
ਪੇਂਡੂ ਵਿਕਾਸ ਮੰਤਰੀ ਨੇ ਸੰਕਟ ਦੀ ਇਸ ਘੜੀ ਵਿੱਚ ਆਪਣੀਆਂ ਸੇਵਾਵਾਂ ਦੇ ਕੇ ਸਰਕਾਰ ਦੀ ਸਹਾਇਤਾ ਕਰਨ ਲਈ ਸਵੈ-ਸਹਾਇਤਾ ਸਮੂਹਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ•ਾਂ ਮਨੁੱਖਤਾ ਦੀ ਸੇਵਾ ਵਿੱਚ ਜੁਟੇ ਵਿਭਾਗ ਦੇ ਡਾਕਟਰਾਂ ਅਤੇ ਫਾਰਮਾਸਿਸਟਾਂ ਦੀ ਵੀ ਸ਼ਲਾਘਾ ਵਲੋਨ ਕੀਤੀ ਜਾ ਰਹੀ ਸੇਵਾ ਦੀ ਵੀ ਭਰਪੁਰ ਸ਼ਲਾਘਾ ਕੀਤੀ।